ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ
Sunday, Apr 09, 2023 - 05:38 PM (IST)
ਨਵੀਂ ਦਿੱਲੀ (ਇੰਟ.) – ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਵੱਖ-ਵੱਖ ਬੈਂਕਾਂ ’ਚ ‘ਲਾਵਾਰਿਸ’ ਪਏ ਪੈਸਿਆਂ ਦੀ ਪਛਾਣ ਲਈ ਇਕ ਨਵਾਂ ਸੈਂਟਰਲਾਈਜ਼ਡ ਪੋਰਟਲ ਬਣਾਉਣ ਦਾ ਐਲਾਨ ਕੀਤਾ ਹੈ। ਸੰਭਵ ਹੀ 2 ਤੋਂ 4 ਮਹੀਨਿਆਂ ’ਚ ਇਹ ਪੋਰਟਲ ਲਾਈਵ ਵੀ ਹੋ ਜਾਏਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ ਬੈਂਕਾਂ ’ਚ ਹੀ 35000 ਕਰੋੜ ਰੁਪਏ ਲਾਵਾਰਿਸ ਨਹੀਂ ਪਏ ਹਨ ਸਗੋਂ ਸਰਕਾਰੀ ਬੀਮਾ ਕੰਪਨੀ ਐੱਲ. ਆਈ. ਸੀ. ਕੋਲ ਵੀ ਲੋਕਾਂ ਦਾ ਕਰੀਬ 21,500 ਕਰੋੜ ਰੁਪਏ ਅਨਕਲੇਮ ਪਏ ਹਨ।
ਇਹ ਵੀ ਪੜ੍ਹੋ : ਹਵਾ 'ਚ ਸੀ ਫਲਾਈਟ… ਨਸ਼ੇ 'ਚ ਧੁੱਤ ਯਾਤਰੀ ਖੋਲ੍ਹਣ ਲੱਗਾ ਐਮਰਜੈਂਸੀ ਦਰਵਾਜ਼ਾ
ਐੱਲ. ਆਈ. ਸੀ. ਦੇ ਮੌਜੂਦਾ ਅਨਕਲੇਮ ਅਮਾਊਂਟ ਨੂੰ ਲੈ ਕੇ ਉਂਝ ਤਾਂ ਕੋਈ ਸਪੱਸ਼ਟ ਜਾਣਕਾਰੀ ਮੁਹੱਈਆ ਨਹੀਂ ਹੈ ਪਰ ਕੰਪਨੀ ਨੇ ਜਦੋਂ ਆਪਣਾ ਆਈ. ਪੀ. ਓ. ਲਾਂਚ ਕੀਤਾ ਸੀ ਉਦੋਂ ਦਸਤਾਵੇਜ਼ਾਂ ’ਚ ਜਾਣਕਾਰੀ ਦਿੱਤੀ ਸੀ ਕਿ ਉਸਦੇ ਕੋਲ ਸਤੰਬਰ 2021 ਤੱਕ 21,539 ਕਰੋੜ ਰੁਪਏ ਦਾ ਅਨਕਲੇਮ ਫੰਡ ਮੌਜੂਦ ਹੈ। ਹਾਲਾਂਕਿ ਜੇ ਤੁਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕਿਸੇ ਆਪਣੀ ਦੀ ਕੋਈ ਪਾਲਿਸੀ ਅਨਕਲੇਮ ਤਾਂ ਨਹੀਂ ਹੈ ਤਾਂ ਇੱਥੇ ਅਸੀਂ ਤੁਹਾਨੂੰ ਇਸ ਦਾ ਪੂਰਾ ਪ੍ਰੋਸੈੱਸ ਦੱਸ ਰਹੇ ਹਾਂ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ ਬੰਦ ਵਾਲੇ ਦਿਨ SEBI ਦਾ ਐਕਸ਼ਨ, ਇਕੱਠੀਆਂ 4 ਸ਼ੇਅਰ ਬ੍ਰੋਕਰ ਕੰਪਨੀਆਂ ’ਤੇ ਲਾਈ ਰੋਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।