ਹਿੰਡਨਬਰਗ ਰਿਪੋਰਟ ਦਾ ਅਸਰ: ਅਡਾਨੀ ਕਾਰਨ ਮੁਸ਼ਕਲ ''ਚ LIC, ਕੰਪਨੀ ਦੇ ਡੁੱਬੇ 16580 ਕਰੋੜ

Saturday, Jan 28, 2023 - 04:34 PM (IST)

ਨਵੀਂ ਦਿੱਲੀ-ਗੌਤਮ ਅਡਾਨੀ ਦੀ ਕੰਪਨੀ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਜਾਰੀ ਹੈ। ਕੰਪਨੀ ਦੇ ਸ਼ੇਅਰ ਟੁੱਟ ਰਹੇ ਹਨ। ਦੋ ਦਿਨਾਂ ਦੇ ਅੰਦਰ ਕੰਪਨੀ ਦੇ ਨਿਵੇਸ਼ਕਾਂ ਦੇ 4.2 ਲੱਖ ਕਰੋੜ ਰੁਪਏ ਡੁੱਬ ਗਏ ਹਨ। ਕੰਪਨੀ ਦੀ ਮਾਰਕੀਟ ਕੈਪ 'ਚ 22 ਫੀਸਦੀ ਦੀ ਗਿਰਾਵਟ ਆ ਗਈ ਹੈ। ਹਿੰਡਨਬਰਗ ਰਿਸਰਚ ਦੀ ਰਿਪੋਰਟ ਕਾਰਨ ਅਡਾਨੀ ਨੂੰ ਭਾਰੀ ਨੁਕਸਾਨ ਹੋਇਆ ਹੈ। ਅਡਾਨੀ ਦੇ ਡਿੱਗਦੇ ਸ਼ੇਅਰਾਂ ਨੇ ਐੱਲ.ਆਈ.ਸੀ ਯਾਨੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ) ਦੀ ਵੀ ਚਿੰਤਾ ਵਧਾ ਦਿੱਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲ.ਆਈ.ਸੀ ਨੇ ਅਡਾਨੀ ਦੀਆਂ ਕੰਪਨੀਆਂ 'ਚ ਕਾਫ਼ੀ ਪੈਸਾ ਲਗਾਇਆ ਹੈ। ਅਡਾਨੀ ਦੀਆਂ ਪੰਜ ਕੰਪਨੀਆਂ 'ਚ ਐੱਲ.ਆਈ.ਸੀ ਦੀ 9 ਫ਼ੀਸਦੀ ਤਕ ਹਿੱਸੇਦਾਰੀ ਹੈ। ਅਡਾਨੀ ਦੀਆਂ ਕੰਪਨੀਆਂ 'ਚ ਐੱਲ.ਆਈ.ਸੀ ਨੇ ਲਗਭਗ 77,268 ਕਰੋੜ ਰੁਪਏ ਲਗਾਏ ਹਨ।
ਐੱਲ.ਆਈ.ਸੀ ਨੂੰ 16580 ਕਰੋੜ ਦਾ ਨੁਕਸਾਨ
ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਨਾਲ ਕੰਪਨੀ ਦੇ ਪ੍ਰਚੂਨ ਅਤੇ ਸੰਸਥਾਗਤ ਨਿਵੇਸ਼ਕਾਂ ਨੂੰ ਵੀ ਝਟਕਾ ਲੱਗਾ ਹੈ। ਐੱਲ.ਆਈ.ਸੀ ਕੰਪਨੀ ਦਾ ਐਂਕਰ ਨਿਵੇਸ਼ਕ ਹੈ। ਕੰਪਨੀ ਦੇ ਸ਼ੇਅਰਾਂ 'ਚ ਆਈ ਇਸ ਗਿਰਾਵਟ ਕਾਰਨ ਪਿਛਲੇ ਦੋ ਦਿਨਾਂ 'ਚ ਐੱਲ.ਆਈ.ਸੀ ਨੂੰ ਭਾਰੀ ਨੁਕਸਾਨ ਹੋਇਆ ਹੈ। ਦੋ ਦਿਨਾਂ 'ਚ ਐੱਲ.ਆਈ.ਸੀ ਨੂੰ16580 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਡਾਨੀ ਟੋਟਲ ਗੈਸ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਐੱਲ.