ਬੈਂਕ ਖਾਤੇ ਨਾਲ ਆਧਾਰ ਲਿੰਕ ਹੈ ਜਾਂ ਨਹੀਂ, ਇੰਝ ਆਸਾਨੀ ਨਾਲ ਕਰੋ ਚੈੱਕ ਤੇ ਪ੍ਰੇਸ਼ਾਨੀ ਕਰੋ ਦੂਰ

Sunday, Oct 22, 2017 - 03:43 PM (IST)

ਬੈਂਕ ਖਾਤੇ ਨਾਲ ਆਧਾਰ ਲਿੰਕ ਹੈ ਜਾਂ ਨਹੀਂ, ਇੰਝ ਆਸਾਨੀ ਨਾਲ ਕਰੋ ਚੈੱਕ ਤੇ ਪ੍ਰੇਸ਼ਾਨੀ ਕਰੋ ਦੂਰ

ਨਵੀਂ ਦਿੱਲੀ— ਰਿਜ਼ਰਵ ਬੈਂਕ ਨੇ ਸ਼ਨੀਵਾਰ ਨੂੰ ਇਹ ਸਾਫ ਕਰ ਦਿੱਤਾ ਹੈ ਕਿ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਨਾ ਜ਼ਰੂਰੀ ਹੈ। ਕਾਲਾ ਧਨ ਰੋਕੂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਆਰ. ਬੀ. ਆਈ. ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਕ 31 ਦਸੰਬਰ 2017 ਤੋਂ ਪਹਿਲਾਂ ਖਾਤਾ ਨਾਲ ਆਧਾਰ ਨੂੰ ਜੋੜਨਾ ਜ਼ਰੂਰੀ ਹੈ। ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਬੈਂਕ ਪਹਿਲਾਂ ਹੀ ਨਵਾਂ ਖਾਤਾ ਖੋਲ੍ਹਣ ਲਈ ਆਧਾਰ ਕਾਰਡ ਜ਼ਰੂਰੀ ਕਰ ਚੁੱਕੇ ਹਨ। 
ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਤਰੀਕ 31 ਦਸੰਬਰ ਤੋਂ ਪਹਿਲਾਂ ਤਕ ਜੇਕਰ ਸੁਪਰੀਮ ਕੋਰਟ ਦਾ ਕੋਈ ਫੈਸਲਾ ਨਹੀਂ ਆਉਂਦਾ ਹੈ ਤਾਂ ਆਧਾਰ ਨਾਲ ਲਿੰਕ ਨਾ ਹੋਣ 'ਤੇ ਖਾਤਾ ਬੰਦ ਹੋਣਾ ਤੈਅ ਹੈ। ਬੰਦ ਹੋਣ ਤੋਂ ਬਾਅਦ ਤੁਸੀਂ ਆਧਾਰ ਕਾਰਡ ਲਿੰਕ ਕਰਾ ਲੈਂਦੇ ਹੋ ਤਾਂ ਤੁਹਾਡਾ ਖਾਤਾ ਫਿਰ ਚਾਲੂ ਹੋ ਜਾਵੇਗਾ। ਹਾਲਾਂਕਿ ਜੇਕਰ ਅਜਿਹਾ ਨਹੀਂ ਕਰਦੇ ਹੋ ਤਾਂ ਕੋਈ ਵੀ ਲੈਣ-ਦੇਣ ਨਹੀਂ ਕਰ ਸਕੋਗੇ ਯਾਨੀ ਖਾਤਾ ਤਦ ਤਕ ਨਹੀਂ ਚੱਲੇਗਾ ਜਦੋਂ ਤਕ ਆਧਾਰ ਲਿੰਕ ਨਹੀਂ ਹੋਵੇਗਾ ਪਰ ਖਾਤਾ ਫਿਰ ਤੋਂ ਚਾਲੂ ਹੋਣ 'ਚ ਕਿੰਨਾ ਸਮਾਂ ਲੱਗੇਗਾ ਇਹ ਵਿੱਤ ਮੰਤਰਾਲੇ ਨੇ ਸਪੱਸ਼ਟ ਨਹੀਂ ਕੀਤਾ। ਅਜਿਹੇ 'ਚ ਆਖਰੀ ਤਰੀਕ ਤੋਂ ਪਹਿਲਾਂ ਆਪਣੇ ਖਾਤੇ ਨੂੰ ਆਧਾਰ ਨਾਲ ਲਿੰਕ ਜ਼ਰੂਰ ਕਰ ਲਓ।
 

