ਆਧਾਰ ਨਾਲ ਬੈਂਕ ਖਾਤੇ ਨੂੰ ਲਿੰਕ ਕਰਨ ''ਤੇ ਮਿਲੇਗੀ ਸਬਸਿਡੀ, ਜਾਣੋ ਕਿਵੇਂ ਮਿਲੇਗਾ ਲਾਭ

Sunday, Mar 14, 2021 - 05:16 PM (IST)

ਆਧਾਰ ਨਾਲ ਬੈਂਕ ਖਾਤੇ ਨੂੰ ਲਿੰਕ ਕਰਨ ''ਤੇ ਮਿਲੇਗੀ ਸਬਸਿਡੀ, ਜਾਣੋ ਕਿਵੇਂ ਮਿਲੇਗਾ ਲਾਭ

ਨਵੀਂ ਦਿੱਲੀ - ਐਲ.ਪੀ.ਜੀ.(LPG) ਦੀਆਂ ਕੀਮਤਾਂ ਭਾਵੇਂ 7 ਸਾਲਾਂ ਵਿਚ ਦੁੱਗਣੀਆਂ ਹੋ ਗਈਆਂ ਹਨ, ਪਰ ਐਲ.ਪੀ.ਜੀ. ਦੀ ਵਰਤੋਂ ਘੱਟ ਹੋਣ ਦੀ ਬਜਾਏ ਵਧੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਐਲ.ਪੀ.ਜੀ. ਸਿਲੰਡਰ ਦੀ ਖਰੀਦ 'ਤੇ ਸਬਸਿਡੀ ਦਿੰਦੀ ਹੈ ਅਤੇ ਸਬਸਿਡੀ ਸਿੱਧੀ ਖ਼ਾਤਾਧਾਰਕ ਦੇ ਖ਼ਾਤੇ ਵਿਚ ਪਾ ਦਿੰਦੀ ਹੈ। ਸਰਕਾਰ ਨੇ ਸਬਸਿਡੀ ਦੇ ਸੰਬੰਧ ਵਿਚ ਕੁਝ ਨਿਯਮ ਬਣਾਏ ਹਨ। ਜੇ ਤੁਸੀਂ ਉਸ ਨਿਯਮ ਦੇ ਅਧੀਨ ਆਉਂਦੇ ਹੋ ਤਾਂ ਤੁਹਾਨੂੰ ਜ਼ਰੂਰ ਸਬਸਿਡੀ ਮਿਲੇਗੀ। 

ਸਭ ਤੋਂ ਪਹਿਲਾਂ, ਜਾਂਚ ਕਰੋ ਕਿ ਤੁਹਾਨੂੰ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ। ਜੇ ਤੁਸੀਂ ਸਬਸਿਡੀ ਦੇ ਹੱਕਦਾਰ ਹੋ ਅਤੇ ਤੁਹਾਨੂੰ ਸਬਸਿਡੀ ਨਹੀਂ ਮਿਲ ਰਹੀ ਹੈ ਤਾਂ ਇਸ ਲਈ ਪਹਿਲਾਂ ਤੁਸੀਂ ਆਪਣੇ ਆਧਾਰ ਨੂੰ ਆਪਣੇ ਬੈਂਕ ਖਾਤੇ ਨਾਲ ਲਿੰਕ ਕਰਨਾ ਪਵੇਗਾ। ਸੂਬਿਆਂ ਵਿਚ ਐਲ.ਪੀ.ਜੀ. ਦੀ ਸਬਸਿਡੀ ਵੱਖਰੇ ਤੌਰ 'ਤੇ ਨਿਰਧਾਰਤ ਕੀਤੀ ਜਾਂਦੀ ਹੈ। ਸਾਲਾਨਾ 10 ਲੱਖ ਰੁਪਏ ਜਾਂ ਇਸ ਤੋਂ ਵੱਧ ਆਮਦਨ ਵਾਲਿਆਂ ਨੂੰ ਸਬਸਿਡੀ ਨਹੀਂ ਦਿੱਤੀ ਜਾਂਦੀ ਹੈ। 10 ਲੱਖ ਰੁਪਏ ਦੀ ਇਹ ਸਾਲਾਨਾ ਆਮਦਨੀ ਪਤੀ-ਪਤਨੀ ਦੋਵਾਂ ਦੀ ਕਮਾਈ ਨੂੰ ਮਿਲਾ ਕੇ ਤੈਅ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ : 3 ਮਹੀਨੇ ’ਚ ਆਟਾ-ਚੌਲ ਤੋਂ ਲੈ ਕੇ ਦਾਲਾਂ-ਤੇਲ ਤੱਕ ਹੋਏ ਮਹਿੰਗੇ

ਤੁਹਾਨੂੰ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ, ਘਰ ਬੈਠੇ ਇਸ ਦੀ ਕਰੋ ਜਾਂਚ 

  • ਸਭ ਤੋਂ ਪਹਿਲਾਂ ਤੁਹਾਨੂੰ ਇੰਡੀਅਨ ਆਇਲ ਵੈਬਸਾਈਟ https://cx.indianoil.in/ 'ਤੇ ਜਾਣਾ ਪਵੇਗਾ।
  • ਹੁਣ ਤੁਹਾਨੂੰ ਸਬਸਿਡੀ ਸਟੇਟਸ 'ਤੇ ਕਲਿੱਕ ਕਰਨਾ ਹੈ ਅਤੇ Proceed 'ਤੇ ਕਲਿੱਕ ਕਰਨਾ ਹੈ।
  • ਇਸ ਤੋਂ ਬਾਅਦ ਤੁਹਾਨੂੰ Subsidy Related (PAHAL) ਵਿਕਲਪ 'ਤੇ ਕਲਿਕ ਕਰਨਾ ਪਏਗਾ, ਫਿਰ ਤੁਹਾਨੂੰ ਸਬਸਿਡੀ ਨੋਟ ਰੀਸੀਵਡ(Subsidy Not Received) 'ਤੇ ਕਲਿੱਕ ਕਰਨਾ ਪਏਗਾ। 
  • ਫਿਰ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ਅਤੇ ਐਲਪੀਜੀ ਆਈਡੀ ਦਰਜ ਕਰਨੀ ਪਵੇਗੀ। ਇਸ ਤੋਂ ਬਾਅਦ ਇਸ ਦੀ ਤਸਦੀਕ ਕਰੋ ਅਤੇ ਸਬਮਿਟ ਕਰ ਦਿਓ। ਇਸ ਤੋਂ ਬਾਅਦ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ।

ਇਹ ਵੀ ਪੜ੍ਹੋ : ਇਸ ਏਅਰ ਲਾਈਨ ਨੇ ਸ਼ੁਰੂ ਕੀਤੀ ਨਵੀਂ ਸਹੂਲਤ, ਘਰ ਬੈਠੇ 299 ਰੁਪਏ 'ਚ ਹੋਵੇਗੀ ਕੋਵਿਡ-19 ਜਾਂਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News