ਸਰਕਾਰੀ ਬੈਂਕਾਂ ਦਾ ਕਰਜ਼ਾ ਹੋਇਆ ਮਹਿੰਗਾ

Sunday, Aug 14, 2022 - 02:27 PM (IST)

ਸਰਕਾਰੀ ਬੈਂਕਾਂ ਦਾ ਕਰਜ਼ਾ ਹੋਇਆ ਮਹਿੰਗਾ

ਨਵੀਂ ਦਿੱਲੀ (ਇੰਟ.) – ਭਾਰਤੀ ਰਿਜ਼ਰਵ ਬੈਂਕ ਨੇ ਹਾਲ ਹੀ ’ਚ ਰੇਪੋ ਰੇਟ ’ਚ ਵਾਧਾ ਕੀਤਾ ਹੈ। ਇਸ ਤੋਂ ਬਾਅਦ ਬੈਂਕਾਂ ਦਾ ਕਰਜ਼ੇ ’ਤੇ ਵਿਆਜ ਦਰਾਂ ’ਚ ਵਾਧੇ ਦਾ ਸਿਲਸਿਲਾ ਜਾਰੀ ਹੈ। ਹੁਣ ਇਸ ਲੜੀ ’ਚ ਬੈਂਕ ਆਫ ਬੜੌਦਾ ਅਤੇ ਯੂਨੀਅਨ ਬੈਂਕ ਆਫ ਇੰਡੀਆ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਇਨ੍ਹਾਂ ਸਰਕਾਰੀ ਬੈਂਕਾਂ ਨੇ ਮਾਰਜੀਨਲ ਕਾਸਟ ਆਫ ਫੰਡਸ ਆਧਾਰਿਤ ਲੈਂਡਿੰਗ ਰੇਟਸ ’ਚ ਵਾਧਾ ਕੀਤਾ ਹੈ। ਹਾਲ ਹੀ ’ਚ ਰਿਜ਼ਰਵ ਬੈਂਕ ਨੇ ਮਾਨੇਟਰੀ ਪਾਲਿਸੀ ਦੀ ਤਾਜ਼ਾ ਬੈਠਕ ’ਚ ਰੇਪੋ ਰੇਟ ’ਚ ਅੱਧੇ ਫੀਸਦੀ ਦਾ ਵਾਧਾ ਕੀਤਾ ਸੀ।

ਬੈਂਕ ਆਫ ਬੜੌਦਾ ਨੇ ਐੱਮ. ਸੀ. ਐੱਲ. ਆਰ. ’ਚ 0.20 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਇਹ ਵਾਧਾ ਸਾਰੀ ਮਿਆਦ ਦੇ ਕਰਜ਼ਿਆਂ ’ਤੇ ਕੀਤਾ ਗਿਆ ਹੈ। ਬੈਂਕ ਆਫ ਬੜੌਦਾ ਵਲੋਂ ਵਿਆਜ ਦਰਾਂ ’ਚ ਇਹ ਵਾਧਾ 12 ਅਗਸਤ 2022 ਤੋਂ ਲਾਗੂ ਹੋਵੇਗਾ। ਇਸ ਵਾਧੇ ਤੋਂ ਬਾਅਦ ਨਵੀਂ ਵਿਆਜ ਦਰ ਵਧ ਕੇ 7.40 ਫੀਸਦੀ ਹੋ ਗਈ ਹੈ। ਯੂਨੀਅਨ ਬੈਂਕ ਆਫ ਇੰਡੀਆ ਨੇ ਐੱਮ. ਸੀ. ਐੱਲ. ਆਰ. ਵਿਚ 0.15 ਫੀਸਦੀ ਦਾ ਵਾਧਾ ਕੀਤਾ ਹੈ।

ਐਕਸਿਸ ਬੈਂਕ ਨੇ ਵਧਾਈ ਐੱਫ. ਡੀ. ’ਤੇ ਵਿਆਜ ਦਰ

ਐਕਸਿਸ ਬੈਂਕ ਨੇ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ’ਚ ਵਾਧਾ ਕੀਤਾ ਹੈ। ਇਹ ਵਾਧਾ ਵੱਖ-ਵੱਖ ਮਿਆਦ ਦੀ ਐੱਫ. ਡੀ. ’ਤੇ ਹੋਇਆ ਹੈ। ਪ੍ਰਾਈਵੇਟ ਬੈਂਕ ਦੀਆਂ ਨਵੀਆਂ ਦਰਾਂ 11 ਅਗਸਤ 2022 ਤੋਂ ਲਾਗੂ ਹੋ ਗਈਆਂ ਹਨ। ਬੈਂਕ ਨੇ 2 ਕਰੋੜ ਰੁਪਏ ਤੋਂ ਘੱਟ ਦੀ ਐੱਫ. ਡੀ. ਲਈ ਵਿਆਜ ਦਰਾਂ ਨੂੰ ਵਧਾਇਆ ਹੈ। ਬੈਂਕ ਨੇ ਆਪਣੇ ਫਿਕਸਡ ਡਿਪਾਜ਼ਿਟ ਦੀਆਂ ਦਰਾਂ ’ਚ 0.45 ਫੀਸਦੀ ਤੱਕ ਦਾ ਵਾਧਾ ਕੀਤਾ ਹੈ।


author

Harinder Kaur

Content Editor

Related News