ਤਿਉਹਾਰੀ ਸੀਜ਼ਨ ''ਚ ਚਿੱਪ ਦੀ ਕਮੀ ਵਿਗਾੜ ਸਕਦੀ ਹੈ ਕਾਰ ਕੰਪਨੀਆਂ ਦੀ ਵਿਕਰੀ

08/30/2021 5:56:19 PM

ਮੁੰਬਈ - ਕਾਰ ਨਿਰਮਾਤਾਵਾਂ ਲਈ ਤਿਉਹਾਰਾਂ ਦਾ ਸੀਜ਼ਨ ਮੌਸਮ ਮੁੱਖ ਤੌਰ 'ਤੇ ਆਕਰਸ਼ਕ ਉਪਭੋਗਤਾ ਪੇਸ਼ਕਸ਼ਾਂ ਜ਼ਰੀਏ ਵਿਕਰੀ ਨੂੰ ਵਧਾਉਣਾ ਅਤੇ ਨਕਦੀ ਦੀ ਆਮਦ ਲਗਾਤਾਰ ਜਾਰੀ ਰੱਖਣਾ ਹੁੰਦਾ ਹੈ। ਹਾਲਾਂਕਿ ਜ਼ੋਰਦਾਰ ਮੰਗ ਦੇ ਬਾਵਜੂਦ ਇਹ ਸਾਲ ਬਾਕੀ ਸਾਲਾਂ ਨਾਲੋਂ ਵੱਖਰਾ ਹੋ ਸਕਦਾ ਹੈ। ਪੂਰੀ ਦੁਨੀਆ ਚਿੱਪ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ। ਇਹ ਉਤਪਾਦਨ ਨੂੰ ਪ੍ਰਭਾਵਤ ਕਰ ਰਿਹਾ ਹੈ ਪਰ ਮੰਗ ਵਿਚ ਮਜ਼ਬੂਤੀ ​​ਬਣੀ ਹੋਈ ਹੈ। ਆਉਣ ਵਾਲੇ ਮਹੀਨਿਆਂ ਵਿੱਚ ਮੰਗ ਹੋਰ ਵਧਣ ਦੀ ਸੰਭਾਵਨਾ ਹੈ, ਜੋ ਮੰਗ-ਸਪਲਾਈ ਦੇ ਪਾੜੇ ਨੂੰ ਹੋਰ ਵਧਾ ਸਕਦੀ ਹੈ ਅਤੇ ਕਾਰਾਂ ਦੇ ਮਾਡਲਾਂ ਲਈ ਜ਼ਿਆਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸਦਾ ਮਤਲਬ ਇਹ ਵੀ ਹੈ ਕਿ ਛੋਟ ਅਤੇ ਮੁਫ਼ਤ ਉਪਹਾਰ ਸਮੇਤ ਉਪਭੋਗਤਾ ਪੇਸ਼ਕਸ਼ਾਂ ਤੋਂ ਵੀ ਵਾਂਝੇ ਰਹਿਣਾ ਪੈ ਸਕਦਾ ਹੈ।

ਕਾਰ ਕੰਪਨੀਆਂ ਦੇ ਡੀਲਰਾਂ ਅਤੇ ਐਗਜ਼ੀਕਿਊਟਿਵਜ਼ ਨੇ ਕਿਹਾ ਕਿ ਮੌਜੂਦਾ ਸਮੇਂ ਖ਼ਰੀਦਦਾਰਾਂ ਨੂੰ ਆਪਣੀ ਪਸੰਦੀਦਾ ਕਾਰ ਦਾ ਮਾਡਲ ਘਰ ਲੈ ਜਾਣ ਲਈ ਡੇਢ ਤੋਂ ਤਿੰਨ-ਚਾਰ ਮਹੀਨਿਆਂ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਹ ਉਡੀਕ ਅਗਲੇ ਕੈਲੰਡਰ ਸਾਲ ਵਿੱਚ ਛੇ ਤੋਂ ਨੌਂ ਮਹੀਨਿਆਂ ਤੱਕ ਵਧ ਸਕਦੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦੀ ਤੀਜੀ ਲਹਿਰ ਦਾ ਸਹਿਮ : ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ

