ਲਾਕਡਾਉਨ ਵਿਚ UPI ਨਹੀਂ, ਸਗੋਂ ਇਸ ਰਾਹੀਂ ਲੋਕ ਕਰ ਰਹੇ ਵਧੇਰੇ ਲੈਣ-ਦੇਣ

4/21/2020 3:34:13 PM

ਨਵੀਂ ਦਿੱਲੀ - ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਭੁਗਤਾਨ ਪ੍ਰਣਾਲੀ ਜ਼ਰੀਏ ਲੈਣ-ਦੇਣ ਵਿਚ  ਪਿਛਲੇ ਕਈ ਮਹੀਨਿਆਂ ਤੋਂ ਜਾਰੀ ਤੇਜੀ ਮਾਰਚ ਵਿਚ ਸੁਸਤ ਹੋ ਗਈ ਹੈ। ਇਸ ਦੌਰਾਨ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਲਾਗੂ ਕੀਤੇ ਗਏ ਦੇਸ਼ ਵਿਆਪੀ ਲਾਕਡਾਉਨ ਕਾਰਨ ਯੂ.ਪੀ.ਆਈ. ਦੇ ਲੈਣ-ਦੇਣ ਵਿਚ ਕਮੀ ਆਈ ਹੈ।

ਤਾਜ਼ਾ ਅੰਕੜਿਆਂ ਅਨੁਸਾਰ ਮਾਰਚ ਵਿਚ ਯੂ.ਪੀ.ਆਈ. ਟ੍ਰਾਂਜੈਕਸ਼ਨਾਂ ਦੀ ਸੰਖਿਆ ਮਾਰਚ ਵਿਚ ਘਟ ਕੇ 124.68 ਕਰੋੜ ਰਹਿ ਗਈ ਜਿਹੜੀ ਕਿ ਫਰਵਰੀ ਵਿਚ 132.57 ਕਰੋੜ ਸੀ। ਇਸੇ ਤਰ੍ਹਾਂ ਯੂ.ਪੀ.ਆਈ. ਟ੍ਰਾਂਜੈਕਸ਼ਨਾਂ ਦਾ ਮੁੱਲ ਵੀ ਫਰਵਰੀ ਵਿਚ 2.23 ਲੱਖ ਕਰੋੜ ਰੁਪਏ ਤੋਂ ਘਟ ਕੇ ਮਾਰਚ ਵਿਚ 2.06 ਕਰੋੜ ਰੁਪਏ ਰਿਹਾ ਹੈ। ਕੁਝ ਮਹੀਨਿਆਂ ਨੂੰ ਛੱਡ ਦਈਏ ਤਾਂ, ਯੂ ਪੀ ਆਈ ਟ੍ਰਾਂਜੈਕਸ਼ਨਾਂ ਦੀ ਗਿਣਤੀ ਅਤੇ ਮੁੱਲ ਦੋਵਾਂ ਵਿਚ ਲਗਾਤਾਰ ਵਾਧਾ ਹੀ ਹੁੰਦਾ ਆਇਆ ਹੈ।

ਇਸ ਲਈ ਪ੍ਰਭਾਵਿਤ ਹੋਈ ਯੂ.ਪੀ.ਆਈ. (UPI) ਟ੍ਰਾਂਜੈਕਸ਼ਨ 

ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਸਰਕਾਰ ਨੇ 25 ਮਾਰਚ ਤੋਂ ਦੇਸ਼ ਭਰ ਵਿਚ ਲਾਕਡਾਊਨ ਲਾਗੂ ਕੀਤਾ ਸੀ ਜਿਸ ਨੇ ਯੂ.ਪੀ.ਆਈ. ਦੇ ਲੈਣ-ਦੇਣ 'ਤੇ ਬੁਰਾ ਅਸਰ ਪਾਇਆ। ਹਾਲਾਂਕਿ ਤਾਲਾਬੰਦ ਹੋਣ ਦਾ ਅਸਲ ਪ੍ਰਭਾਵ ਅਪ੍ਰੈਲ ਦੇ ਅੰਕੜਿਆਂ ਤੋਂ ਬਾਅਦ ਪਤਾ ਲੱਗੇਗਾ।

ਆਈ.ਐਮ.ਪੀ.ਐਸ.(IMPS) ਲੈਣ-ਦੇਣ ਦੀ ਸੰਖਿਆ ਵੀ ਘਟੀ

ਐਨ.ਪੀ.ਸੀ.ਆਈ. ਦੇ ਅੰਕੜਿਆਂ ਮੁਤਾਬਕ IMPS(ਤੁਤਕਾਲ ਭੁਗਤਾਨ ਸੇਵਾ) ਲੈਣ-ਦੇਣ ਦੀ ਸੰਖਿਆ ਵੀ ਮਾਰਚ ਵਿਚ  ਘੱਟ ਕੇ 21.68 ਕਰੋੜ ਰਹਿ ਗਈ, ਜਦੋਂਕਿ ਫਰਵਰੀ ਵਿਚ ਇਹ ਅੰਕੜਾ 24.78 ਕਰੋੜ ਦਾ ਸੀ। ਇਸ ਸਮੇਂ ਦੌਰਾਨ ਲੈਣ-ਦੇਣ ਦਾ ਮੁੱਲ ਵੀ 2.14 ਲੱਖ ਕਰੋੜ ਰੁਪਏ ਤੋਂ ਘਟ ਕੇ 2.01 ਲੱਖ ਕਰੋੜ ਰੁਪਏ ਰਹਿ ਗਿਆ।

