Hyundai IPO: ਟੁੱਟ ਸਕਦਾ ਹੈ LIC ਦਾ ਰਿਕਾਰਡ, ਇਸ ਦੀਵਾਲੀ 'ਤੇ ਆ ਸਕਦੈ ਭਾਰਤ ਦਾ ਸਭ ਤੋਂ ਵੱਡਾ IPO

Monday, Feb 05, 2024 - 11:50 AM (IST)

Hyundai IPO: ਟੁੱਟ ਸਕਦਾ ਹੈ LIC ਦਾ ਰਿਕਾਰਡ, ਇਸ ਦੀਵਾਲੀ 'ਤੇ ਆ ਸਕਦੈ ਭਾਰਤ ਦਾ ਸਭ ਤੋਂ ਵੱਡਾ IPO

ਬਿਜ਼ਨੈੱਸ ਡੈਸਕ : ਭਾਰਤੀ ਸ਼ੇਅਰ ਬਾਜ਼ਾਰ 'ਚ LIC ਦੇ ਸਭ ਤੋਂ ਵੱਡੇ IPO ਦਾ ਰਿਕਾਰਡ ਇਸ ਸਾਲ ਟੁੱਟ ਸਕਦਾ ਹੈ। ਘਰੇਲੂ ਬਾਜ਼ਾਰ ਵਿੱਚ ਆਈਪੀਓ ਦੀ ਹਲਚਲ ਦੇ ਵਿਚਕਾਰ, ਆਟੋਮੋਬਾਈਲ ਕੰਪਨੀ ਹੁੰਡਈ ਆਪਣੀ ਭਾਰਤੀ ਯੂਨਿਟ ਦਾ ਆਈਪੀਓ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਕ ਰਿਪੋਰਟ ਮੁਤਾਬਕ ਦੱਖਣੀ ਕੋਰੀਆ ਦੀ ਆਟੋਮੋਬਾਈਲ ਕੰਪਨੀ ਇਸ ਸਾਲ ਦੀਵਾਲੀ ਦੇ ਆਸ-ਪਾਸ ਘਰੇਲੂ ਸ਼ੇਅਰ ਬਾਜ਼ਾਰ 'ਚ ਆਪਣੀ ਭਾਰਤੀ ਇਕਾਈ ਨੂੰ ਸੂਚੀਬੱਧ ਕਰ ਸਕਦੀ ਹੈ। 

ਇਹ ਵੀ ਪੜ੍ਹੋ - ਯਾਤਰੀਆਂ ਲਈ ਖ਼ੁਸ਼ਖ਼ਬਰੀ: ਏਅਰਪੋਰਟ 'ਤੇ ਜਲਦੀ ਲਗਾਏ ਜਾਣਗੇ ਬਾਇਓਮੈਟ੍ਰਿਕ ਸਿਸਟਮ ਵਾਲੇ ਈ-ਗੇਟ

ਦੱਸ ਦੇਈਏ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਕੰਪਨੀ ਲਗਭਗ 3 ਦਹਾਕਿਆਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਐਂਟਰੀ ਕਰੇਗੀ। ਕੰਪਨੀ ਭਾਰਤੀ ਬਾਜ਼ਾਰ 'ਚ ਚੱਲ ਰਹੇ IPO ਬੂਮ ਦਾ ਫ਼ਾਇਦਾ ਉਠਾਉਣਾ ਚਾਹੁੰਦੀ ਹੈ। Hyundai India ਦੇ ਪ੍ਰਸਤਾਵਿਤ IPO ਦੀ ਕੀਮਤ 3.3 ਬਿਲੀਅਨ ਡਾਲਰ (27,390 ਕਰੋੜ ਰੁਪਏ) ਤੋਂ 5.6 ਬਿਲੀਅਨ ਡਾਲਰ (46,480 ਕਰੋੜ ਰੁਪਏ) ਹੋ ਸਕਦੀ ਹੈ। ਹਾਲਾਂਕਿ ਹੁੰਡਈ ਵੱਲੋਂ ਇਸ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਜੇਕਰ ਅਸੀਂ ਹੇਠਲੇ ਅਨੁਮਾਨ 'ਤੇ ਨਜ਼ਰ ਮਾਰੀਏ ਤਾਂ ਵੀ IPO ਦਾ ਆਕਾਰ 27 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ - ਭਾਰਤ-ਕੈਨੇਡਾ ਵਿਚਾਲੇ ਮੁੜ ਵੱਧ ਸਕਦਾ ਤਣਾਅ, ਲਾਇਆ ਚੋਣਾਂ 'ਚ ਦਖਲ ਦੇਣ ਦਾ ਦੋਸ਼

