ਹੁਣ ਆਨਲਾਈਨ ਭਰ ਸਕਦੇ ਹੋ LIC ਦਾ ਪ੍ਰੀਮੀਅਮ

Sunday, May 17, 2020 - 09:36 PM (IST)

ਹੁਣ ਆਨਲਾਈਨ ਭਰ ਸਕਦੇ ਹੋ LIC ਦਾ ਪ੍ਰੀਮੀਅਮ

ਨਵੀਂ ਦਿੱਲੀ-ਐੱਲ. ਆਈ. ਸੀ. ਦੇ ਐੱਮ. ਡੀ. ਵਿਪਿਨ ਆਨੰਦ ਨੇ ਦੱਸਿਆ ਕਿ ਅੱਜ ਅਸੀਂ ਸਭ ਮੁਸ਼ਕਲ ਭਰੇ ਦੌਰ 'ਚੋਂ ਲੰਘ ਰਹੇ ਹਾਂ। ਦੁਨੀਆ 100 ਸਾਲ ਬਾਅਦ ਇਸ ਤਰ੍ਹਾਂ ਦੀ ਮਹਾਮਾਰੀ ਨੂੰ ਝੇਲ ਰਹੀ ਹੈ। ਫਿਲਹਾਲ ਇਸ ਨੂੰ ਰੋਕ ਪਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਇੰਸ਼ੋਰੈਂਸ ਸੈਕਟਰ 'ਤੇ ਇਸ ਦਾ ਖਾਸਾ ਅਸਰ ਦਿਸ ਰਿਹਾ ਹੈ । ਕੋਵਿਡ ਮਹਾਮਾਰੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਇਹ ਹੈ ਕਿ ਕੰਟੈਕਟ ਆਧਾਰਿਤ ਬਿਜ਼ਨੈੱਸ ਹੁੰਦਾ ਹੈ। ਏਜੰਟ ਰਾਹੀਂ, ਬਰੋਕਰ ਰਾਹੀਂ। ਭਾਵ ਸੰਪਰਕ ਆਧਾਰਿਤ ਬਿਜ਼ਨੈੱਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੰਪਨੀ ਕੋਲ ਪੈਸਾ ਆਉਣਾ ਬੰਦ ਹੋ ਗਿਆ ਹੈ। ਅਜਿਹੇ 'ਚ ਇਸ ਸਮੱਸਿਆ ਨਾਲ ਨਜਿੱਠਣ ਲਈ ਇੰਸ਼ੋਰੈਂਸ ਇੰਡਸਟਰੀ ਹੁਣ ਆਨਲਾਈਨ ਕੰਮ ਕਰ ਰਹੀ ਹੈ। ਬੀਮਾ ਕੰਪਨੀ ਐੱਲ. ਆਈ. ਸੀ. ਨੇ ਵੀ ਪ੍ਰੀਮੀਅਮ ਭੁਗਤਾਨ ਆਨਲਾਈਨ ਕਰਨ ਦੀ ਸਹੂਲਤ ਦੇ ਦਿੱਤੀ ਹੈ।


author

Karan Kumar

Content Editor

Related News