ਪੇਟੀਐੱਮ ਦੇ ਰਾਹੀਂ ਕੀਤਾ ਜਾ ਸਕੇਗਾ LIC ਪ੍ਰੀਮੀਅਮ ਦਾ ਭੁਗਤਾਨ
Wednesday, Nov 21, 2018 - 04:45 PM (IST)

ਨਵੀਂ ਦਿੱਲੀ—ਆਨਲਾਈਨ ਭੁਗਤਾਨ ਕੰਪਨੀ ਪੇਟੀਐੱਮ ਨੇ ਬੀਮਾ ਪ੍ਰੀਮੀਅਮ ਭੁਗਤਾਨ ਸੇਵਾਵਾਂ ਦਾ ਵਿਸਤਾਰ ਕਰਦੇ ਹੋਏ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦੇ ਨਾਲ ਕਰਾਰ ਦਾ ਐਲਾਨ ਕੀਤਾ ਹੈ। ਪੇਟੀਐੱਮ ਦਾ ਸੰਚਾਲਨ ਕਰਨ ਵਾਲੀ ਕੰਪਨੀ ਵਨ97 ਕਮਿਊਨਿਕੇਸ਼ਨਸ ਲਿਮਟਿਡ ਨੇ ਬੁੱਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਹੁਣ ਉਪਭੋਗਤਾ ਐੱਲ.ਆਈ.ਸੀ. ਬੀਮਾ ਪ੍ਰੀਮੀਅਮ ਦਾ ਭੁਗਤਾਨ ਇਕ ਮਿੰਟ ਤੋਂ ਵੀ ਘੱਟ ਸਮੇਂ 'ਚ ਪੇਟੀਐੱਮ ਤੋਂ ਕਰ ਸਕਦੇ ਹਨ। ਪੇਟੀਐੱਮ ਨੇ ਕਰੀਬ 30 ਬੀਮਾ ਕੰਪਨੀਆਂ ਦੇ ਨਾਲ ਇਸ ਤਰ੍ਹਾਂ ਦਾ ਕਰਾਰ ਪਹਿਲਾਂ ਹੀ ਕਰ ਰੱਖਿਆ ਹੈ। ਟੀ.ਐੱਮ. ਦੇ ਸੀ.ਓ.ਓ. ਕਿਰਣ ਵਾਸੀਰੈੱਡੀ ਨੇ ਕਿਹਾ ਕਿ ਸਾਡੇ ਦੇਸ਼ ਦੇ ਬੀਮਾ ਪ੍ਰੀਮੀਅਮ ਦਾ ਭੁਗਤਾਨ ਜ਼ਿਆਦਾਤਰ ਆਫਲਾਈਨ ਹੀ ਕੀਤਾ ਜਾਂਦਾ ਹੈ। ਅਸੀਂ ਚਾਹੁੰਦੇ ਹੈ ਕਿ ਪੇਟੀਐੱਮ ਦੇ ਰਾਹੀਂ ਲੋਕਾਂ ਨੂੰ ਆਸਾਨੀ ਨਾਲ ਬੀਮਾ ਪ੍ਰੀਮੀਅਮ ਦੇ ਭੁਗਤਾਨ ਦੀ ਸੁਵਿਧਾ ਹੋ। ਇਸ ਦੇ ਲਈ ਅਸੀਂ ਐੱਲ.ਆਈ.ਸੀ. ਅਤੇ ਹੋਰ ਪ੍ਰਮੁੱਖ ਬੀਮਾ ਕੰਪਨੀਆਂ ਦੇ ਨਾਲ ਸਾਂਝੇਦਾਰੀ ਕੀਤੀ ਹੈ।