ਬਾਜ਼ਾਰ ''ਚ ਹਲਕਾ ਵਾਧਾ, ਸੈਂਸੈਕਸ 38797 ''ਤੇ ਅਤੇ ਨਿਫਟੀ 11700 ਦੇ ਹੇਠਾਂ ਖੁੱਲ੍ਹਿਆ

Thursday, Aug 30, 2018 - 10:08 AM (IST)

ਬਾਜ਼ਾਰ ''ਚ ਹਲਕਾ ਵਾਧਾ, ਸੈਂਸੈਕਸ 38797 ''ਤੇ ਅਤੇ ਨਿਫਟੀ 11700 ਦੇ ਹੇਠਾਂ ਖੁੱਲ੍ਹਿਆ

ਨਵੀਂ ਦਿੱਲੀ—ਗਲੋਬਲ ਬਾਜ਼ਾਰ ਤੋਂ ਰਲੇ-ਮਿਲੇ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਲਕੇ ਵਾਧੇ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 74.05 ਅੰਕ ਭਾਵ 0.19 ਫੀਸਦੀ ਵਧ ਕੇ 38,796.98 ਅਤੇ ਨਿਫਟੀ 2.85 ਅੰਕ ਭਾਵ 0.02 ਫੀਸਦੀ ਵਧ ਕੇ 11,694.75 'ਤੇ ਖੁੱਲ੍ਹਿਆ
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵਾਧਾ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵਾਧਾ ਨਜ਼ਰ ਆ ਰਿਹਾ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.09 ਫੀਸਦੀ ਅਤੇ ਮਿਡਕੈਪ ਇੰਡੈਕਸ 0.26 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ ਇੰਡੈਕਸ 29 ਅੰਕ ਡਿੱਗ ਕੇ 28195 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ ਆਈ.ਟੀ. 'ਚ 0.04 ਫੀਸਦੀ, ਨਿਫਟੀ ਫਾਰਮਾ 'ਚ 0.22 ਫੀਸਦੀ, ਨਿਫਟੀ ਮੈਟਲ 'ਚ 0.23 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 
ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਅਮਰੀਕੀ ਬਾਜ਼ਾਰਾਂ 'ਚ ਤੇਜ਼ੀ ਦਾ ਸਿਲਸਿਲਾ ਬਰਕਰਾਰ ਹੈ। ਬੁੱਧਵਾਰ ਦੇ ਕਾਰੋਬਾਰ ਪੱਧਰ 'ਚ ਡਾਓ ਜੋਂਸ 60.5 ਅੰਕ ਭਾਵ 0.25 ਫੀਸਦੀ ਚੜ੍ਹ ਕੇ 26,124.6 ਦੇ ਪੱਧਰ 'ਤੇ ਨੈਸਡੈਕ, 79.7 ਅੰਕ ਭਾਵ 1 ਫੀਸਦੀ ਦੀ ਮਜ਼ਬੂਤੀ ਦੇ ਨਾਲ 8,109.7 ਦੇ ਪੱਧਰ 'ਤੇ, ਐੱਸ ਐਂਡ ਪੀ 500 ਇੰਡੈਕਸ 16.5 ਅੰਕ ਭਾਵ 0.6 ਫੀਸਦੀ ਦੀ ਉਛਾਲ ਦੇ ਨਾਲ 2,914 ਦੇ ਪੱਧਰ 'ਤੇ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ 'ਚ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 50 ਅੰਕ ਭਾਵ 0.25 ਫੀਸਦੀ ਦੇ ਵਾਧੇ ਦੇ ਨਾਲ 22,898 ਦੇ ਪੱਧਰ 'ਤੇ, ਹੈਂਗ ਸੇਂਗ 35 ਅੰਕ ਡਿੱਗ ਕੇ 28,382 ਦੇ ਪੱਧਰ 'ਤੇ , ਐੱਸ.ਜੀ.ਐਕਸ. ਨਿਫਟੀ 21 ਅੰਕ ਭਾਵ 0.2 ਫੀਸਦੀ ਚੜ੍ਹ ਕੇ 11,725 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਟਾਪ ਗੇਨਰਸ
ਆਈਡੀਆ, ਯੂ.ਪੀ.ਐੱਲ, ਪਾਵਰ ਗ੍ਰਿਡ ਕਾਰਪ, ਭਾਰਤੀ ਏਅਰਟੈੱਲ, ਵਿਪਰੋ, ਸਨ ਫਾਰਮਾ, ਆਈ.ਟੀ.ਸੀ.
ਟਾਪ ਲੂਜ਼ਰਸ
ਐੱਚ.ਪੀ.ਸੀ.ਐੱਲ., ਐੱਸ.ਬੀ.ਆਈ, ਐਕਸਿਸ ਬੈਂਕ, ਟੈੱਕ ਮਹਿੰਦਰਾ, ਯੈੱਸ ਬੈਂਕ, ਰਿਲਾਇੰਸ


Related News