'ਲਾਈਫ਼ ਇੰਸ਼ੋਰੈਂਸ ਪਾਲਸੀ' ਹੋਵੇਗੀ ਮਹਿੰਗੀ, ਜੀਵਨ ਬੀਮਾ ਕੰਪਨੀਆਂ ਨੇ ਲਿਆ ਵੱਡਾ ਫ਼ੈਸਲਾ
Saturday, Nov 20, 2021 - 05:00 PM (IST)
ਨਵੀਂ ਦਿੱਲੀ (ਇੰਟ.) – ਤੁਹਾਡੇ ਲਾਈਫ ਇੰਸ਼ੋਰੈਂਸ ਪ੍ਰੀਮੀਅਮ ਦੀ ਰਕਮ ਅਗਲੇ ਸਾਲ ਯਾਨੀ 2022 ਤੋਂ ਵਧ ਸਕਦੀ ਹੈ। ਇਕ ਰਿਪੋਰਟ ਮੁਤਾਬਕ ਰੀਇੰਸ਼ੋਰੈਂਸ ਕੰਪਨੀਆਂ ਅਗਲੇ ਸਾਲ ਤੋਂ ਆਪਣੇ ਚਾਰਜ ਵਧਾਉਣ ਵਾਲੀਆਂ ਹਨ, ਜਿਸ ਦਾ ਬੋਝ ਜੀਵਨ ਬੀਮਾ ਕੰਪਨੀਆਂ ਆਪਣੇ ਗਾਹਕਾਂ ’ਤੇ ਪਾ ਸਕਦੀਆਂ ਹਨ।
ਦੱਸ ਦਈਏ ਕਿ ਰੀਇੰਸ਼ੋਰੈਂਸ ਇਕ ਤਰ੍ਹਾਂ ਨਾਲ ਜੀਵਨ ਬੀਮਾ ਕੰਪਨੀਆਂ ਨੂੰ ਇੰਸ਼ੋਰੈਂਸ ਹੁੰਦਾ ਹੈ। ਜੀਵਨ ਬੀਮਾ ਕੰਪਨੀਆਂ ਆਪਣੇ ਕਈ ਤਰ੍ਹਾਂ ਦੇ ਜੋਖਮ ਨੂੰ ਕਵਰ ਕਰਨ ਲਈ ਰੀਇੰਸ਼ੋਰੈਂਸ ਕੰਪਨੀਆਂ ਨੂੰ ਫੀਸ ਅਦਾ ਕਰਦੀਆਂ ਹਨ। ਪ੍ਰੀਮੀਅਮ ਦੀ ਰਾਸ਼ੀ ਵਧਣ ਨਾਲ ਇੰਸ਼ੋਰੈਂਸ ਕੰਪਨੀਆਂ ਦਾ ਮੁਨਾਫਾ ਵੀ ਵਧ ਸਕਦਾ ਹੈ। ਹਾਲਾਂਕਿ ਇਸ ਨਾਲ ਪਾਲਿਸੀ ਨੂੰ ਲੈ ਕੇ ਮੰਗ ਘੱਟ ਹੋ ਸਕਦੀ ਹੈ। ਖਾਸ ਕਰ ਕੇ ਅਜਿਹੇ ਸਮੇਂ ’ਚ ਜਦੋਂ ਬੀਮਾ ਪ੍ਰੋਡਕਟਸ ਨੂੰ ਲੈ ਕੇ ਜਾਗਰੂਕਤਾ ਵਧਦੀ ਹੋਈ ਦਿਖਾਈ ਦੇ ਰਹੀ ਸੀ।
ਇਹ ਵੀ ਪੜ੍ਹੋ : Paytm ਦੀ ਲਿਸਟਿੰਗ 'ਤੇ ਫਾਊਂਡਰ ਵਿਜੇ ਸ਼ੇਖ਼ਰ ਸ਼ਰਮਾ ਦੀਆਂ ਅੱਖਾਂ 'ਚ ਆਏ ਹੰਝੂ, ਇਸ ਕਾਰਨ ਹੋਏ ਭਾਵੁਕ
40 ਫੀਸਦੀ ਤੱਕ ਵਧੇਗਾ ਪ੍ਰੀਮੀਅਮ
ਖਬਰ ਹੈ ਕਿ ਇੰਸ਼ੋਰੈਂਸ ਪ੍ਰੀਮੀਅਮ ਦੀ ਰਕਮ 20 ਤੋਂ 40 ਫੀਸਦੀ ਤੱਕ ਵਧ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਰੀਇੰਸ਼ੋਰੈਂਸ ਕੰਪਨੀਆਂ ਨੂੰ ਪਿਛਲੇ ਕੁੱਝ ਸਮੇਂ ਤੋਂ ਵਧੇਰੇ ਗਿਣਤੀ ’ਚ ਇੰਸ਼ੋਰੈਂਸ ਕਲੇਮ ਮਿਲ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਘਾਟਾ ਵਧਿਆ ਹੈ। ਅਜਿਹੇ ’ਚ ਹੁਣ ਉਹ ਇਸ ਘਾਟੇ ਨੂੰ ਕਵਰ ਕਰਨ ਲਈ ਆਪਣੀ ਫੀਸ ਵਧਾਉਣ ਜਾ ਰਹੇ ਹਨ। ਕਈ ਕੰਪਨੀਆਂ ਪਹਿਲਾਂ ਹੀ ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਿਟੀ (ਆਈ. ਆਰ. ਡੀ. ਏ. ਆਈ.) ਤੋਂ ਫੀਸ ਵਧਾਉਣ ਦੀ ਇਜਾਜ਼ਤ ਮੰਗ ਚੁੱਕੀ ਹੈ। ਉੱਥੇ ਹੀ ਕੁੱਝ ਕੰਪਨੀਆਂ ਵਾਧੇ ਨੂੰ ਘੱਟ ਤੋਂ ਘੱਟ ਰੱਖਣ ਲਈ ਗਲੋਬਲ ਰੀਇੰਸ਼ੋਰੈਂਸ ਕੰਪਨੀਆਂ ਨਾਲ ਗੱਲਬਾਤ ਕਰ ਰਹੀਆਂ ਹਨ। ਪ੍ਰੀਮੀਅਮ ’ਚ ਵਾਧੇ ਨਾਲ ਆਫਲਾਈਨ ਅਤੇ ਆਨਲਾਈਨ ਦੋਹਾਂ ਮਾਧਿਅਮ ਰਾਹੀਂ ਪਾਲਿਸੀ ਦੀ ਵਿਕਰੀ ’ਤੇ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਭਾਰਤ ਸਰਕਾਰ, ਇਨ੍ਹਾਂ ਪਹਿਲੂਆਂ 'ਤੇ ਹੋ ਰਿਹੈ ਵਿਚਾਰ
ਕੀ ਕਹਿੰਦੇ ਹਨ ਮਾਹਰ
ਮਾਹਰਾਂ ਮੁਤਾਬਕ ਕੀਮਤਾਂ ਨੂੰ ਪਿਛਲੇ 6 ਮਹੀਨਿਆਂ ਤੋਂ ਵਧਾਉਣ ਦੀ ਗੱਲ ਚੱਲ ਰਹੀ ਸੀ ਅਤੇ ਹੁਣ ਇਸ ਨੂੰ ਟਾਲਿਆ ਨਹੀਂ ਜਾ ਸਕਦਾ ਹੈ। ਕੋਰੋਨਾ ਕਾਰਨ ਪਿਛਲੇ ਕੁੱਝ ਸਮੇਂ ਤੋਂ ਇੰਸ਼ੋਰੈਂਸ ਕਲੇਮ ਵਧੇ ਹਨ, ਜਿਸ ਨਾਲ ਰੀਇੰਸ਼ੋਰੈਂਸ ਕੰਪਨੀਆਂ ਨੂੰ ਘਾਟਾ ਹੋਇਆ ਹੈ ਅਤੇ ਹੁਣ ਉਹ ਆਪਣੀ ਫੀਸ ਵਧਾ ਰਹੀਆਂ ਹਨ। ਇਕ ਲਾਈਫ ਇੰਸ਼ੋਰੈਂਸ ਕੰਪਨੀ ਦੇ ਸੀ. ਈ. ਓ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਪ੍ਰੀਮੀਅਮ ਦੀ ਰਾਸ਼ੀ ਵਧਾਉਣ ਲਈ ਆਈ. ਆਰ. ਡੀ. ਏ. ਆਈ. ਕੋਲ ਅਰਜ਼ੀ ਦਾਖਲ ਕੀਤੀ ਹੈ ਅਤੇ ਛੇਤੀ ਹੀ ਇਨ੍ਹਾਂ ਨੂੰ ਇੰਸ਼ੋਰੈਂਸ ਪ੍ਰੋਡਕਟ ’ਤੇ ਲਾਗੂ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਮੁੜ ਤੋਂ ਉਡਾਰੀ ਭਰਨਗੇ Boeing 737 ਜਹਾਜ਼ , ਸਪਾਈਸਜੈੱਟ ਨੇ ਕੀਤਾ ਸਮਝੌਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।