ਸੋਨਾ ਫਿਰ ਰਿਕਾਰਡ ਤੋਂ 10,000 ਰੁ: ਸਸਤਾ, ਇੰਨਾ ਹੈ ਹੁਣ 10 ਗ੍ਰਾਮ ਦਾ ਮੁੱਲ

04/13/2021 12:47:08 PM

ਨਵੀਂ ਦਿੱਲੀ- ਸੋਨੇ ਵਿਚ ਤੇਜ਼ੀ ਜਾਰੀ ਹੈ। ਹਾਲਾਂਕਿ, ਬੀਤੀ 8 ਤਾਰੀਖ਼ ਨੂੰ 46,900 ਰੁਪਏ ਦਾ ਪੱਧਰ ਛੂਹਣ ਮਗਰੋਂ ਮੰਗਲਵਾਰ ਨੂੰ ਐੱਮ. ਸੀ. ਐਕਸ. 'ਤੇ ਸੋਨਾ 46,491 ਰੁਪਏ ਪ੍ਰਤੀ ਦਸ ਗ੍ਰਾਮ ਦੇ ਸੀਮਤ ਦਾਇਰੇ ਵਿਚ ਕਾਰੋਬਾਰ ਕਰ ਰਿਹਾ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 46,419 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ।

ਉੱਥੇ ਹੀ, ਚਾਂਦੀ 284 ਰੁਪਏ ਦੀ ਤੇਜ਼ੀ ਨਾਲ 66,412 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ। ਪਿਛਲੇ ਸੈਸ਼ਨ ਵਿਚ ਇਹ 66,128 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਕੌਮਾਂਤਰੀ ਬਾਜ਼ਾਰ ਵਿਚ ਇਸ ਦੌਰਾਨ ਸੋਨਾ-ਚਾਂਦੀ ਗਿਰਾਵਟ ਵਿਚ ਸਨ। ਪਿਛਲੇ ਸਾਲ ਵਿਸ਼ਵ ਭਰ ਦੇ ਮੁਲਕਾਂ ਵਿਚ ਕੋਰੋਨਾ ਤਾਲਾਬੰਦੀ ਲੱਗਣ ਵਿਚਕਾਰ ਸੋਨਾ 56,200 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਸੀ। ਇਕ ਵਾਰ ਫਿਰ ਮਾਮਲੇ ਵੱਧ ਰਹੇ ਹਨ ਪਰ ਇਸ ਵਾਰ ਆਰਥਿਕਤਾ ਨੂੰ ਨੁਕਸਾਨ ਤੋਂ ਬਚਾਉਣ ਲਈ ਹੋਰ ਉਪਾਅ ਵਰਤੇ ਜਾ ਰਹੇ ਹਨ।

ਕੌਮਾਂਤਰੀ ਬਾਜ਼ਾਰ ਵਿਚ ਬਹੁਮੁੱਲੀ ਧਾਤਾਂ ਵਿਚ ਰੁਝਾਨ ਦੇਖੀਏ ਤਾਂ ਸੰਯੁਕਤ ਰਾਜ ਅਮਰੀਕਾ ਦੇ 10 ਸਾਲਾ ਬਾਂਡ ਦੀ ਯੀਲਡ ਫਿਰ ਮਜਬੂਤ ਹੋਣ ਨਾਲ ਇਸ ਦੌਰਾਨ ਸੋਨਾ ਤਕਰੀਬਨ 8 ਡਾਲਰ ਡਿੱਗ ਕੇ 1,724 ਡਾਲਰ ਪ੍ਰਤੀ ਔਂਸ 'ਤੇ ਚੱਲ ਰਿਹਾ ਸੀ। ਚਾਂਦੀ 0.15 ਫ਼ੀਸਦੀ ਦੀ ਗਿਰਾਵਟ ਨਾਲ 24.83 ਡਾਲਰ ਪ੍ਰਤੀ ਔਂਸ 'ਤੇ ਸੀ। ਨਿਵੇਸ਼ਕਾਂ ਦੀ ਨਜ਼ਰ ਇਸ ਹਫ਼ਤੇ ਅਮਰੀਕਾ ਵਿਚ ਜਾਰੀ ਹੋਣ ਵਾਲੇ ਮਹਿੰਗਾਈ ਦੇ ਅੰਕੜਿਆਂ 'ਤੇ ਹੈ। ਦਿੱਲੀ ਸਰਾਫਾ ਬਾਜ਼ਾਰ ਵਿਚ ਪਿਛਲੇ ਦਿਨ ਸੋਨਾ 46,070 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ ਹੈ, ਜਦੋਂ ਕਿ ਚਾਂਦੀ 66,043 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।


Sanjeev

Content Editor

Related News