ਲਾਕਡਾਊਨ-4 ’ਚ ਚੱਲਣਗੀਆਂ ਸਿਰਫ ਸਪੈਸ਼ਲ ਟਰੇਨਾਂ ਤੇ ਮਾਲਗੱਡੀਆਂ : ਰੇਲਵੇ

05/18/2020 10:22:55 AM

ਨਵੀਂ ਦਿੱਲੀ : ਭਾਰਤੀ ਰੇਲ ਨੇ ਐਤਵਾਰ ਨੂੰ ਕਿਹਾ ਕਿ ਲਾਕਡਾਊਨ ਦੇ ਚੌਥੇ ਪੜਾਅ (ਲਾਕਡਾਊਨ 4.0) ਦੌਰਾਨ ਲੇਬਰ ਸਪੈਸ਼ਲ, ਹੋਰ ਵਿਸ਼ੇਸ਼ ਟਰੇਨਾਂ, ਪਾਰਸਲ ਸੇਵਾਵਾਂ ਅਤੇ ਮਾਲ ਗੱਡੀਆਂ ਚਾਲੂ ਹੋਣਗੀਆਂ। ਸਰਕਾਰ ਨੇ ਚੋਥੇ ਪੜਾਅ ਵਿਚ ਲਾਕਡਾਊਨ ਨੂੰ 31 ਮਈ ਤੱਕ ਲਈ ਵਧਾ ਦਿੱਤਾ ਹੈ। ਭਾਰਤੀ ਰੇਲ ਨੇ ਆਪਣੀਆਂ ਸਾਰੀਆਂ ਯਾਤਰੀ ਟਰੇਨਾਂ ਦੇ ਸੰਚਾਲਨ ’ਤੇ 30 ਜੂਨ ਤੱਕ ਰੋਕ ਲਗਾ ਦਿੱਤੀ ਹੈ। ਰੇਲਵੇ ਨੇ ਕਿਹਾ ਕਿ ਰੇਲ ਸੰਚਾਲਨ ਦੇ ਸਬੰਧ ’ਚ ਲਾਕਡਾਊਨ ਦੇ ਤੀਜੇ ਪੜਾਅ ਦੌਰਾਨ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ ਲਾਗੂ ਰਹਿਣਗੇ।

15 ਜੋੜੀ ਟਰੇਨਾਂ ਦਾ ਸੰਚਾਲਨ ਜਾਰੀ ਰਹੇਗਾ
ਤੀਜਾ ਪੜਾਅ ਐਤਵਾਰ 17 ਮਈ ਤੱਕ ਲਈ ਐਲਾਨ ਕੀਤਾ ਗਿਆ ਸੀ। ਦੇਸ਼ ਵਿਚ 25 ਮਾਰਚ ਤੋਂ ਜਾਰੀ ਲਾਕਡਾਊਲ ਦੇ ਸਾਰੇ ਪੜਾਵਾਂ ਦੌਰਾਨ ਪਾਰਸਲ ਸੇਵਾ ਅਤੇ ਮਾਲ ਗੱਡੀਆਂ ਦਾ ਸੰਚਾਲਨ ਹੁੰਦਾ ਰਿਹਾ। ਉਥੇ ਹੀ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਤੱਕ ਲਿਜਾਣ ਲਈ ਰੇਲਵੇ ਨੇ ਮਈ ਤੋਂ ਲੇਬਰ ਸਪੈਸ਼ਲ ਟਰੇਨਾਂ ਚਲਾਉਣੀਆਂ ਸ਼ੁਰੂ ਕੀਤੀਆਂ। ਉਥੇ ਹੀ ਆਮ ਲੋਕਾਂ ਲਈ ਰਾਜਧਾਨੀ ਐਕਸਪ੍ਰੈਸ ਦੇ ਮਾਰਗ ’ਤੇ ਨਿਸ਼ਚਿਤ ਦਿਸ਼ਾ ਨਿਰਦੇਸ਼ਾਂ ਦੇ ਤਹਿਤ 15 ਜੋੜੀ ਟਰੇਨਾਂ ਦਾ ਸੰਚਾਲਨ ਕਰ ਰਿਹਾ ਹੈ।

