‘ਲੰਡਨ ਵਾਸੀ ਪਹਿਲੀ ਵਾਰ ਲੈਣਗੇ ਭਾਰਤੀ ਜਾਮਣ ਦਾ ਸਵਾਦ’

Tuesday, Jun 29, 2021 - 11:55 AM (IST)

‘ਲੰਡਨ ਵਾਸੀ ਪਹਿਲੀ ਵਾਰ ਲੈਣਗੇ ਭਾਰਤੀ ਜਾਮਣ ਦਾ ਸਵਾਦ’

ਨਵੀਂ ਦਿੱਲੀ (ਯੂ. ਐੱਨ. ਆਈ.) – ਦੁਨੀਆ ਦੇ ਲੋਕਾਂ ’ਚ ਸਿਹਤ ਪ੍ਰਤੀ ਵਧਦੀ ਜਾਗਰੂਕਤਾ ਅਤੇ ਸ਼ੂਗਰ ਰੋਧੀ ਗੁਣਾਂ ਕਾਰਨ ਦੇਸ਼ ਤੋਂ ਪਹਿਲੀ ਵਾਰ ਕਾਲੇ ਸ਼ਾਹ ਜਾਮਣ ਦੀ ਲੰਡਨ ਨੂੰ ਬਰਾਮਦ ਕੀਤੀ ਗਈ ਹੈ। ਯਾਨੀ ਲੰਡਨ ਵਾਸੀ ਪਹਿਲੀ ਵਾਰ ਭਾਰਤੀ ਜਾਮਣ ਦਾ ਸਵਾਦ ਲੈਣਗੇ।

ਉੱਤਰ ਪ੍ਰਦੇਸ਼ ਤੋਂ ਲੰਡਨ ’ਚ ਜਾਮਣ ਦੀ ਪਹਿਲੀ ਸਫਲ ਖੇਪ ਦੀ ਬਰਾਮਦ ਨੇ ਬਰਾਮਦਕਾਰਾਂ ਅਤੇ ਕਿਸਾਨਾਂ ਨੂੰ ਇਸ ਸਵਦੇਸ਼ੀ ਫਲ ਦੀ ਖੇਤੀ ਅਤੇ ਵਪਾਰ ਦੀਆਂ ਸੰਭਾਵਨਾਵਾਂ ਨੂੰ ਵਧਾ ਦਿੱਤਾ ਹੈ। ਪਹਿਲੀ ਵਾਰ ਬਿਠੂਰ (ਕਾਨਪੁਰ) ’ਚ ਉਤਪਾਦਿਤ ਜਾਮਣ ਦੇ ਫਲਾਂ ਦੀ ਬਰਾਮਦ ਖੇਤੀ ਅਤੇ ਪ੍ਰੋਸੈਸਡ ਫੂਡ ਉਤਪਾਦ ਬਰਾਮਦ ਵਿਕਾਸ ਅਥਾਰਿਟੀ (ਏਪੀਡਾ) ਰਜਿਸਟਰਡ ਬਰਾਮਦਕਾਰ ਵਲੋਂ ਜੂਨ ਦੇ ਪਹਿਲੇ ਹਫਤੇ ’ਚ ਕੀਤੀ ਗਈ ਅਤੇ ਬਰਾਮਦ ਜਾਰੀ ਰੱਖੀ ਜਾ ਰਹੀ ਹੈ ਜੋ ਟਨਾਂ ’ਚ ਹੈ। ਹਾਲ ਹੀ ਦੇਸਾਲਾਂ ’ਚ ਭਾਰਤੀ ਅਤੇ ਵਿਦੇਸ਼ਾਂ ’ਚ ਜਾਮਣ ਦੇ ਫਲਾਂ ਦੀ ਲੋਕਪ੍ਰਿਯਤਾ ’ਚ ਕਾਫੀ ਵਾਧਾ ਹੋਇਆ ਹੈ।