ਇਸ ਸਥਿਤੀ ਵਿੱਚ ਵੀ ਹੁੰਡਈ ਇੰਡੀਆ ਦਾ ਪ੍ਰਸਤਾਵਿਤ ਆਈਪੀਓ ਭਾਰਤੀ ਸ਼ੇਅਰ ਬਾਜ਼ਾਰ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਆਈਪੀਓ ਬਣ ਜਾਵੇਗਾ। ਰਿਪੋਰਟ ਦੇ ਅਨੁਸਾਰ ਆਈਪੀਓ ਦੀ ਤਿਆਰੀ ਲਈ ਬੈਂਕਰਾਂ ਨਾਲ ਚੱਲ ਰਹੀ ਚਰਚਾ ਵਿੱਚ, ਹੁੰਡਈ ਇੰਡੀਆ ਦੀ ਕੀਮਤ 22 ਬਿਲੀਅਨ ਡਾਲਰ ਤੋਂ 28 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। Hyundai IPO 'ਚ ਆਪਣੀ 15 ਤੋਂ 20 ਫ਼ੀਸਦੀ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। 15 ਫ਼ੀਸਦੀ ਹਿੱਸੇਦਾਰੀ ਵੇਚਣ ਤੋਂ ਬਾਅਦ ਵੀ ਆਈਪੀਓ ਦਾ ਆਕਾਰ 27 ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ - CEO ਬੈਜੂ ਰਵਿੰਦਰਨ ਨੂੰ ਅਹੁਦੇ ਤੋਂ ਹਟਾਉਣ ਦੀ ਸਾਜ਼ਿਸ਼ ਰਚ ਰਹੇ ਹਨ ਕੁਝ ਨਿਵੇਸ਼ਕ : Byju’s

ਵਰਤਮਾਨ ਵਿੱਚ ਭਾਰਤ ਦੇ ਸਭ ਤੋਂ ਵੱਡੇ IPO ਦਾ ਰਿਕਾਰਡ ਸਰਕਾਰੀ ਬੀਮਾ ਕੰਪਨੀ LIC ਦੇ ਨਾਮ ਹੈ। LIC ਨੇ ਲੰਬੇ ਇੰਤਜ਼ਾਰ ਤੋਂ ਬਾਅਦ ਮਈ 2022 ਵਿੱਚ ਆਪਣਾ IPO ਲਾਂਚ ਕੀਤਾ ਸੀ। LIC ਦੇ IPO ਦਾ ਆਕਾਰ ਲਗਭਗ 21 ਹਜ਼ਾਰ ਕਰੋੜ ਰੁਪਏ ਸੀ। LIC ਦੇ IPO ਨੇ ਵਿਵਾਦਾਂ ਵਿੱਚ ਘਿਰੀ Paytm ਦੀ ਮੂਲ ਕੰਪਨੀ One97 Communications ਦਾ ਰਿਕਾਰਡ ਤੋੜ ਦਿੱਤਾ ਸੀ। ਸਾਲ 2021 ਵਿੱਚ ਪੇਟੀਐਮ ਨੇ ਮਾਰਕੀਟ ਵਿੱਚ 18,300 ਕਰੋੜ ਰੁਪਏ ਦਾ ਆਈਪੀਓ ਲਾਂਚ ਕੀਤਾ ਸੀ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News