ਆਈ.ਸੀ ਨੂੰ 6232 ਕਰੋੜ ਦਾ ਝਟਕਾ ਲੱਗਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕੰਪਨੀ 'ਚ ਐੱਲ.ਆਈ.ਸੀ ਦੀ 5.96 ਫ਼ੀਸਦੀ ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਕੰਪਨੀ ਦੀ ਅਡਾਨੀ ਇੰਟਰਪ੍ਰਾਈਜਿਜ਼ 'ਚ 4.23 ਫੀਸਦੀ ਹਿੱਸੇਦਾਰੀ ਹੈ। ਇਸ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਐੱਲ.ਆਈ.ਸੀ ਨੂੰ 3245 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਸ ਤੋਂ ਇਲਾਵਾ ਅਡਾਨੀ ਪੋਰਟ ਕਾਰਨ ਐੱਲ.ਆਈ.ਸੀ ਨੂੰ 3095 ਕਰੋੜ ਦਾ ਨੁਕਸਾਨ ਹੋਇਆ ਹੈ। ਜਦਕਿ ਅਡਾਨੀ ਟਰਾਂਸਮਿਸ਼ਨ ਕਾਰਨ ਇਸ ਨੂੰ 3042 ਕਰੋੜ ਦਾ ਨੁਕਸਾਨ ਹੋਇਆ ਹੈ। ਅਡਾਨੀ ਗ੍ਰੀਨ 'ਚ ਐੱਲ.ਆਈ.ਸੀ ਦੀ ਹਿੱਸੇਦਾਰੀ 1.28 ਫ਼ੀਸਦੀ ਹੈ, ਜਿਸ ਕਾਰਨ ਐੱਲ.ਆਈ.ਸੀ ਨੂੰ 875 ਕਰੋੜ ਦਾ ਨੁਕਸਾਨ ਹੋਇਆ ਹੈ, ਜਦਕਿ ਐੱਲ.ਆਈ.ਸੀ ਨੂੰ ਅਡਾਨੀ ਟੋਟਲ ਗੈਸ ਕਾਰਨ 6323 ਕਰੋੜ ਦਾ ਨੁਕਸਾਨ ਹੋਇਆ ਹੈ। ਅਜਿਹੇ 'ਚ ਐੱਲ.ਆਈ.ਸੀ ਦੀ ਚਿੰਤਾ ਵਧ ਗਈ ਹੈ।
ਬੈਂਕਾਂ ਦੇ 80,000 ਕਰੋੜ ਦਾਅ 'ਤੇ ਲੱਗੇ
ਐੱਸ.ਬੀ.ਆਈ. ਸਮੇਤ ਦੇਸ਼ ਦੇ ਵੱਡੇ ਬੈਂਕਾਂ ਨੇ ਅਡਾਨੀ ਸਮੂਹ ਨੂੰ 80,000 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੈ, ਜੋ ਉਨ੍ਹਾਂ ਦੇ ਕੁੱਲ ਕਰਜ਼ੇ ਦਾ 38 ਫ਼ੀਸਦੀ ਹੈ। ਹਿੰਡਨਬਰਗ ਦੀ ਰਿਪੋਰਟ ਹੁਣ ਨਿਵੇਸ਼ਕਾਂ ਨੂੰ ਚਿੰਤਾ 'ਚ ਪਾ ਰਹੀ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਕਾਰਨ ਮੁਸ਼ਕਿਲਾਂ ਵਧ ਗਈਆਂ ਹਨ। ਇਸ ਦੌਰਾਨ ਐੱਸ.ਬੀ.ਆਈ ਨੇ ਅਡਾਨੀ ਨੂੰ ਦਿੱਤੇ ਗਏ ਲੋਨ 'ਤੇ ਵੱਡਾ ਬਿਆਨ ਦਿੱਤਾ ਹੈ।


Aarti dhillon

Content Editor

Related News