ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ

Monday, Mar 04, 2024 - 10:57 AM (IST)

ਨਵੀਂ ਦਿੱਲੀ (ਭਾਸ਼ਾ) - ਪਿਛਲੇ 10 ਸਾਲ ’ਚ ਇਕ ਹੈਰਾਨ ਕਰ ਦੇਣ ਵਾਲਾ ਸੱਚ ਸਾਹਮਣੇ ਆਇਆ ਹੈ ਕਿ ਪਾਨ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ’ਤੇ ਖ਼ਰਚਾ ਵਧਿਆ ਹੈ ਅਤੇ ਲੋਕ ਆਪਣੀ ਆਮਦਨ ਦਾ ਵੱਡਾ ਹਿੱਸਾ ਅਜਿਹੇ ਉਤਪਾਦਾਂ ’ਤੇ ਖ਼ਰਚ ਕਰ ਰਹੇ ਹਨ। ਦੱਸ ਦੇਈਏ ਕਿ ਇਕ ਸਰਕਾਰੀ ਸਰਵੇ ’ਚ ਇਹ ਗੱਲ ਕਹੀ ਗਈ ਹੈ। ਪਿਛਲੇ ਹਫ਼ਤੇ ਜਾਰੀ ਘਰੇਲੂ ਖਪਤ ਖ਼ਰਚ ਸਰਵੇ 2022-23 ਤੋਂ ਪਤਾ ਚਲਦਾ ਹੈ ਕਿ ਕੁਲ ਘਰੇਲੂ ਖ਼ਰਚੇ ਦੇ ਇਕ ਹਿੱਸੇ ਦੇ ਰੂਪ ’ਚ ਪਾਨ, ਤੰਬਾਕੂ ਅਤੇ ਨਸ਼ੀਲੇ ਪਦਾਰਥਾਂ ’ਤੇ ਖ਼ਰਚਾ ਪੇਂਡੂ ਅਤੇ ਸ਼ਹਿਰੀ, ਦੋਵਾਂ ਖੇਤਰਾਂ ’ਚ ਵਧ ਗਿਆ ਹੈ। 

ਇਹ ਵੀ ਪੜ੍ਹੋ - ਬੱਘੀ 'ਤੇ ਸਵਾਰ ਹੋ ਕੇ ਅਨੰਤ-ਰਾਧਿਕਾ ਨੇ ਮਾਰੀ ਐਂਟਰੀ, ਕਿਸੇ ਪਰੀ ਤੋਂ ਘੱਟ ਨਹੀਂ ਸੀ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ (ਤਸਵੀਰਾਂ)

ਅੰਕੜਿਆਂ ਮੁਤਾਬਕ ਪੇਂਡੂ ਇਲਾਕਿਆਂ ’ਚ ਇਨ੍ਹਾਂ ਚੀਜ਼ਾਂ ’ਤੇ ਖ਼ਰਚਾ 2011-12 ਦੇ 3.21 ਫ਼ੀਸਦੀ ਤੋਂ ਵਧ ਕੇ 2022-23 ’ਚ 3.79 ਫ਼ੀਸਦੀ ਹੋ ਗਿਆ ਹੈ। ਇਸ ਤਰ੍ਹਾਂ ਸ਼ਹਿਰੀ ਖੇਤਰਾਂ ’ਚ ਖ਼ਰਚਾ 2011-12 ਦੇ 1.61 ਫ਼ੀਸਦੀ ਤੋਂ ਵਧ ਕੇ 2022-23 ’ਚ 2.43 ਫ਼ੀਸਦੀ ਹੋ ਗਿਆ। ਸ਼ਹਿਰੀ ਖੇਤਰਾਂ ’ਚ ਸਿੱਖਿਆ ’ਤੇ ਖ਼ਰਚੇ ਦਾ ਅਨੁਪਾਤ 2011-12 ਦੇ 6.90 ਫ਼ੀਸਦੀ ਤੋਂ ਘਟ ਕੇ 2022-23 ’ਚ 5.78 ਫ਼ੀਸਦੀ ਰਹਿ ਗਿਆ। ਪੇਂਡੂ ਖੇਤਰਾਂ ’ਚ ਇਹ ਅਨੁਪਾਤ 2011-12 ਦੇ 3.49 ਫ਼ੀਸਦੀ ਤੋਂ ਘਟ ਕੇ 2022-23 ’ਚ 3.30 ਫ਼ੀਸਦੀ ਰਹਿ ਗਿਆ।

ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

ਪ੍ਰਾਸੈਸਡ ਫੂਡ ’ਤੇ ਵਧਿਆ ਖ਼ਰਚਾ
ਸਰਵੇ ’ਚ ਇਹ ਵੀ ਕਿਹਾ ਗਿਆ ਹੈ ਕਿ ਸ਼ਹਿਰੀ ਖੇਤਰਾਂ ’ਚ ਪੇਅ ਪਦਾਰਥਾਂ ਅਤੇ ਪ੍ਰਾਸੈਸਡ ਫੂਡ ’ਤੇ ਖ਼ਰਚਾ 2011-12 ਦੇ 8.98 ਫ਼ੀਸਦੀ ਤੋਂ ਵਧ ਕੇ 2022-23 ’ਚ 10.64 ਫ਼ੀਸਦੀ ਹੋ ਗਿਆ ਹੈ। ਪੇਂਡੂ ਖੇਤਰਾਂ ’ਚ ਇਹ ਅੰਕੜਾ 2011-12 ਦੇ 7.90 ਫ਼ੀਸਦੀ ਤੋਂ ਵਧ ਕੇ 2022-23 ’ਚ 9.62 ਫ਼ੀਸਦੀ ਹੋ ਗਿਆ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਦੇ ਰਾਸ਼ਟਰੀ ਨਮੂਨਾ ਸਰਵੇ ਦਫ਼ਤਰ (ਐੱਨ. ਐੱਸ. ਐੱਸ. ਓ.) ਨੇ ਅਗਸਤ 2022 ਤੋਂ ਜੁਲਾਈ 2023 ਤਕ ਘਰੇਲੂ ਖਪਤ ਖ਼ਰਚ ਸਰਵੇ (ਐੱਚ. ਸੀ. ਈ. ਐੱਸ.) ਨੇ ਕੀਤਾ। ਘਰੇਲੂ ਖਪਤ ਖ਼ਰਚ ਨਾਲ ਸਬੰਧਤ ਇਸ ਸਰਵੇ ਦਾ ਮਕਸਦ ਹਰੇਕ ਪਰਿਵਾਰ ਦੇ ਮਹੀਨਾਵਾਰ ਪ੍ਰਤੀ ਵਿਅਕਤੀ ਖਪਤ ਖ਼ਰਚ (ਐੱਮ. ਪੀ. ਈ. ਸੀ.) ਦੇ ਬਾਰੇ ’ਚ ਜਾਣਕਾਰੀ ਹਾਸਲ ਕਰਨਾ ਹੈ। ਇਸ ਤਹਿਤ ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ, ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਵੱਖ-ਵੱਖ ਸਮਾਜਿਕ-ਆਰਥਿਕ ਸਮੂਹਾਂ ਲਈ ਵੱਖ-ਵੱਖ ਰੁਝਾਨਾਂ ਦਾ ਪਤਾ ਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News