ਮਈ 'ਚ 2 ਕਰੋੜ ਲੋਕ ਨੌਕਰੀ 'ਤੇ ਵਾਪਸ ਪਰਤੇ, ਰੋਜ਼ਗਾਰ ਦਰ 2 ਫੀਸਦੀ ਵਧੀ

Thursday, May 28, 2020 - 03:46 PM (IST)

ਮਈ 'ਚ 2 ਕਰੋੜ ਲੋਕ ਨੌਕਰੀ 'ਤੇ ਵਾਪਸ ਪਰਤੇ, ਰੋਜ਼ਗਾਰ ਦਰ 2 ਫੀਸਦੀ ਵਧੀ

ਨਵੀਂ ਦਿੱਲੀ : ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕਾਨਮੀ (ਸੀ . ਐੱਮ. ਆਈ. ਈ.) ਦੀ ਰਿਪੋਰਟ ਮੁਤਾਬਕ ਸਰਕਾਰ ਵੱਲੋਂ ਲਾਈ ਗਈ ਤਾਲਾਬੰਦੀ ਨੂੰ ਆਸਾਨ ਕਰਨ ਤੋਂ ਬਾਅਦ ਮਈ 'ਚ ਲੱਗਭੱਗ 20 ਮਿਲੀਅਨ (2 ਕਰੋੜ) ਲੋਕ ਨੌਕਰੀ 'ਤੇ ਵਾਪਸ ਪਰਤੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦੀ ਰੋਜ਼ਗਾਰ ਦਰ ਮਈ 'ਚ 2 ਫੀਸਦੀ ਵਧ ਕੇ 29 ਫੀਸਦੀ 'ਤੇ ਪਹੁੰਚ ਗਈ, ਜੋ ਅਪ੍ਰੈਲ 'ਚ 27 ਫੀਸਦੀ ਸੀ। ਸੀ. ਐੱਮ. ਆਈ. ਈ. ਦੇ ਅਨੁਮਾਨ ਮੁਤਾਬਕ 25 ਮਾਰਚ ਤੋਂ ਸ਼ੁਰੂ ਹੋਏ ਲਾਕਡਾਊਨ ਦੀ ਵਜ੍ਹਾ ਨਾਲ ਦੇਸ਼ ਦੇ 122 ਮਿਲੀਅਨ (ਕਰੀਬ 12.20 ਕਰੋੜ) ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ । 2 ਕਰੋੜ ਲੋਕਾਂ ਦੀ ਨੌਕਰੀ 'ਤੇ ਵਾਪਸੀ ਨਾਲ ਰੋਜ਼ਗਾਰ ਦਰ 'ਚ 2 ਫੀਸਦੀ ਦਾ ਵਾਧਾ ਹੋਇਆ ਹੈ। ਨਾਲ ਹੀ ਅਪ੍ਰੈਲ 'ਚ 122 ਮਿਲੀਅਨ (12.20 ਕਰੋੜ) ਲੋਕਾਂ ਦੀ ਨੌਕਰੀ ਜਾਣ ਦਾ ਅੰਕੜਾ ਮਈ 'ਚ ਘੱਟ ਕੇ 102 ਮਿਲੀਅਨ (10.20 ਕਰੋੜ) 'ਤੇ ਆ ਗਿਆ। ਯਾਨੀ 20 ਮਿਲੀਅਨ (2 ਕਰੋੜ) ਲੋਕਾਂ ਦੀ ਨੌਕਰੀ 'ਤੇ ਵਾਪਸੀ ਹੋਈ ਹੈ ਪਰ ਬਚੇ ਹੋਏ 5 ਗੁਣਾ ਲੋਕਾਂ ਨੂੰ ਫਿਰ ਨੌਕਰੀ 'ਤੇ ਲਿਆਉਣਾ ਵੱਡੀ ਚੁਣੌਤੀ ਹੈ।

ਸੀ. ਐੱਮ. ਆਈ. ਈ. ਅਨੁਸਾਰ ਮਈ 'ਚ ਹਫਤੇ ਤੋਂ ਬਾਅਦ ਕਿਰਤ ਹਿੱਸੇਦਾਰੀ ਦਰ (ਐੱਲ. ਪੀ. ਆਰ.) ਵੱਧ ਰਹੀ ਹੈ, 17 ਮਈ ਨੂੰ ਖਤਮ ਹੋਏ ਹਫਤੇ 'ਚ ਇਹ 38.8 ਫੀਸਦੀ ਰਹੀ। ਇਸ ਤੋਂ ਪਤਾ ਚੱਲਦਾ ਹੈ ਕਿ ਅਪ੍ਰੈਲ 'ਚ ਤਕਨੀਕੀ ਰੂਪ ਨਾਲ ਕਿਰਤ ਬਾਜ਼ਾਰ ਨੂੰ ਛੱਡ ਚੁੱਕੀ ਕਾਫੀ ਵੱਡੀ ਗਿਣਤੀ ਵਾਪਸ ਆ ਰਹੀ ਹੈ। ਐੱਲ. ਪੀ. ਆਰ. ਮਾਰਚ 'ਚ 41.9 ਫੀਸਦੀ ਤੋਂ ਡਿੱਗ ਕੇ ਅਪ੍ਰੈਲ 'ਚ 35.6 ਫੀਸਦੀ ਹੋ ਗਿਆ ਸੀ। ਉਥੇ ਹੀ ਮਈ 'ਚ ਇਹ ਜ਼ਮੀਨ 'ਤੇ ਆ ਗਿਆ ਸੀ।

