ਲੋਨ ਲੈਣਾ ਹੋ ਜਾਵੇਗਾ ਮਹਿੰਗਾ, RBI ਨੇ ਕੀਤਾ ਰੈਪੋ ਰੇਟ ਦੀਆਂ ਦਰਾਂ 'ਚ ਵਾਧਾ

Wednesday, May 04, 2022 - 04:06 PM (IST)

ਲੋਨ ਲੈਣਾ ਹੋ ਜਾਵੇਗਾ ਮਹਿੰਗਾ, RBI ਨੇ ਕੀਤਾ ਰੈਪੋ ਰੇਟ ਦੀਆਂ ਦਰਾਂ 'ਚ ਵਾਧਾ

ਬਿਜਨੈੱਸ ਡੈਸਕ- ਦੇਸ਼ 'ਚ ਪਿਛਲੇ ਦੋ ਸਾਲ ਤੋਂ ਜਾਰੀ ਸਸਤੇ ਕਰਜ਼ ਦਾ ਦੌਰ ਅੱਜ ਖਤਮ ਹੋ ਗਿਆ ਹੈ। ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਅੱਜ ਰੈਪੋ ਦਰਾਂ 'ਚ ਵਾਧੇ ਦਾ ਐਲਾਨ ਕਰ ਦਿੱਤਾ ਹੈ। ਅੱਜ ਅਚਾਨਕ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅਗਲੀ ਪਾਲਿਸੀ ਸਮੀਖਿਆ ਤੋਂ ਪਹਿਲੇ ਹੀ ਦਰਾਂ 'ਚ ਵਾਧੇ ਦਾ ਐਲਾਨ ਕੀਤਾ। ਰੈਪੋ ਦਰਾਂ 'ਚ 0.4 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਅਤੇ ਰੈਪੋ ਦਰ ਹੁਣ ਵਧ ਕੇ 4.4 ਫੀਸਦੀ ਹੋ ਗਈ ਹੈ। 
ਗਵਰਨਰ ਨੇ ਜਾਣਕਾਰੀ ਦਿੱਤੀ ਕਿ ਬਦਲਦੇ ਹਲਾਤਾਂ ਨੂੰ ਦੇਖਦੇ ਹੋਏ ਮਈ ਦੀ ਸ਼ੁਰੂਆਤ 'ਚ ਐੱਮ.ਪੀ.ਸੀ. ਦੀ ਬੈਠਕ ਹੋਈ, ਜਿਸ 'ਚ ਦਰਾਂ 'ਚ ਵਾਧੇ ਦਾ ਫ਼ੈਸਲਾ ਕੀਤਾ ਗਿਆ। ਪਿਛਲੀ ਪਾਲਿਸੀ ਸਮੀਖਿਆ ਬੈਠਕ 'ਚ ਹੀ ਰਿਜ਼ਰਵ ਬੈਂਕ ਨੇ ਵਧਦੀ ਮਹਿੰਗਾਈ 'ਤੇ ਚਿੰਤਾ ਜਤਾਈ ਸੀ। ਜਿਸ ਤੋਂ ਬਾਅਦ ਸੰਭਾਵਨਾ ਬਣ ਗਈ ਸੀ ਕਿ ਰਿਜ਼ਰਵ ਬੈਂਕ ਹੁਣ ਗਰੋਥ ਦੀ ਵਜ੍ਹਾ ਨਾਲ ਮਹਿੰਗਾਈ ਨੂੰ ਕੰਟਰੋਲ 'ਚ ਰੱਖਣ 'ਤੇ ਆਪਣਾ ਧਿਆਨ ਕੇਂਦਰਿਤ ਕਰੇਗਾ। 
ਹਾਲਾਂਕਿ ਮਹਿੰਗਾਈ 'ਚ ਤੇਜ਼ ਵਾਧੇ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਨੇ ਕਦਮ ਚੁੱਕਣ ਲਈ ਅਗਲੀ ਸਮੀਖਿਆ ਦੀ ਉਡੀਕ ਨਾ ਕਰਨ ਦਾ ਫ਼ੈਸਲਾ ਲਿਆ।
ਮਾਰਚ 'ਚ 17 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚੀ ਮਹਿੰਗਾਈ
ਫਿਲਹਾਲ ਦੇਸ਼ ਦੀ ਮਹਿੰਗਾਈ ਦਰ ਰਿਕਾਰਡ ਉਚਾਈ 'ਤੇ ਪਹੁੰਚ ਚੁੱਕੀ ਹੈ। ਖਾਣ ਵਾਲੀਆਂ ਚੀਜ਼ਾਂ ਅਤੇ ਮੈਨਿਊਫੈਕਚਰਿੰਗ ਗੁੱਡਸ ਦੀ ਕੀਮਤਾਂ 'ਚ ਵਾਧੇ ਨਾਲ ਦੇਸ਼ 'ਚ ਖੁਦਰਾ ਮਹਿੰਗਾਈ ਮਾਰਚ 'ਚ 17 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਈ। ਉਧਰ ਮਾਰਚ 2022 'ਚ ਥੋਕ ਮਹਿੰਗਾਈ ਦਰ ਵਧ ਕੇ 14.55 ਫੀਸਦੀ ਰਹੀ ਹੈ। ਮਹਿੰਗਾਈ ਪਿਛਲੇ ਤਿੰਨ ਮਹੀਨੇ ਤੋਂ ਰਿਜ਼ਰਵ ਬੈਂਕ ਟੀਚਾ ਸੀਮਾ ਦੇ ਉਚ ਪੱਧਰ ਤੋਂ ਜ਼ਿਆਦਾ ਬਣੀ ਹੋਈ ਹੈ। 


author

Aarti dhillon

Content Editor

Related News