ਤੂਫ਼ਾਨੀ ਰਫ਼ਤਾਰ ਵਾਲੀ ਨਵੀਂ Lamborghini Revuelto ਭਾਰਤ 'ਚ ਲਾਂਚ, ਕੀਮਤ ਜਾਣ ਉੱਡ ਜਾਣਗੇ ਹੋਸ਼

Friday, Dec 08, 2023 - 06:45 PM (IST)

ਤੂਫ਼ਾਨੀ ਰਫ਼ਤਾਰ ਵਾਲੀ ਨਵੀਂ Lamborghini Revuelto ਭਾਰਤ 'ਚ ਲਾਂਚ, ਕੀਮਤ ਜਾਣ ਉੱਡ ਜਾਣਗੇ ਹੋਸ਼

ਆਟੋ ਡੈਸਕ- ਲੈਂਬੋਰਗਿਨੀ ਨੇ ਭਾਰਤੀ ਬਾਜ਼ਾਰ 'ਚ ਨਵੇਂ ਰੇਵੁਏਲਟੋ ਹਾਈਬ੍ਰਿਡ ਸੁਪਰਕਾਰ ਲਾਂਚ ਕਰ ਦਿੱਤੀ ਹੈ ਜਿਸਦੀ ਐਕਸ ਸ਼ੋਅਰੂਮ ਕੀਮਤ 8.89 ਕਰੋੜ ਰੁਪਏ ਹੈ। ਇਸ ਸਾਲ ਦੀ ਸ਼ੁਰੂਆਤ 'ਚ ਇਹ ਕਾਰ ਗਲੋਬਲ ਬਾਜ਼ਾਰ 'ਚ ਪੇਸ਼ ਕੀਤੀ ਗਈ ਸੀ ਜੋ ਕੰਪਨੀ ਦੇ ਕਾਰ ਲਾਈਨਅਪ 'ਚ ਅਵੈਂਟਾਡੋਰ ਦੀ ਘਾਟ ਨੂੰ ਪੂਰਾ ਕਰੇਗੀ। ਇਸ ਕਾਰ ਦੇ ਨਾਲ ਦਮਦਾਰ ਹਾਈਬ੍ਰਿਡ ਇੰਜਣ ਦਿੱਤਾ ਗਿਆ ਹੈ ਜੋ ਪਿਛਲੇ ਮਾਡਲ ਦੇ ਮੁਕਾਬਲੇ ਜ਼ਿਆਦਾ ਪਾਵਰਫੁਲ ਹੈ। ਇਹ ਦੁਨੀਆ ਦੀ ਪਹਿਲੀ ਸੁਪਰਕਾਰ ਹੈ ਜਿਸਦੇ ਅਗਲੇ ਹਿੱਸੇ 'ਚ 100 ਫੀਸਦੀ ਕਾਰਬਨ ਫਾਈਬਰ ਦਿੱਤਾ ਗਿਆ ਹੈ। ਦਿਖਣ 'ਚ ਇਹ ਤੇਜ਼ ਰਫ਼ਤਾਰ ਕਾਰ ਬੇਹੱਦ ਖ਼ੂਬਸੂਰਤ ਹੈ ਅਤੇ ਸੜਕ 'ਤੇ ਲੋਕ ਇਸਨੂੰ ਦੇਖਦੇ ਹੀ ਰਹਿ ਜਾਂਦੇ ਹਨ। 

ਇਹ ਵੀ ਪੜ੍ਹੋ- ਟਾਟਾ ਨੈਕਸਨ ਖ਼ਰੀਦਣ ਤੋਂ ਪਹਿਲਾਂ ਸਾਵਧਾਨ! 3 ਦਿਨਾਂ 'ਚ 2 ਵਾਰ ਸਰਵਿਸ ਸੈਂਟਰ ਲਿਜਾਣੀ ਪਈ ਨਵੀਂ ਗੱਡੀ

PunjabKesari

ਇਹ ਵੀ ਪੜ੍ਹੋ- ਸਪੋਰਟਸ ਕਾਰ ਕੰਪਨੀ Lotus ਦੀ ਭਾਰਤ 'ਚ ਹੋਈ ਐਂਟਰੀ, 2.55 ਕਰੋੜ ਰੁਪਏ ਦੀ ਕੀਮਤ 'ਚ ਲਾਂਚ ਹੋਈ SUV

