ਕੇਂਦਰ ਦੇ ਫੈਸਲੇ ਖਿਲਾਫ LIC ਕਰਮਚਾਰੀ ਕਰਨਗੇ ਇਕ ਘੰਟੇ ਦੀ ਹੜਤਾਲ

02/04/2020 6:24:29 PM

ਮੁੰਬਈ — ਭਾਰਤੀ ਜੀਵਨ ਬੀਮਾ ਕਾਰਪੋਰੇਸ਼ਨ (ਐਲਆਈਸੀ) ਦੇ ਕਰਮਚਾਰੀ ਸੰਗਠਨ ਮੰਗਲਵਾਰ ਨੂੰ ਇਕ ਘੰਟਾ 'ਵਾਕ ਆਊਟ' ਹੜਤਾਲ ਕਰਨਗੇ। ਉਹ ਸਰਕਾਰ ਦੇ LIC 'ਚ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ ਪੀ ਓ) ਰਾਹੀਂ ਹਿੱਸੇਦਾਰੀ ਵੇਚਣ ਦੇ ਵਿਰੋਧ 'ਚ ਹਨ। ਇਹ 'ਵਾਕ ਆਊਟ ਹੜਤਾਲ' ਦੇਸ਼ ਦੇ ਸਾਰੇ ਦਫਤਰਾਂ 'ਚ ਹੋਵੇਗੀ। ਸ਼ਨੀਵਾਰ ਨੂੰ ਆਮ ਬਜਟ 2020-21 ਪੇਸ਼ ਕਰਨ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਸੀ ਕਿ ਸਰਕਾਰ ਆਈਪੀਓ ਰਾਹੀਂ ਐਲਆਈਸੀ ਵਿਚ ਆਪਣੀ ਕੁਝ ਹਿੱਸੇਦਾਰੀ ਵੇਚੇਗੀ। ਇਸ ਵੇਲੇ ਸਰਕਾਰ ਦੀ ਇਸ ਵਿਚ 100 ਪ੍ਰਤੀਸ਼ਤ ਭਾਗੀਦਾਰੀ ਹੈ। ਕਰਮਚਾਰੀਆਂ ਦੇ ਸੰਗਠਨ ਨੇ ਇਕ ਬਿਆਨ ਵਿਚ ਕਿਹਾ, 'ਐਲਆਈਸੀ ਨੂੰ ਸੂਚੀਬੱਧ ਕਰਵਾਉਣ ਦੇ ਪ੍ਰਸਤਾਵ 'ਤੇ ਤੁਰੰਤ ਪ੍ਰਕਿਰਿਆ 'ਚ ਆਲ ਇੰਡੀਆ ਐਲਆਈਸੀ ਇੰਪਲਾਈਜ਼ ਫੈਡਰੇਸ਼ਨ 4 ਫਰਵਰੀ ਨੂੰ ਦਫਤਰਾਂ ਤੋਂ ਇਕ ਘੰਟੇ ਲਈ ਬਾਹਰ ਆ ਕੇ ਹੜਤਾਲ(ਵਾਕਆਊਟ) ਕਰਨਗੇ।

ਬਿਆਨ ਵਿਚ ਕਿਹਾ ਗਿਆ ਹੈ ਕਿ ਐਲ.ਆਈ.ਸੀ. ਨੂੰੰ ਸੂਚੀਬੱਧ ਕਰਵਾਉਣਾ ਰਾਸ਼ਟਰੀ ਹਿੱਤ ਦੇ ਵਿਰੁੱਧ ਹੈ। ਦੇਸ਼ ਦੇ ਨਿਰਮਾਣ ਵਿਚ ਇਸਨੇ ਅਨਮੋਲ ਯੋਗਦਾਨ ਦਿੱਤਾ ਹੈ। ਸੰਗਠਨ ਨੇ ਕਿਹਾ ਕਿ ਵਿੱਤੀ ਸਾਲ 2018-19 ਦੇ ਆਖਿਰ 'ਚ ਕੰਪਨੀ ਕੋਲ 28.28 ਲੱਖ ਕਰੋੜ ਦਾ ਫੰਡ ਅਤੇ ਇਸਦੇ ਪ੍ਰਬੰਧਨ ਅਧੀਨ ਜਾਇਦਾਦਾਂ ਦੀ ਕੀਮਤ 31.11 ਲੱਖ ਕਰੋੜ ਰੁਪਏ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਐਲਆਈਸੀ ਦੇਸ਼ ਦਾ ਸਭ ਤੋਂ ਵੱਡੀ ਵਿੱਤੀ ਸੰਸਥਾਵਾਂ ਵਿਚੋਂ ਇਕ ਹੈ। ਇਸ ਦੇ ਨਿੱਜੀਕਰਨ ਦੀ ਕੋਈ ਵੀ ਕੋਸ਼ਿਸ਼ ਦੇਸ਼ ਦੇ ਆਮ ਨਾਗਰਿਕਾਂ ਦੇ ਵਿਸ਼ਵਾਸ ਨੂੰ ਤੋੜਨ ਦਾ ਕੰਮ ਹੋਵੇਗੀ ਅਤੇ ਇਸ ਨਾਲ ਵਿੱਤੀ ਪ੍ਰਭੂਸੱਤਾ ਪ੍ਰਭਾਵਿਤ ਹੋਏਗੀ। ਉਨ੍ਹਾਂ ਕਿਹਾ ਕਿ ਐਲਆਈਸੀ ਦਾ ਮੁੱਖ ਟੀਚਾ ਦੇਸ਼ ਦੇ ਸਮਾਜਿਕ ਅਤੇ ਪੱਛੜੇ ਲੋਕਾਂ ਨੂੰ ਸਹੀ ਕੀਮਤ 'ਤੇ ਜੀਵਨ ਬੀਮਾ ਮੁਹੱਈਆ ਕਰਵਾਉਣਾ ਹੈ ਅਤੇ ਨਿੱਜੀਕਰਨ ਨਾਲ ਇਹ ਸੇਵਾ ਤੋਂ ਲਾਭ ਦੀ ਕੰਪਨੀ ਬਣ ਜਾਏਗੀ ਅਤੇ ਇਸ ਦਾ ਟੀਚਾ ਪ੍ਰਭਾਵਿਤ ਹੋਏਗਾ।


Related News