ਨਵੰਬਰ ''ਚ ਨਹੀਂ ਦਿੱਤਾ ਲਾਈਫ ਸਰਟੀਫਿਕੇਟ ਤਾਂ ਰੋਕ ਦਿੱਤੀ ਜਾਵੇਗੀ ਪੈਨਸ਼ਨ : SBI

11/22/2017 12:44:05 PM

ਨਵੀਂ ਦਿੱਲੀ— ਸਰਵਜਨਿਕ ਖੇਤਰ ਦੇ ਪ੍ਰਮੁੱਖ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਪੈਨਸ਼ਨਰ ਨੂੰ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਨੂੰ ਕਿਹਾ ਹੈ। ਬੈਂਕ ਨੇ ਆਪਣੇ ਸਾਰੇ ਪੈਨਸ਼ਨ ਖਾਤਾਧਾਰਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਮਹੀਨੇ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾ ਦੇਣ ਨਹੀਂ ਤਾਂ ਉਨ੍ਹਾਂ ਦੀ ਪੈਨਸ਼ਨ ਰੋਕ ਦਿੱਤੀ ਜਾਵੇਗੀ। ਇਹ ਜਾਣਕਾਰੀ ਸਟੇਟ ਬੈਂਕ ਨੇ ਟਵਿੱਟਰ ਦੇ ਜਰੀਏ ਦਿੱਤੀ ਹੈ। ਅਜਿਹਾ ਨਾ ਕਰਨ 'ਤੇ 30 ਨਵੰਬਰ ਦੇ ਬਾਅਦ ਤੋਂ ਪੈਨਸ਼ਨ ਭੁਗਤਾਨ ਰੋਕ ਦਿੱਤਾ ਜਾਵੇਗਾ।
ਐੱਸ.ਬੀ.ਆਈ.ਖਾਤੇ ਨੂੰ ਆਧਾਰ ਨਾਲ ਕਰਾਓ ਲਿੰਕ
ਹਾਲ ਹੀ 'ਚ ਬੈਂਕ ਨੇ ਗਾਹਕਾਂ ਨਾਲ 31 ਦਸੰਬਰ ਤਕ ਆਪਣੇ ਖਾਤੇ ਨੂੰ ਆਧਾਰ ਕਾਰਡ ਨਾਲ ਜੋੜਨ ਦੇ ਲਈ ਕਿਹਾ ਹੈ। ਅਜਿਹਾ ਨਾ ਕਰਨ 'ਤੇ ਜਨਵਰੀ ਤੋਂ ਅਕਾਊਂਟ ਆਪਰੇਟ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸਟੇਟ ਬੈਂਕ ਨੇ ਸਪੱਸ਼ਟ ਕੀਤਾ ਹੈ ਅੰਤਿਮ ਤਾਰੀਖ ਤੱਕ ਖਾਤਾ ਆਧਾਰ ਨਾਲ ਨਾ ਜੋੜਨ ਦੀ ਸਥਿਤੀ 'ਚ ਅਕਾਉਂਟ ਆਯੋਗ ਕਰ ਦਿੱਤਾ ਜਾਵੇਗਾ।
ਹੋਰ ਬੈਂਕਾਂ ਦੇ ਪੈਨਸ਼ਨ ਖਾਤਾਧਾਰਕਾਂ ਦੇ ਲਈ ਵੀ ਜ਼ਰੂਰੀ
ਨਿਯਮਾਂ ਦੇ ਮੁਤਾਬਕ ਨਵੰਬਰ ਮਹੀਨੇ 'ਚ ਸਾਰੇ ਪੈਨਸ਼ਨ ਦੇ ਲਈ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣਾ ਜ਼ਰੂਰੀ ਹੈ। ਕੇਵਲ ਸਟੇਟ ਬੈਂਕ ਦੇ ਪੈਨਸ਼ਨ ਖਾਤਾਧਾਰਕਾਂ ਦੇ ਲਈ ਹੀ ਨਹੀਂ, ਬਲਕਿ ਹੋਰ ਬੈਂਕਾਂ ਦੇ ਪੈਨਸ਼ਨ ਖਾਤਾਧਾਰਕਾਂ ਦੇ ਲਈ ਹੀ ਨਹੀਂ, ਬਲਕਿ ਹੋਰ ਬੈਂਕਾਂ ਦੇ ਪੈਨਸ਼ਨ ਖਾਤਾਧਾਰਕਾਂ ਦੇ ਲਈ ਵੀ ਜ਼ਰੂਰੀ ਹੈ।
ਮਸਲਨ, ਜੇਕਰ ਤੁਹਾਡਾ ਪੈਨਸ਼ਨ ਖਾਤਾ ਕਿਸੇ ਹੋਰ ਬੈਂਕ 'ਚ ਹੈ ਤਾਂ ਵੀ ਨਵੰਬਰ ਦੇ ਦੌਰਾਨ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣਾ ਜ਼ਰੂਰੀ ਹੈ। ਦੇਸ਼ ਭਰ ਦੇ ਬੈਂਕਾਂ 'ਚ ਸਟੇਟ ਬੈਂਕ 'ਚ ਸਭ ਤੋਂ ਜ਼ਿਆਦਾ ਪੈਨਸ਼ਨ ਖਾਤੇ ਹਨ। ਬੈਂਕ ਦੇ ਅਨੁਸਾਰ ਉਸਦੇ ਕੋਲ ਲਗਭਗ 36 ਲੱਖ ਪੈਨਸ਼ਨ ਖਾਤੇ ਹਨ ਅਤੇ 14 ਸੇਂਟ੍ਰਲਾਇਜ਼ਡ ਪੈਨਸ਼ਨ ਪ੍ਰੋਸੇਸਿੰਗ ਸੇਲ ਵੀ ਹੈ।


Related News