LIC IPO ਪੰਜਵੇਂ ਦਿਨ 1.79 ਗੁਣਾ ਹੋਇਆ ਸਬਸਕ੍ਰਾਈਬ, ਅੱਜ ਨਿਵੇਸ਼ ਕਰਨ ਦਾ ਆਖਰੀ ਦਿਨ

05/09/2022 12:00:06 PM

ਨਵੀਂ ਦਿੱਲੀ : ਐਲਆਈਸੀ ਦੇ ਆਈਪੀਓ ਨੂੰ ਐਤਵਾਰ ਨੂੰ ਪੰਜਵੇਂ ਦਿਨ 1.79 ਗੁਣਾ ਸਬਸਕ੍ਰਾਈਬ ਕੀਤਾ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ ਸ਼ਾਮ 7 ਵਜੇ ਤੱਕ 16 ਕਰੋੜ 20 ਲੱਖ 78 ਹਜ਼ਾਰ 67 ਸ਼ੇਅਰਾਂ ਲਈ 29 ਕਰੋੜ 8 ਲੱਖ 27 ਹਜ਼ਾਰ 860 ਬੋਲੀਆਂ ਪ੍ਰਾਪਤ ਹੋਈਆਂ ਸਨ। ਹਾਲਾਂਕਿ, ਯੋਗ ਸੰਸਥਾਗਤ ਖਰੀਦਦਾਰਾਂ ਲਈ ਰਾਖਵਾਂ ਹਿੱਸਾ ਪੂਰੀ ਤਰ੍ਹਾਂ ਸਬਸਕ੍ਰਾਈਬ ਨਹੀਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਵੱਡੇ ਸਫੈਦ ਹੀਰੇ ‘ਦਿ ਰਾਕ’ ਦੀ ਹੋਣ ਜਾ ਰਹੀ ਹੈ ਨੀਲਾਮੀ, ਜਾਣੋ ਇਸ ਦੁਰਲੱਭ ਹੀਰੇ ਦੀ ਕੀਮਤ

ਗੈਰ-ਸੰਸਥਾਗਤ ਨਿਵੇਸ਼ਕਾਂ ਲਈ ਰਿਜ਼ਰਵ ਸ਼ੇਅਰ 1.24 ਗੁਣਾ ਸਬਸਕ੍ਰਾਈਬ ਕੀਤਾ ਗਿਆ ਸੀ। ਪ੍ਰਚੂਨ ਨਿਵੇਸ਼ਕਾਂ ਦਾ ਹਿੱਸਾ 1.59 ਗੁਣਾ ਭਰਿਆ ਗਿਆ। ਇਸ ਸ਼੍ਰੇਣੀ ਦੇ 6.9 ਕਰੋੜ ਸ਼ੇਅਰਾਂ ਲਈ 10.99 ਕਰੋੜ ਦੀ ਬੋਲੀ ਪ੍ਰਾਪਤ ਹੋਈ ਸੀ। ਪਾਲਿਸੀਧਾਰਕਾਂ ਲਈ ਰਾਖਵਾਂ ਸ਼ੇਅਰ 5.04 ਗੁਣਾ ਅਤੇ ਕਰਮਚਾਰੀਆਂ ਦਾ 3.79 ਗੁਣਾ ਸਬਸਕ੍ਰਾਈਬ ਹੋ ਗਿਆ।

ਅੱਜ ਨਿਵੇਸ਼ ਦਾ ਆਖਰੀ ਦਿਨ 

9 ਮਈ ਯਾਨੀ ਸੋਮਵਾਰ LIC ਦੇ IPO 'ਚ ਨਿਵੇਸ਼ ਕਰਨ ਦਾ ਆਖਰੀ ਦਿਨ ਹੈ। ਇਸ ਦੇ 17 ਮਈ, 2022 ਨੂੰ ਸੂਚੀਬੱਧ ਹੋਣ ਦਾ ਅਨੁਮਾਨ ਹੈ। ਆਈਪੀਓ ਲਈ ਸਰਕਾਰ ਨੇ ਪ੍ਰਤੀ ਸ਼ੇਅਰ ਕੀਮਤ 902-949 ਰੁਪਏ ਰੱਖੀ ਹੈ। IPO ਵਿੱਚ, ਰਿਟੇਲ ਨਿਵੇਸ਼ਕਾਂ ਅਤੇ ਯੋਗ ਕਰਮਚਾਰੀਆਂ ਨੂੰ 45 ਰੁਪਏ ਪ੍ਰਤੀ ਸ਼ੇਅਰ ਅਤੇ ਪਾਲਿਸੀਧਾਰਕਾਂ ਲਈ 60 ਰੁਪਏ ਪ੍ਰਤੀ ਸ਼ੇਅਰ ਦੀ ਛੋਟ ਦਿੱਤੀ ਗਈ ਹੈ। ਸਰਕਾਰ ਇਸ ਇਸ਼ੂ 'ਚ 3.5 ਫੀਸਦੀ ਹਿੱਸੇਦਾਰੀ ਵੇਚ ਰਹੀ ਹੈ।

ਇਹ ਵੀ ਪੜ੍ਹੋ : ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ ਹੈਲਥ ਕਲੇਮ ਦੇਣ ਤੋਂ ਕੀਤਾ ਇਨਕਾਰ, ਕਮਿਸ਼ਨ ਨੇ ਦਿੱਤੇ ਇਹ ਹੁਕਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News