ਵਪਾਰ ਘਾਟੇ ''ਚ ਆਈ ਕਮੀ

09/15/2018 1:56:20 PM

ਨਵੀਂ ਦਿੱਲੀ — ਨਿਰਯਾਤ ਵਿਚ ਤੇਜ਼ੀ ਅਤੇ ਆਯਾਤ ਵਿਚ ਮਾਮੂਲੀ ਗਿਰਾਵਟ ਨਾਲ ਅਗਸਤ 'ਚ ਵਪਾਰ ਘਾਟੇ 'ਚ ਕਮੀ ਆਈ ਜਿਹੜਾ ਕਿ ਜੁਲਾਈ 'ਚ 6 ਮਹੀਨੇ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਅਗਸਤ 'ਚ ਵਪਾਰ ਘਾਟਾ 17.4 ਅਰਬ ਡਾਲਰ ਰਿਹਾ ਜਦੋਂਕਿ ਜੁਲਾਈ 'ਚ ਇਹ 18.2 ਅਰਬ ਡਾਲਰ ਸੀ। ਅਗਸਤ ਵਿਚ ਤੇਲ ਆਯਾਤ 51 ਫੀਸਦੀ ਵਧ ਕੇ 11.83 ਅਰਬ ਡਾਲਰ ਰਿਹਾ ਜਦੋਂਕਿ ਜੁਲਾਈ 'ਚ ਇਸ ਵਿਚ 57 ਫੀਸਦੀ ਦਾ ਵਾਧਾ ਹੋਇਆ ਸੀ। ਗਲੋਬਲ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਦੇ ਬਾਵਜੂਦ ਇਸ ਤਰ੍ਹਾਂ ਹੋਇਆ। ਅਗਸਤ ਵਿਚ ਤੇਲ ਦਾ ਕੁੱਲ ਆਯਾਤ 25.41 ਫੀਸਦੀ ਵਧ ਕੇ 45.24 ਅਰਬ ਡਾਲਰ ਰਿਹਾ ਜਦੋਂਕਿ ਜੁਲਾਈ ਵਿਚ ਇਸ ਦੀ ਰਫਤਾਰ 28.81 ਫੀਸਦੀ ਰਹੀ ਸੀ।
ਮੌਜੂਦਾ ਵਿੱਤੀ ਸਾਲ ਦੇ ਆਯਾਤ ਵਿਚ ਪਹਿਲੀ ਵਾਰ ਗਿਰਾਵਟ ਆਈ ਹੈ ਅਤੇ ਨੀਤੀ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵਪਾਰ ਸੰਤੁਲਨ ਦੀ ਸਥਿਤੀ ਹੋਰ ਬਿਹਤਰ ਹੋਵੇਗੀ। ਦੇਸ਼ ਦਾ ਨਿਰਯਾਤ ਅਗਸਤ ਵਿਚ ਤਿੰਨ ਮਹੀਨੇ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਦੇ ਨਾਲ 27.84 ਅਰਬ ਡਾਲਰ ਪਹੁੰਚ ਗਿਆ। ਪੈਟਰੋਲੀਅਮ ਉਤਪਾਦਾਂ, ਇੰਜੀਨੀਅਰਿੰਗ, ਦਵਾਈਆਂ ਅਤੇ ਰਤਨ ਅਤੇ ਗਹਿਣਿਆਂ ਵਰਗੇ ਖੇਤਰ ਦੇ ਚੰਗੇ ਅੰਕੜਿਆਂ ਕਾਰਨ ਨਿਰਯਾਤ ਵਿਚ ਵਾਧਾ 19.21 ਫੀਸਦੀ ਰਿਹਾ।


Related News