ਇਹ ਵੀ ਪੜ੍ਹੋ : ਸ਼ਾਪਿੰਗ ਸੈਂਟਰਾਂ 'ਚੋਂ ਨਿਕਲ ਕੇ ਮੁੱਖ ਸੜਕਾਂ 'ਤੇ ਆਉਣ ਦੀ ਤਿਆਰੀ 'ਚ ਰੈਸਟੋਰੈਂਟ


ਵਾਪਸ ਪਰਤ ਰਹੇ ਵਰਕਰ
ਸੀ. ਐੱਮ. ਆਈ. ਈ. ਦੇ ਖਪਤਕਾਰ ਪਿਰਾਮਿਡ ਘਰੇਲੂ ਸਰਵੇ ਤੋਂ ਪਤਾ ਚੱਲਦਾ ਹੈ ਕਿ ਅਪ੍ਰੈਲ 'ਚ ਨਿਯੋਜਿਤ ਗਿਣਤੀ 'ਚ 122 ਮਿਲੀਅਨ ਦੀ ਕਮੀ ਹੋਣ ਦੌਰਾਨ ਕੰਮ ਕਰਨ ਦੇ ਇੱਛੁਕ ਲੋਕਾਂ ਦੀ ਗਿਣਤੀ ਸਰਗਰਮ ਰੂਪ ਨਾਲ ਨਹੀਂ ਸੀ। ਰਿਪੋਰਟ ਮੁਤਾਬਕ ਇਹ ਸੰਭਾਵਿਕ ਬੇਰੋਜ਼ਗਾਰ ਹਨ ਪਰ ਤਕਨੀਕੀ ਰੂਪ ਨਾਲ ਬੇਰੋਜ਼ਗਾਰ ਨਹੀਂ ਮੰਨੇ ਜਾਂਦੇ ਹਨ। ਹਾਲਾਂਕਿ ਇਹ ਲੋਕ ਕੰਮ ਕਰਨ ਦੇ ਇੱਛੁਕ ਹਨ, ਅਜਿਹੇ 'ਚ ਜੇਕਰ ਰੋਜ਼ਗਾਰ ਦੀ ਹਾਲਤ 'ਚ ਮਾਮੂਲੀ ਸੁਧਾਰ ਹੁੰਦਾ ਹੈ ਉਦੋਂ ਉਹ ਆਸਾਨੀ ਨਾਲ ਕਿਰਤ ਬੱਲ 'ਚ ਸ਼ਾਮਲ ਹੋ ਸਕਦੇ ਹਨ ਅਤੇ ਰੋਜ਼ਗਾਰ ਦੀ ਤਲਾਸ਼ ਕਰ ਸਕਦੇ ਹਨ।

ਇਹ ਵੀ ਪੜ੍ਹੋ : 'ਸੁਪਰ -30' ਦੇ ਆਨੰਦ ਪੇਂਡੂ ਸਿਖਿਆਰਥੀਆਂ ਨੂੰ 1 ਰੁਪਏ 'ਚ ਕਰਵਾਉਣਗੇ ਇੰਜੀਨੀਅਰਿੰਗ ਦੀ ਤਿਆਰੀ

ਸੀ. ਐੱਮ. ਆਈ. ਈ. ਅਨੁਸਾਰ ਮਈ ਦੇ ਹਫਤਾਵਾਰ ਅਨੁਮਾਨ ਦੱਸਦੇ ਹਨ ਕਿ ਮਜ਼ਦੂਰਾਂ ਨੇ ਇੱਛੁਕ ਪਲਾਇਨ ਕੀਤਾ ਹੈ ਪਰ ਨਿਰਾਸ਼ ਵਰਕਰ ਨੌਕਰੀਆਂ ਦੀ ਤਲਾਸ਼ 'ਚ ਵਾਪਸ ਆ ਰਹੇ ਹਨ, ਜੋ ਚੰਗੀ ਖਬਰ ਹੈ। ਹਫਤਾਵਾਰ ਡਾਟਾ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਕਿਰਤ ਬਾਜ਼ਾਰਾਂ 'ਚ ਲੋਕ ਰੋਜ਼ਗਾਰ ਲੱਭਣ 'ਚ ਸਫਲ ਰਹੇ ਹਨ। ਤਾਲਾਬੰਦੀ ਦੀ ਵਜ੍ਹਾ ਨਾਲ ਜ਼ਿਆਦਾਤਰ ਲੋਕ ਫੋਨ 'ਤੇ ਹੀ ਇੰਟਰਵਿਊ ਦੇ ਰਹੇ ਹਨ।


author

cherry

Content Editor

Related News