ਲਕਸ਼ਮੀ ਵਿਲਾਸ ਬੈਂਕ-DBS ਬੈਂਕ ਇੰਡੀਆ ਦਾ ਰਲੇਵਾਂ 27 ਨਵੰਬਰ ਨੂੰ : RBI

11/25/2020 9:48:47 PM

ਮੁੰਬਈ- ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਲਕਸ਼ਮੀ ਵਿਲਾਸ ਬੈਂਕ (ਐੱਲ. ਵੀ. ਬੀ.) ਅਤੇ ਡੀ. ਬੀ. ਐੱਸ. ਦਾ ਰਲੇਵਾਂ 27 ਨਵੰਬਰ ਤੋਂ ਪ੍ਰਭਾਵੀ ਹੋਵੇਗਾ। ਕੇਂਦਰੀ ਬੈਂਕ ਨੇ ਇਸ ਦੇ ਨਾਲ ਹੀ ਕਿਹਾ ਕਿ ਉਸ ਦਿਨ ਸੰਕਟ ਵਿਚ ਫਸੇ ਬੈਂਕ ਤੋਂ ਰੋਕ ਹਟ ਜਾਵੇਗੀ। ਕੇਂਦਰੀ ਮੰਤਰੀ ਮੰਡਲ ਵਲੋਂ ਬੁੱਧਵਾਰ ਨੂੰ ਐੱਲ. ਵੀ. ਬੀ. ਦੇ ਡੀ. ਬੀ. ਐੱਸ. ਬੈਂਕ ਇੰਡੀਆ ਲਿਮਿਟਡ ਵਿਚ ਰਲੇਵੇਂ ਨੂੰ ਮਨਜ਼ੂਰੀ ਦੇ ਕੁਝ ਘੰਟਿਆਂ ਪਿੱਛੋਂ ਰਿਜ਼ਰਵ ਬੈਂਕ ਨੇ ਇਹ ਬਿਆਨ ਜਾਰੀ ਕੀਤਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਰਲੇਵਾਂ 27 ਨਵੰਬਰ, 2020 ਤੋਂ ਪ੍ਰਭਾਵੀ ਹੋਵੇਗਾ। ਇਸ ਦਿਨ ਤੋਂ ਲਕਸ਼ਮੀ ਵਿਲਾਸ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ਡੀ. ਬੀ. ਐੱਸ. ਬੈਂਕ ਇੰਡੀਆ ਲਿਮਿਟਡ ਦੀਆਂ ਸ਼ਾਖਾਵਾਂ ਦੇ ਰੂਪ ਵਿਚ ਕੰਮ ਕਰਨਗੀਆਂ।

ਕੇਂਦਰੀ ਬੈਂਕ ਨੇ ਕਿਹਾ, "ਐੱਲ. ਵੀ. ਬੀ. ਦੇ ਜਮ੍ਹਾਕਰਤਾ ਸ਼ੁੱਕਰਵਾਰ ਤੋਂ ਆਪਣੇ ਖਾਤਿਆਂ ਦਾ ਸੰਚਾਲਨ ਡੀ. ਬੀ. ਐੱਸ. ਬੈਂਕ ਇੰਡੀਆ ਦੇ ਗਾਹਕਾਂ ਦੇ ਰੂਪ ਵਿਚ ਕਰ ਸਕਣਗੇ।" ਇਸ ਦੇ ਬਾਅਦ ਉਸ ਦਿਨ ਤੋਂ ਲਕਸ਼ਮੀ ਵਿਲਾਸ ਬੈਂਕ 'ਤੇ ਰੋਕ ਹਟ ਜਾਵੇਗੀ। ਨਿੱਜੀ ਖੇਤਰ ਦੇ ਬੈਂਕ 'ਤੇ ਰੋਕ ਦੇ ਬਾਅਦ ਰਿਜ਼ਰਵ ਬੈਂਕ ਨੇ 17 ਨਵੰਬਰ ਨੂੰ ਐੱਲ. ਵੀ. ਬੀ. ਦੇ ਬੋਰਡ ਨੂੰ ਭੰਗ ਕਰ ਦਿੱਤਾ ਸੀ।

ਰਿਜ਼ਰਵ ਬੈਂਕ ਨੇ ਕਿਹਾ ਕਿ ਡੀ. ਬੀ. ਐੱਸ. ਬੈਂਕ ਇੰਡੀਆ ਲਿਮਿਟਡ ਸਾਰੀਆਂ ਜ਼ਰੂਰੀ ਤਿਆਰੀਆਂ ਕਰ ਰਿਹਾ ਹੈ, ਜਿਸ ਨਾਲ ਲਕਸ਼ਮੀ ਵਿਲਾਸ ਬੈਂਕ ਦੇ ਗਾਹਕਾਂ ਨੂੰ ਸਾਧਾਰਣ ਤਰੀਕੇ ਨਾਲ ਸੇਵਾਵਾਂ ਸੁਨਿਸ਼ਚਿਤ ਕੀਤੀ ਜਾ ਸਕੇ। ਇਸ ਵਿਚਕਾਰ ਐੱਲ. ਵੀ. ਬੀ. ਦਾ ਸ਼ੇਅਰ ਬੁੱਧਵਾਰ ਨੂੰ ਤਕਰੀਬਨ 5 ਫ਼ੀਸਦੀ ਉਛਲ ਗਿਆ। ਇਸ ਵਿਚ ਇਕ ਹਫਤੇ ਤੋਂ ਗਿਰਾਵਟ ਚੱਲ ਰਹੀ ਸੀ। ਬੁੱਧਵਾਰ ਨੂੰ ਸ਼ੁਰੂਆਤੀ ਦੌਰ ਵਿਚ ਇਸ ਦਾ ਸ਼ੇਅਰ ਬੀ. ਐੱਸ. ਈ. ਵਿਚ 4.79 ਫ਼ੀਸਦੀ ਚੜ੍ਹ ਕੇ 7.65 ਰੁਪਏ ਤੱਕ ਪੁੱਜ ਕੇ ਬੰਦ ਹੋਇਆ।


Sanjeev

Content Editor

Related News