ਆਰ.ਟੀ.ਜੀ.ਐਸ. (RTGS) ਲੈਣ-ਦੇਣ ਦੀ ਗਿਣਤੀ ਵਿਚ ਵਾਧਾ

ਇਸ ਦੌਰਾਨ ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਫਰਵਰੀ ਦੇ ਮੁਕਾਬਲੇ ਮਾਰਚ ਵਿਚ ਆਰ.ਟੀ.ਜੀ.ਐਸ. (ਤਤਕਾਲ ਸੰਕਟ ਨਿਪਟਾਰਾ) ਲੈਣ-ਦੇਣ 34 ਫੀਸਦੀ ਵਧ ਕੇ 120.47 ਲੱਖ ਕਰੋੜ ਰੁਪਏ ਹੋ ਗਿਆ।

ਯੂ.ਪੀ.ਆਈ.(UPI) ਕੀ ਹੈ?

ਯੂ.ਪੀ.ਆਈ. ਯਾਨੀ ਯੂਨੀਫਾਈਡ ਪੇਮੈਂਟਸ ਇੰਟਰਫੇਸ ਇਕ ਅੰਤਰ ਬੈਂਕ ਫੰਡ ਟ੍ਰਾਂਸਫਰ ਸਹੂਲਤ ਹੈ, ਜਿਸ ਰਾਹੀਂ ਸਮਾਰਟਫੋਨ 'ਤੇ ਫੋਨ ਨੰਬਰ ਅਤੇ ਵਰਚੁਅਲ ਆਈ.ਡੀ. ਦੀ ਸਹਾਇਤਾ ਨਾਲ ਭੁਗਤਾਨ ਕੀਤਾ ਜਾ ਸਕਦਾ ਹੈ। ਇਹ ਇੰਟਰਨੈਟ ਬੈਂਕ ਫੰਡ ਟ੍ਰਾਂਸਫਰ ਦੇ ਮਕੈਨਿਜ਼ਮ 'ਤੇ ਅਧਾਰਤ ਹੈ।

ਆਈ.ਐਮ.ਪੀ.ਐਸ.(IMPS) ਕੀ ਹੈ?

ਗ੍ਰਾਹਕਾਂ ਨੂੰ ਆਈ.ਐਮ.ਪੀ.ਐਸ. ਦੁਆਰਾ ਤੁਰੰਤ ਭੁਗਤਾਨ ਦੀ ਸੇਵਾ ਮਿਲਦੀ ਹੈ। ਇਹ ਸਹੂਲਤ ਮੋਬਾਈਲ ਅਤੇ ਇੰਟਰਨੈਟ ਬੈਂਕਿੰਗ ਦੀ ਸਹਾਇਤਾ ਨਾਲ ਅੰਤਰ-ਬੈਂਕ ਲੈਣ-ਦੇਣ ਦੀ ਸਹੂਲਤ ਦਿੰਦੀ ਹੈ। ਇਸ ਦੇ ਜ਼ਰੀਏ ਗਾਹਕ ਇਕ ਦਿਨ ਵਿਚ ਦੋ ਲੱਖ ਰੁਪਏ ਭੇਜ ਸਕਦੇ ਹਨ।

ਆਰ.ਟੀ.ਜੀ.ਐਸ.(RTGS) ਕੀ ਹੈ?

ਆਰ.ਟੀ.ਜੀ.ਐਸ. ਦਾ ਮਤਲਬ ਹੈ ਰੀਅਲ ਟਾਈਮ ਗਰਾਸ ਸੈਟਲਮੈਂਟ ਸਿਸਟਮ। 'ਰੀਅਲ ਟਾਈਮ' ਦਾ ਅਰਥ ਹੈ ਤੁਰੰਤ। ਭਾਵ ਜਿਵੇਂ ਹੀ ਤੁਸੀਂ ਪੈਸੇ ਟ੍ਰਾਂਸਫਰ ਕਰਦੇ ਹੋ, ਇਹ ਕੁਝ ਹੀ ਸਮੇਂ ਵਿਚ ਖਾਤੇ ਵਿਚ ਪਹੁੰਚ ਜਾਂਦੇ ਹਨ। ਆਰ.ਟੀ.ਜੀ.ਐਸ. ਦੀ ਵਰਤੋਂ ਦੋ ਲੱਖ ਰੁਪਏ ਤੋਂ ਵੱਧ ਦੇ ਟਰਾਂਸਫਰ ਲਈ ਇਸਤੇਮਾਲ ਕੀਤੇ ਜਾਂਦੇ ਹਨ।

ਭਾਰਤ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਆਰ.ਟੀ.ਜੀ.ਐਸ. ਅਧੀਨ ਪੈਸੇ ਭੇਜਣ ਲਈ 5 ਤੋਂ 50 ਰੁਪਏ ਤੱਕ ਦਾ ਚਾਰਜ ਲੈਂਦਾ ਹੈ।

ਇਹ ਵੀ ਪੜ੍ਹੋ: PF ਖਾਤੇ ਵਿਚੋਂ ਰਕਮ ਕਢਵਾਉਣ ਦੇ ਬਦਲੇ ਨਿਯਮ, ਬਸ ਕਰਨਾ ਹੋਵੇਗਾ ਇਹ ਕੰਮ


Harinder Kaur

Content Editor Harinder Kaur