ਸੋਨਾ 150 ਰੁਪਏ ਡਿੱਗਾ, ਜਾਣੋ ਅੱਜ ਦੇ ਰੇਟ

Wednesday, Jun 13, 2018 - 02:34 PM (IST)

ਸੋਨਾ 150 ਰੁਪਏ ਡਿੱਗਾ, ਜਾਣੋ ਅੱਜ ਦੇ ਰੇਟ

ਨਵੀਂ ਦਿੱਲੀ— ਬੁੱਧਵਾਰ ਦੇ ਕਾਰੋਬਾਰੀ ਦਿਨ ਸੋਨੇ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 150 ਰੁਪਏ ਚੜ੍ਹ ਕੇ 31,950 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਭਟੂਰ ਵੀ ਇੰਨਾ ਹੀ ਮਹਿੰਗਾ ਹੋ ਕੇ 31,800 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਜਿਓਂ ਦੀ ਤਿਓਂ ਟਿਕੀ ਰਹੀ। ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਸੁਸਤ ਰਹਿਣ ਕਾਰਨ ਚਾਂਦੀ ਮਾਮੂਲੀ 10 ਰੁਪਏ ਘੱਟ ਕੇ 40,550 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਕਮਜ਼ੋਰ ਸੰਕੇਤਾਂ ਵਿਚਕਾਰ ਘਰੇਲੂ ਮੰਗ ਬਣੀ ਰਹਿਣ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਰਿਹਾ ਜਿਸ ਕਾਰਨ ਵੀ ਸੋਨੇ 'ਚ ਤੇਜ਼ੀ ਰਹੀ। ਕੌਮਾਂਤਰੀ ਪੱਧਰ 'ਤੇ ਲੰਡਨ 'ਚ ਸੋਨਾ ਹਾਜ਼ਰ 1.40 ਡਾਲਰ ਡਿੱਗ ਕੇ 1,293.85 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਗਸਤ ਦਾ ਅਮਰੀਕੀ ਵਾਇਦਾ ਸੋਨਾ ਵੀ 1.20 ਡਾਲਰ ਦਾ ਗੋਤਾ ਲਾ ਕੇ 1,297.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। 
ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ ਵੀ 0.01 ਡਾਲਰ ਦੀ ਤੇਜ਼ੀ ਨਾਲ 16.82 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਵਿਕੀ। ਅਮਰੀਕਾ 'ਚ ਨਿਵੇਸ਼ਕਾਂ ਦੀ ਨਜ਼ਰ ਬੁੱਧਵਾਰ ਨੂੰ ਫੈਡਰਲ ਦੇ ਜਾਰੀ ਹੋਣ ਵਾਲੇ ਬਿਆਨ 'ਤੇ ਹੈ। ਨਿਵੇਸ਼ਕਾਂ ਨੂੰ ਅੰਦਾਜ਼ਾ ਹੈ ਕਿ ਇਸ ਵਾਰ ਵਿਆਜ ਦਰਾਂ 'ਚ 0.25 ਫੀਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ ਪਰ ਉਹ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਫੈਡਰਲ ਦੀ ਬੈਠਕ 'ਚ ਭਵਿੱਖ 'ਚ ਵਿਆਜ ਦਰਾਂ ਬਾਰੇ ਕੀ ਸੰਕੇਤ ਦਿੱਤਾ ਜਾਵੇਗਾ।


Related News