2.5 ਸਕਿੰਟਾਂ 'ਚ ਫੜੇਗੀ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ

ਨਵੀਂ Lamborghini Revuelto ਦੇ ਨਾਲ ਬਿਲਕੁਲ ਨਵਾਂ 6.5-ਲੀਟਰ ਵੀ12 ਇੰਜਣ ਦਿੱਤਾ ਗਿਆ ਹੈ ਜੋ 803 ਬੀ.ਐੱਚ.ਪੀ. ਦੀ ਪਾਵਰ ਅਤੇ 712 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨਾਲ ਜੁੜੀ ਇਲੈਕਟ੍ਰਿਕ ਮੋਟਰ ਵੀ ਬਹੁਤ ਦਮਦਾਰ ਹੈ ਅਤੇ ਇਹ ਦੋਵੇਂ ਮਿਲ ਕੇ 1,001 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦੇ ਹਨ। ਕੰਪਨੀ ਨੇ ਇਸ ਇੰਜਣ ਦੇ ਨਾਲ 8-ਸਪੀਡ ਡਿਊਲ ਕਲੱਚ ਆਟੋਮੈਟਿਕ ਟ੍ਰਾਂਸਮਿਸ਼ਨ ਦਿੱਤਾ ਹੈ। ਤੂਫ਼ਾਨੀ ਰਫ਼ਤਾਰ ਵਾਲੀ ਇਸ ਕਾਰ ਨੂੰ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਨ 'ਚ ਸਿਰਫ 2.5 ਸਿਕੰਟ ਲੱਗੇ ਹਨ, ਉਥੇ ਹੀ 0-200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਇਹ 7 ਸਕਿੰਟਾਂ 'ਚ ਫੜ ਲੈਂਦੀ ਹੈ। ਇਸਦੀ ਟਾਪ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੈ।

 ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ

PunjabKesari

ਇਹ ਵੀ ਪੜ੍ਹੋ- WhatsApp 'ਚ ਆ ਰਹੀ ਨਵੀਂ ਅਪਡੇਟ, ਵੀਡੀਓ ਕਾਲਿੰਗ ਹੋਵੇਗੀ ਹੋਰ ਵੀ ਮਜ਼ੇਦਾਰ

Lamborghini Revuelto ਦੀ ਕੀਮਤ ਦੇ ਹਿਸਾਬ ਨਾਲ ਇਸਦਾ ਕੈਬਿਨ ਵੀ ਤਿਆਰ ਕੀਤਾ ਗਿਆ ਹੈ ਜੋ ਬੇਹੱਦ ਖ਼ੂਬਸੂਰਤ ਹੈ। ਇਥੇ 8.4 ਇੰਚ ਦੀ ਇੰਫੋਟੇਨਮੈਂਟ ਸਕਰੀਨ ਦਿੱਤੀ ਗਈ ਹੈ ਅਤੇ ਇਸਦੇ ਨਾਲ 12.3 ਇੰਚ ਦਾ ਡਿਜੀਟਲ ਕੰਸੋਲ ਇਸ ਕਾਰ ਦੇ ਨਾਲ ਦਿੱਤਾ ਗਿਆ ਹੈ। ਨਾਲ ਬੈਠੇ ਯਾਤਰੀ ਲਈ ਵੀ 9.1 ਇੰਚ ਦੀ ਸਕਰੀਨ ਦਿੱਤੀ ਗਈ ਹੈ ਅਤੇ ਇਸ ਵਿਚ ਕਈ ਹਾਈਟੈੱਕ ਫੀਚਰਜ਼ ਮਿਲਦੇ ਹਨ। ਕਾਰ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਮੋਡ 'ਚ ਚਲਾਉਂਦੇ ਹੋਏ ਵੀ ਤੁਸੀਂ ਫੋਰ ਵ੍ਹੀਲ ਡਰਾਈਵ ਦਾ ਮਜ਼ਾ ਲੈ ਸਕਦੇ ਹੋ। ਇਸਦੇ ਨਾਲ 3.8 ਕਿਲੋਵਾਟ ਅਤੇ ਬੈਟਰੀ ਪੈਕ ਦਿੱਤਾ ਗਿਆ ਹੈ ਜੋ ਸਿਰਫ ਇਲੈਕਟ੍ਰਿਕ ਪਾਵਰ 'ਤੇ ਇਸਨੂੰ 10 ਕਿਲੋਮੀਟਰ ਤਕ ਚਲਾ ਸਕਦਾ ਹੈ।

ਇਹ ਵੀ ਪੜ੍ਹੋ- ChatGPT ਤੋਂ ਪੁੱਛਦੇ ਹੋ ਬੀਮਾਰੀ ਦਾ ਇਲਾਜ ਤਾਂ ਹੋ ਜਾਓ ਸਾਵਧਾਨ! ਮੁਸ਼ਕਿਲ 'ਚ ਪੈ ਸਕਦੀ ਹੈ ਜ਼ਿੰਦਗੀ


author

Rakesh

Content Editor

Related News