ਮਾਰੂਤੀ ਸੁਜ਼ੂਕੀ ਨੇ ਜਾਰੀ ਕੀਤਾ ਇਹ ਬਿਆਨ

ਮਾਰੂਤੀ ਸੁਜ਼ੂਕੀ ਦੇ ਕਾਰਜਕਾਰੀ ਨਿਰਦੇਸ਼ਕ (ਵਿਕਰੀ ਅਤੇ ਮਾਰਕੇਟਿੰਗ) ਸ਼ਸ਼ਾਂਕ ਸ੍ਰੀਵਾਸਤਵ ਨੇ ਕਿਹਾ, “ਚਿੱਪ ਦੀ ਘਾਟ ਇਸ ਸਾਲ ਵਿਕਰੀ ਨੂੰ ਵਿਗਾੜ ਸਕਦੀ ਹੈ। ਤੀਜੀ ਲਹਿਰ ਦਾ ਡਰ ਅਤੇ ਆਉਣ ਵਾਲੇ ਹਫਤੇ ਮਾਨਸੂਨ ਦੀ ਸੰਭਾਵਤ ਘਾਟ ਵੀ ਤਿਉਹਾਰਾਂ ਦੀ ਮੰਗ ਨੂੰ ਸੁਸਤ ਰੱਖ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਓਨਮ ਨਾਲ ਸੀਜ਼ਨ ਦੀ ਚੰਗੀ ਸ਼ੁਰੂਆਤ ਹੋਈ ਹੈ। ਕਾਰ ਮਾਰਕੀਟ ਲੀਡਰ ਕੋਲ ਔਸਤਨ ਪ੍ਰਤੀ ਦਿਨ 800 ਕਾਰਾਂ ਦੀ ਬੁਕਿੰਗ ਹੈ, ਜੋ ਪਿਛਲੇ ਸਾਲ 500 ਦੇ ਆਸ-ਪਾਸ ਸੀ, ਪਰ ਫਿਰ ਵੀ ਇਹ ਅੰਕੜਾ 2019 ਵਿੱਚ ਪ੍ਰਤੀ ਦਿਨ 1,000 ਕਾਰਾਂ ਦੀ ਬੁਕਿੰਗ ਦੇ ਮੁਕਾਬਲੇ ਹੈ।
ਮਾਰੂਤੀ ਕਾਰਾਂ ਦੀ ਔਸਤ ਉਡੀਕ ਦਾ ਸਮਾਂ ਤਿੰਨ ਹਫਤਿਆਂ ਤੋਂ ਅੱਠ ਮਹੀਨਿਆਂ ਤੱਕ ਹੁੰਦਾ ਹੈ, ਜੋ ਕਿ ਈਂਧਣ ਦੀ ਕਿਸਮ, ਰੂਪ ਅਤੇ ਸ਼ਹਿਰ ਦੇ ਅਧਾਰ 'ਤੇ ਨਿਰਭਰ ਕਰਦਾ ਹੈ। ਪਰ ਨਵਰਾਤਰੀ ਅਤੇ ਦੀਵਾਲੀ ਤੋਂ ਪਹਿਲਾਂ ਇਹ ਉਡੀਕ ਹੋਰ ਲੰਬੀ ਹੋ ਸਕਦੀ ਹੈ ਕਿਉਂਕਿ ਖਰੀਦਦਾਰ ਵਾਹਨਾਂ ਦੀ ਡਿਲਵਰੀ ਲਈ ਇਸ ਮਿਆਦ ਨੂੰ ਸ਼ੁੱਭ ਮੰਨਦੇ ਹਾਂ। ਸਾਰੀਆਂ ਕਾਰ ਕੰਪਨੀਆਂ ਸਾਲਾਨਾ ਵਿਕਰੀ ਦਾ ਇਕ ਹਿੱਸਾ ਨਵਰਾਤਰੀ ਤੋਂ ਦੀਵਾਲੀ ਤੱਕ ਦੇ ਸੀਜ਼ਨ ਵਿੱਚ ਵੇਚ ਲੈਂਦੀਆਂ ਹਨ।

ਇਹ ਵੀ ਪੜ੍ਹੋ:  ਰਾਸ਼ਟਰੀ ਪੈਨਸ਼ਨ ਸਕੀਮ ਦੇ ਅੰਸ਼ਧਾਰਕਾਂ ਨੂੰ ਵੱਡੀ ਰਾਹਤ, ਵਿਦੇਸ਼ਾਂ 'ਚ ਵਸੇ ਭਾਰਤੀ ਵੀ ਬਣ ਸਕਣਗੇ ਹਿੱਸਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News