ਐੱਲ. ਆਈ. ਸੀ. ਨੇ ਲਾਂਚ ਕੀਤਾ ਧਨ ਸੰਚਯ ਪਲਾਨ
Wednesday, Jun 15, 2022 - 02:50 PM (IST)
ਮੁੰਬਈ–ਐੱਲ. ਆਈ. ਸੀ. ਨੇ 14 ਜੂਨ ਨੂੰ ਧਨ ਸੰਚਯ ਦੇ ਨਾਂ ਨਾਲ ਇਕ ਨਵਾਂ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦਾ ਟੇਬਲ 865 ਹੈ। ਧਨ ਸੰਚਯ ਪਲਾਨ ਦੀ ਗੱਲ ਕਰੀਏ ਤਾਂ ਇਹ ਨਾਨ ਲਿੰਕਡ, ਨਾਨ ਪਾਰਟੀਸਿਪੇਟਿੰਗ, ਨਿੱਜੀ, ਸੇਵਿੰਗ ਲਾਈਫ ਇੰਸ਼ੋਰੈਂਸ ਪਲਾਨ ਹੈ ਜੋ ਸੁਰੱਖਿਆ ਅਤੇ ਬੱਚਤ ਦੋਵੇਂ ਪ੍ਰਦਾਨ ਕਰਦਾ ਹੈ।
ਐੱਲ. ਆਈ. ਸੀ. ਧਨ ਸੰਚਯ ਪਲਾਨ ’ਚ ਤੁਹਾਨੂੰ ਗਰੰਟਿਡ ਇਨਕਮ ਬੈਨੀਫਿਟ (ਜੀ. ਆਈ. ਬੀ.) ਮਿਲਦਾ ਹੈ ਜੋ ਕਿ ਚਾਰ ਆਪਸ਼ਨ ਨਾਲ ਮੁਹੱਈਆ ਹੈ।
1. ਆਪਸ਼ਨ-ਏ, ਆਪਸ਼ਨ-ਬੀ, ਆਪਸ਼ਨ-ਸੀ, ਆਪਸ਼ਨ-ਡੀ
ਆਪਸ਼ਨ-ਏ ਚੁਣਨ ’ਤੇ ਤੁਹਾਨੂੰ ਲੈਵਲ ਇਨਕਮ ਬੈਨੀਫਿਟ ਮਿਲੇਗਾ, ਜਿਸ ’ਚ ਤੁਹਾਨੂੰ ਨਿਸ਼ਚਿਤ ਅਮਾਊਂਟ ਦਾ ਲਾਭ ਪ੍ਰਾਪਤ ਹੋਵੇਗਾ। ਆਪਸ਼ਨ-ਬੀ ਚੁਣਨ ’ਤੇ ਤੁਹਾਨੂੰ ਪ੍ਰਤੀ ਸਾਲ 5 ਫੀਸਦੀ ਦੀ ਦਰ ਨਾਲ ਪੈਸਾ ਵਧ ਕੇ ਮਿਲੇਗਾ। ਜੇ ਤੁਸੀਂ ਸਿੰਗਲ ਪ੍ਰੀਮੀਅਮ ਦੇ ਕੇ ਪਲਾਨ ਲੈਂਦੇ ਹੋ ਤਾਂ ਤੁਸੀਂ ਆਪਸ਼ਨ-ਸੀ ਨੂੰ ਚੁਣੋਗੇ। ਇਸ ’ਚ ਵੀ ਲੈਵਲ ਇਨਕਮ ਬੈਨੀਫਿਟ ਮਿਲੇਗਾ। ਇਹ ਪਲਾਨ ਘੱਟੋ-ਘੱਟ 5 ਸਾਲ ਤੋਂ ਲੈ ਕੇ 15 ਸਾਲ ਤੱਕ ਦੀ ਮਿਆਦ ਲਈ ਮੁਹੱਈਆ ਹੈ।
ਇਸ ਪਲਾਨ ’ਚ ਮਚਿਓਰਿਟੀ ਲਾਭ ਗਾਰੰਟਿਡ ਆਮਦਨ ਲਾਭ ਅਤੇ ਗਾਰੰਟਿਡ ਟਰਮਨੀਲ ਲਾਭ ਦੇ ਰੂਪ ’ਚ ਮਿਲੇਗਾ। ਇਸ਼ੋਰਡ ਵਿਅਕਤੀ ਦੀ ਮੰਦਭਾਗੀ ਮੌਤ ਹੋਣ ਦੀ ਸਥਿਤੀ ’ਚ ਇਹ ਪਲਾਨ ਪਾਲਿਸੀ ਦੀ ਮਿਆਦ ਦੌਰਾਨ ਪਰਿਵਾਰ ਨੂੰ ਵਿੱਤੀ ਮਦਦ ਪ੍ਰਦਾਨ ਕਰਦਾ ਹੈ। ਮੌਤ ਲਾਭ ਪਾਲਿਸੀ ਧਾਰਕ ਵਲੋਂ ਅਪਣਾਏ ਗਏ ਬਦਲ ਮੁਤਾਬਕ ਯਕਮੁਸ਼ਤ ਅਤੇ ਪੰਜ ਸਾਲ ਦੀ ਮਿਆਦ ’ਚ ਕਿਸ਼ਤਾਂ ’ਚ ਮੁਹੱਈਆ ਕੀਤਾ ਜਾਵੇਗਾ।
ਇਸ ਪਲਾਨ ਦੇ ਤਹਿਤ ਕਰਜ਼ਾ ਸਹੂਲਤ ਵੀ ਮੁਹੱਈਆ ਹੈ। ਵਾਧੂ ਪ੍ਰੀਮੀਅਮ ਅਦਾ ਕਰਨ ’ਤੇ ਇਸ ’ਚ ਬਦਲ ਰਾਈਡਰਸ ਵੀ ਮੁਹੱਈਆ ਹਨ। ਇਸ ਪਲਾਨ ਦੇ ਤਹਿਤ ਘੱਟੋ-ਘੱਟ ਸਮ ਐਸ਼ੋਓਰਡ ਏ ਅਤੇ ਬੀ ਬਦਲ ’ਚ 3,30,000 ਰੁਪਏ ਹਨ ਅਤੇ ਆਪਸ਼ਨ ਸੀ ’ਚ 2,50,000 ਰੁਪਏ ਅਤੇ ਆਪਸ਼ਨ ਡੀ ਲਈ 2,20,000 ਰੁਪਏ ਹਨ। ਵਾਧੂ ਪ੍ਰੀਮੀਅਮ ਦੀ ਕੋਈ ਲਿਮਿਟ ਨਹੀਂ ਹੈ। ਇਹ ਪਲਾਨ ਆਫਲਾਈਨ ਏਜੰਟਾਂ/ਪੁਆਇੰਟ ਆਫ ਸੇਲਸ ਪਰਸਨਲ-ਲਾਈਫ ਇੰਸ਼ੋਰੈਂਸ (ਪੀ. ਓ. ਐੱਸ. ਪੀ.-ਐੱਲ. ਆਈ.) ਅਤੇ ਐਲ. ਆਈ. ਸੀ. ਦੀ ਵੈੱਬਸਾਈਟ ਤੋਂ ਆਨਲਾਈਨ ਵੀ ਖਰੀਦਿਆ ਜਾ ਸਕਦਾ ਹੈ।