ਕਿਵੇਂ ਪਤਾ ਕਰੀਏ ਕੀ ਖਾਤਾ-ਆਧਾਰ ਲਿੰਕ ਹਨ?
ਆਧਾਰ ਦੀ ਵੈੱਬਸਾਈਟ ਜ਼ਰੀਏ ਤੁਸੀਂ ਆਸਾਨੀ ਨਾਲ ਜਾਣ ਸਕਦੇ ਹੋ ਕਿ ਤੁਹਾਡਾ ਖਾਤਾ ਆਧਾਰ ਨਾਲ ਲਿੰਕ ਹੈ ਜਾਂ ਨਹੀਂ। ਇਸ ਲਈ ਤੁਹਾਨੂੰ ਆਧਾਰ ਦੀ ਅਧਿਕਾਰਤ ਵੈੱਬਸਾਈਟ https://uidai.gov.in/  'ਤੇ ਜਾਣਾ ਹੋਵੇਗਾ। ਇਸ ਵੈੱਬਸਾਈਟ 'ਤੇ ਤੁਹਾਨੂੰ 'ਆਧਾਰ ਸਰਵਿਸਿਜ਼' 'ਤੇ ਕਲਿੱਕ ਕਰਨਾ ਹੋਵੇਗਾ, ਜਿਸ 'ਚ ਤੁਹਾਨੂੰ 'ਆਧਾਰ-ਬੈਂਕ ਖਾਤਾ ਲਿੰਕਿੰਗ ਸਟੇਟਸ' ਲਿਖਿਆ ਦਿਸੇਗਾ। ਇਸ ਲਿੰਕ ਨੂੰ ਖੋਲ੍ਹਣ ਤੋਂ ਬਾਅਦ ਤੁਹਾਨੂੰ ਆਪਣਾ ਆਧਾਰ ਨੰਬਰ ਅਤੇ ਸਕਿਓਰਿਟੀ ਕੋਡ ਭਰ ਕੇ ਸਬਮਿਟ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ 'ਤੇ ਵਨ ਟਾਈਮ ਪਾਸਵਰਡ ਆਵੇਗਾ। ਇਹ ਪਾਸਵਰਡ ਭਰਨ ਤੋਂ ਬਾਅਦ ਲਾਗ ਇਨ 'ਤੇ ਕਲਿਕ ਕਰੋ। ਲਾਗ ਇਨ ਤੋਂ ਬਾਅਦ ਵੈੱਬਸਾਈਟ 'ਤੇ ਦਿਸੇਗਾ ਕਿ ਤੁਹਾਡਾ ਨੰਬਰ ਸਫਲਤਾਪੂਰਵਕ ਲਿੰਕ ਹੋ ਗਿਆ ਹੈ ਜਾਂ ਫਿਰ ਨਹੀਂ। ਇਹ ਜਾਣਕਾਰੀ ਤੁਹਾਨੂੰ ਤੁਹਾਡੀ ਈ-ਮੇਲ 'ਤੇ ਵੀ ਭੇਜੀ ਜਾਵੇਗੀ। ਇਹ ਜਾਣਕਾਰੀ ਤੁਸੀਂ ਆਪਣੇ ਰਜਿਸਟਰਡ ਮੋਬਾਇਲ ਤੋਂ *99*99*1# ਡਾਇਲ ਕਰਕੇ ਵੀ ਜਾਣ ਸਕਦੇ ਹੋ। ਇਹ ਨੰਬਰ ਡਾਇਲ ਕਰਨ ਤੋਂ ਬਾਅਦ ਤੁਹਾਨੂੰ ਆਪਣਾ ਆਧਾਰ ਨੰਬਰ ਭਰਨਾ ਹੋਵੇਗਾ, ਜਿਸ ਤੋਂ ਬਾਅਦ ਕਨਫਰਮ ਹੋਵੇਗਾ ਕਿ ਬੈਂਕ ਖਾਤਾ ਆਧਾਰ ਨਾਲ ਲਿੰਕ ਹੈ ਜਾਂ ਨਹੀਂ। ਹਾਲਾਂਕਿ ਇਸ 'ਚ ਸਿਰਫ ਓਹੀ ਖਾਤਾ ਦਿਸੇਗਾ, ਜਿਸ ਨੂੰ ਤੁਸੀਂ ਸਭ ਤੋਂ ਅਖੀਰ 'ਚ ਲਿੰਕ ਕਰਾਇਆ ਹੈ। ਜੇਕਰ ਤੁਹਾਡੇ ਕਈ ਬੈਂਕ ਖਾਤੇ ਹਨ ਤਾਂ ਕਿਸੇ ਵੀ ਦੂਜੇ ਖਾਤੇ ਲਈ ਤੁਹਾਨੂੰ ਬੈਂਕ ਨਾਲ ਹੀ ਸੰਪਰਕ ਕਰਨਾ ਹੋਵੇਗਾ। ਤੁਸੀਂ ਇਸ ਮੋਬਾਇਲ ਨੰਬਰ ਦੀ ਵਰਤੋਂ ਉਦੋਂ ਹੀ ਕਰ ਸਕਦੇ ਹੋ, ਜਦੋਂ ਤੁਹਾਡਾ ਆਧਾਰ ਨੰਬਰ ਉਸ ਨਾਲ ਲਿੰਕ ਹੋਵੇ।


Related News