ਸ਼ੂਗਰ ਰੋਧੀ ਗੁਣਾਂ ਕਾਰਨ ਤੇਜ਼ੀ ਨਾਲ ਹੋ ਰਿਹੈ ਲੋਕਪ੍ਰਿਯ

ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦ ਬਰਾਮਦ ਵਿਕਾਸ ਅਥਾਰਿਟੀ (ਏਪੀਡਾ) ਦੇ ਸਹਾਇਕ ਜਨਰਲ ਡਾਇਰੈਕਟਰ ਡਾ. ਸੀ. ਬੀ. ਸਿੰਘ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਜਾਮਣ ਦਾ ਲੰਡਨ ’ਚ ਸਵਾਗਤ ਹੋ ਰਿਹਾ ਹੈ ਅਤੇ ਅੰਬ ਤੋਂ ਇਲਾਵਾ ਇਸ ਫਲ ਦੀ ਬਰਾਮਦ ਦੀਆਂ ਵੀ ਕਾਫੀ ਸੰਭਾਵਨਾਵਾਂਹਨ। ਬਰਾਮਦਕਾਰਾਂ ਨੂੰ ਗੁਣਵੱਤਾ ਵਾਲੇ ਫਲ ਅਤੇ ਪੈਕੇਜਿੰਗ ਤਕਨਾਲੋਜੀ ਕਾਰਨ ਦੂਰ ਦੇ ਬਾਜ਼ਾਰਾਂ ’ਚ ਸ਼ਿਪਮੈਂਟ ਭੇਜਣ ’ਚ ਸਫਲਤਾ ਮਿਲੀ। ਜਾਮਣ ਦੀ ਮੰਗ ਨੂੰ ਦੇਖਦੇ ਹੋਏ ਯੂਰਪ ਅਤੇ ਮੱਧ ਪੂਰਬ ਦੇਸ਼ਾਂ ’ਚ ਉੱਚ ਗੁਣਵੱਤਾ ਵਾਲੇ ਜਾਮਣ ਦੇ ਫਲਾਂ ਦੀ ਬਰਾਮਦ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਜਾਮਣ ਸ਼ੂਗਰ ਰੋਧੀ ਗੁਣਾਂ ਕਾਰਨ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ। ਇਸ ’ਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਦੇ ਨਾਲ ਹੀ ਵੱਡੀ ਗਿਣਤੀ ’ਚ ਬਾਇਓਐਕਟਿਵ ਯੌਗਿਕ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ।

ਯੂਰਪੀ ਬਾਜ਼ਾਰਾਂ ’ਚ ਮੰਨਿਆ ਜਾਂਦੈ ਦੁਰਲੱਭ ਫਲ

ਜਾਮਣ ਭਾਰਤ ’ਚ ਇਕ ਆਮ ਫਲ ਹੈ ਪਰ ਯੂਰੀ ਬਾਜ਼ਾਰਾਂ ’ਚ ਇਸ ਨੂੰ ਦੁਰਲੱਭ ਮੰਨਿਆ ਜਾਂਦਾ ਹੈ। ਜਾਮਣ ਦੇ ਸਿਹਤ ਪ੍ਰਤੀ ਫਾਇਦਿਆਂ ਬਾਰੇ ਵਧਦੀ ਜਾਗਰੂਕਤਾ ਅਤੇ ਬਰਾਮਦ ਦੇ ਮੌਕਿਆਂ ’ਚ ਵਾਧੇ ਦੇ ਨਾਲ ਜਾਮਣ ਦੀ ਖੇਤੀ ਦੇ ਤਹਿਤ ਖੇਤਰ ਦਾ ਵਿਸਤਾਰ ਹੋਵੇਗਾ। ਕੇਂਦਰੀ ਸਬਟ੍ਰੋਪਿਕਸ ਬਾਗਵਾਨੀ ਸੰਸਥਾਨ ਵਲੋਂ ਵਿਕਸਿਤ ਕੀਤੀਆਂ ਗਈਆਂ ਕਿਸਮਾਂ ਦੀ ਖੇਤੀ, ਵਿਸ਼ੇਸ਼ ਤੌਰ ’ਤੇ ਆਦਿਵਾਸੀ ਖੇਤਰਾਂ ’ਚ ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ ਲਈ ਚੰਗੀ ਗੁਣਵੱਤਾ ਵਾਲੇ ਫਲ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ’ਚ ਸੁਧਾਰ ’ਚ ਵੀ ਮਦਦਗਾਰ ਹੋਵੇਗੀ।


author

Harinder Kaur

Content Editor

Related News