LIC ਨੇ ਘਰੇਲੂ ਸੰਸਥਾਨਾਂ ਦੀ ਅਗਵਾਈ ’ਚ ਐਂਕਰ ਨਿਵੇਸ਼ਕਾਂ ਤੋਂ 5,627 ਕਰੋੜ ਰੁਪਏ ਜੁਟਾਏ
Wednesday, May 04, 2022 - 01:47 PM (IST)
ਨਵੀਂ ਦਿੱਲੀ–ਬੀਮਾ ਖੇਤਰ ਦੀ ਪ੍ਰਮੁੱਖ ਕੰਪਨੀ ਐੱਲ. ਆਈ. ਸੀ. ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਆਈ. ਪੀ. ਓ. ਤੋਂ ਪਹਿਲਾਂ ਘਰੇਲੂ ਸੰਸਥਾਨਾਂ ਦੀ ਅਗਵਾਈ ’ਚ ਐਂਕਰ ਨਿਵੇਸ਼ਕਾਂ ਤੋਂ 5,627 ਕਰੋੜ ਰੁਪਏ ਤੋਂ ਵੱਧ ਜੁਟਾਏ ਹਨ। ਬੀਮਾ ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਐਂਕਰ ਨਿਵੇਸ਼ਕਾਂ (ਏ. ਆਈ.) ਦੇ ਹਿੱਸੇ (5,92,96,853 ਇਕਵਿਟੀ ਸ਼ੇਅਰ) ਨੂੰ 949 ਰੁਪਏ ਪ੍ਰਤੀ ਇਕਵਿਟੀ ਸ਼ੇਅਰ ’ਤੇ ਪੂਰੀ ਸਬਸਕ੍ਰਿਪਸ਼ਨ ਮਿਲੀ।
ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਮੁਤਾਬਕ ਏ. ਆਈ. ਨੂੰ ਲਗਭਗ 5.9 ਕਰੋੜ ਸ਼ੇਅਰਾਂ ਦੀ ਅਲਾਟਮੈਂਟ ’ਚੋਂ 4.2 ਕਰੋੜ ਸ਼ੇਅਰ (71.12 ਫੀਸਦੀ) 15 ਘਰੇਲੂ ਮਿਊਚੁਅਲ ਫੰਡਾਂ ਨੂੰ ਅਲਾਟ ਕੀਤੇ ਗਏ ਸਨ। ਇਹ ਅਲਾਟਮੈਂਟ ਕੁੱਲ 99 ਯੋਨਜਾਵਾਂ ਦੇ ਮਾਧਿਅਮ ਰਾਹੀਂ ਕੀਤੀ ਗਈ। ਇਸ ਤੋਂ ਇਲਾਵਾ ਕੁੱਝ ਘਰੇਲੂ ਬੀਮਾ ਕੰਪਨੀਆਂ ਅਤੇ ਪੈਨਸ਼ਨ ਫੰਡਾਂ ਵਲੋਂ ਨਿਵੇਸ਼ ਕੀਤਾ ਗਿਆ ਸੀ। ਨਿਵੇਸ਼ ਕਰਨ ਵਾਲੇ ਘਰੇਲੂ ਸੰਸਥਾਨਾਂ ’ਚ ਆਈ. ਸੀ. ਆਈ. ਸੀ. ਆਈ. ਲਾਈਫ ਇੰਸ਼ੋਰੈਂਸ, ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ, ਕੋਟਕ ਮਹਿੰਦਰਾ ਲਾਈਫ ਇੰਸ਼ੋਰੈਂਸ, ਪੀ. ਐੱਨ. ਬੀ. ਮੈੱਟਲਾਈਫ ਇੰਸ਼ੋਰੈਂਸ, ਐੱਸ. ਬੀ. ਆਈ. ਪੈਨਸ਼ਨ ਫੰਡ ਅਤੇ ਯੂ. ਟੀ. ਆਈ. ਰਿਟਾਇਰਮੈਂਟ ਸਲਿਊਸ਼ਨਸ ਪੈਨਸ਼ਨ ਫੰਡ ਸਕੀਮ ਸ਼ਾਮਲ ਹਨ।
ਵਿਦੇਸ਼ੀ ਭਾਈਵਾਲਾਂ ’ਚ ਸਿੰਗਾਪੁਰ ਸਰਕਾਰ, ਸਿੰਗਾਪੁਰ ਮੁਦਰਾ ਅਥਾਰਿਟੀ, ਗਵਰਨਮੈਂਟ ਪੈਨਸ਼ਨ ਫੰਡ ਗਲੋਬਲ ਅਤੇ ਬੀ. ਐੱਨ. ਪੀ. ਇਨਵੈਸਟਮੈਂਟ ਐੱਲ. ਐੱਲ. ਪੀ. ਸ਼ਾਮਲ ਹਨ। ਆਈ. ਪੀ. ਓ. ਦੇ ਦਸਤਾਵੇਜ ਮੁਤਾਬਕ ਵਿਕਰੀ ਲਈ ਪੇਸ਼ ਕੀਤੇ ਗਏ 22.13 ਕਰੋੜ ਸ਼ੇਅਰਾਂ ’ਚ 5.93 ਕਰੋੜ ਸ਼ੇਅਰ ਐਂਕਰ ਨਿਵੇਸ਼ਕਾਂ ਲਈ ਰਾਖਵੇਂ ਸਨ।