ਰੇਲ ਸੰਚਾਲਨ ਦੇ ਨਿਯਮਾਂ ਵਿਚ ਕੋਈ ਬਦਲਾਅ ਨਹੀਂ
ਭਾਰਤੀ ਰੇਲ ਦੇ ਬੁਲਾਰੇ ਆਰ.ਡੀ. ਵਾਜਪੇਈ ਨੇ ਕਿਹਾ, ‘ਰੇਲ ਸੰਚਾਲਨ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਲਾਕਡਾਊਨ ਦੇ ਤੀਜੇ ਪੜਾਅ ਦੇ ਅਨੁਸਾਰ ਹੀ ਰਹੇਗਾ। ਲੇਬਰ ਸਪੈਸ਼ਲ ਅਤੇ 15 ਜੋੜੀ ਹੋਰ ਵਿਸ਼ੇਸ਼ ਟਰੇਨਾਂ ਚੱਲਦੀਆਂ ਰਹਿਣਗੀਆਂ। ਉਥੇ ਹੀ ਪਾਰਸਲ ਸੇਵਾ ਅਤੇ ਮਾਲਗੱਡੀ ਵੀ ਚਾਲੂ ਰਹੇਗੀ।’

ਸਪੈਸ਼ਲ ਟਰੇਨ ਦੇ ਯਾਤਰੀਆਂ ਨੂੰ ਕੁਆਰੰਟਾਈਨ ’ਚ ਜਾਣਾ ਜ਼ਰੂਰੀ
ਉਥੇ ਹੀ ਬੈਂਗਲੋਰ ਜਾਣ ਵਾਲੀਆਂ ਵਿਸ਼ੇਸ਼ ਟਰੇਨਾਂ ਦੇ ਯਾਤਰੀਆਂ ਵਲੋਂ ਕੁਆਰੰਆਈਨ ਵਿਚ ਜਾਣ ਤੋਂ ਇਨਕਾਰ ਕਰਨ ਦੇ ਬਾਅਦ ਆਈ.ਆਰ.ਸੀ.ਟੀ.ਸੀ. ਨੇ ਫੈਸਲਾ ਕੀਤਾ ਹੈ ਕਿ ਜਿਹੜੇ ਲੋਕ ਰਾਜਾਂ ਦੇ ਕੁਆਰੰਟਾਈਨ ਪ੍ਰੋਟੋਕਾਲ ਦਾ ਪਾਲਨ ਕਰਨ ’ਤੇ ਸਹਿਮਤ ਹੋਣਗੇ, ਉਨ੍ਹਾਂ ਨੂੰ ਹੀ ਉਹ ਆਪਣੇ ਪੋਰਟਲ ’ਤੇ ਟਿਕਟ ਬੁੱਕ ਕਰਨ ਦੀ ਆਗਿਆ ਦੇਵੇਗਾ। ਨਵਾਂ ਨਿਯਮ ਇਸ ਦੀ ਵੈਬਸਾਈਟ ’ਤੇ ਲਿਖਿਆ ਹੈ ਜਿਸ ਵਿਚ ਲਿਖਿਆ ਹੈ, ਮੈਂ ਆਪਣੇ ਰਾਜ ਵੱਲੋਂ ਜਾਰੀ ਸਿਹਤ ਸਬੰਧੀ ਸਲਾਹ ਨੂੰ ਪੜ੍ਹ ਲਿਆ ਹੈ। ਮੈਂ ਇਸ ਨੂੰ ਸਵੀਕਾਰ ਕਰਦਾ ਹਾਂ ਅਤੇ ਇਸ ਦਾ ਪਾਲਣ ਕਰਾਂਗਾ।’  ਇਸ ’ਚ ਯਾਤਰੀ ਨੂੰ ਟਿਕਟ ਬੁੱਕ ਕਰਨ ਲਈ ‘ਮੈਂ ਸਹਿਮਤ ਹਾਂ’ ’ਤੇ ਕਲਿੱਕ ਕਰਨਾ ਹੋਵੇਗਾ। ਦਿੱਲੀ ਤੋਂ 14 ਮਈ ਨੂੰ ਬੈਂਗਲੋਰ ਪੁੱਜੇ ਕਰੀਬ 50 ਯਾਤਰੀਆਂ ਨੇ ਵੱਖਰੇ-ਰਿਹਾਇਸ਼ ਕੇਂਦਰ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਸਟੇਸ਼ਨ ’ਤੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਇਹ ਨਿਯਮ ਬਣਾਇਆ ਗਿਆ ਹੈ।


cherry

Content Editor

Related News