PM ਕਿਸਾਨ ਸਨਮਾਨ ਯੋਜਨਾ- ਲੱਖਾਂ ਕਿਸਾਨਾਂ ਦੇ ਖਾਤੇ ''ਚ ਪਹੁੰਚੀ 2,000 ਰੁਪਏ ਦੀ ਚੌਥੀ ਕਿਸ਼ਤ

01/08/2020 5:36:02 PM

ਨਵੀਂ ਦਿੱਲੀ — ਰਾਜਸਥਾਨ ਦੇ 5.94 ਲੱਖ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਚੌਥੀ ਕਿਸ਼ਤ ਦੀ ਰਾਸ਼ੀ ਮਿਲ ਗਈ ਹੈ। ਸਹਿਕਾਰਤਾ ਰਜਿਸਟਰਾਰ ਡਾ. ਨੀਰਜ ਕੇ. ਪਵਨ ਨੇ ਮੰਗਲਵਾਰ ਨੂੰ ਦੱਸਿਆ ਕਿ ਸੂਬੇ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਚੌਥੀ ਕਿਸ਼ਤ ਦੀ ਰਾਸ਼ੀ ਜਾਰੀ ਹੋ ਚੁੱਕੀ ਹੈ। ਇਸ ਦੇ ਤਹਿਤ 5 ਲੱਖ 94 ਹਜ਼ਾਰ 694 ਕਿਸਾਨਾਂ ਨੂੰ 118 ਕਰੋੜ 93 ਲੱਖ 88 ਹਜ਼ਾਰ ਰੁਪਏ ਦਾ ਭੁਗਤਾਨ ਉਨ੍ਹਾਂ ਦੇ ਖਾਤਿਆਂ ਵਿਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਵੇਂ ਸਾਲ 'ਚ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਹੈ। ਇਸ ਸਕੀਮ ਵਿਚ ਦੇਸ਼ ਦੇ 6 ਕਰੋੜ ਕਿਸਾਨਾਂ ਦੇ ਖਾਤੇ ਵਿਚ ਸਰਕਾਰ ਨੇ 2000 ਰੁਪਏ ਭੇਜੇ ਹਨ।

ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਹ ਕਿਸਾਨਾਂ ਨਾਲ ਜੁੜੀ ਸਭ ਤੋਂ ਵੱਡੀ ਯੋਜਨਾ ਹੈ ਅਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਅਸਲੀ ਕਿਸਾਨ ਨੂੰ ਇਸ ਯੋਜਨਾ ਦਾ ਲਾਭ ਮਿਲੇ ਤਾਂ ਜੋ ਖੇਤੀ ਕਰਨ ਵਾਲੇ ਕਿਸਾਨਾਂ ਦਾ ਕੁਝ ਸੰਕਟ ਘੱਟ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦੀ ਪਹਿਲੀ ਕਿਸ਼ਤ 'ਚ 47.09 ਲੱਖ ਕਿਸਾਨਾਂ, ਦੂਜੀ ਕਿਸ਼ਤ 'ਚ 46.06 ਲੱਖ ਕਿਸਾਨ ਅਤੇ ਤੀਜੀ ਕਿਸ਼ਤ 'ਚ 36.34 ਲੱਖ ਕਿਸਾਨÎਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਰਾਸ਼ੀ ਦਿੱਤੀ ਗਈ।

ਸਹਿਕਾਰਤਾ ਰਜਿਸਟਰਾਰ ਡਾ. ਨੀਰਜ ਕੇ. ਪਵਨ ਨੇ ਦੱਸਿਆ ਕਿ ਹੁਣ ਤੱਕ 3073.14 ਕਰੋੜ ਰੁਪਏ ਦਾ ਭੁਗਤਾਨ ਹੋ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਦੂਜੀ ਕਿਸ਼ਤ ਦੇ ਬਾਅਦ ਕੇਂਦਰ ਸਰਕਾਰ ਖੁਦ ਦੇ ਪੱਧਰ 'ਤੇ ਕਿਸਾਨਾਂ ਨੂੰ ਆਧਾਰ ਅਧਾਰਿਤ ਪ੍ਰਮਾਣ ਕਰ ਰਹੀ ਹੈ। ਬਿਨਾਂ ਆਧਾਰ ਪ੍ਰਮਾਣ ਦੇ ਕਿਸਾਨਾਂ ਦੀ ਕਿਸ਼ਤ ਜਾਰੀ ਨਹੀਂ ਹੋ ਰਹੀ ਹੈ।

ਜਿਨ੍ਹਾਂ ਦੇ ਖਾਤੇ 'ਚ ਨਹੀਂ ਆਏ ਪੈਸੇ ਉਹ ਇਥੇ ਕਰਨ ਸ਼ਿਕਾਇਤ

ਸਭ ਤੋਂ ਪਹਿਲਾਂ ਤੁਹਾਡੇ ਆਪਣੇ ਖੇਤਰ ਦੇ ਲੇਖਾਪਲਾ ਅਤੇ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਹੋਵੇਗੀ। ਜੇਕਰ ਇਹ ਲੋਕ ਤੁਹਾਡੀ ਸ਼ਿਕਾਇਤ ਨਹੀਂ ਸੁਣਦੇ ਤਾਂ ਤੁਸੀਂ ਇਸ ਨਾਲ ਜੁੜੀ ਹੈਲਪਲਾਈਨ 'ਤੇ ਵੀ ਫੋਨ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪੀ.ਐਮ. ਕਿਸਾਨ ਹੈਲਪ ਡੈਸਕ(PM-KISAN Help Desk) ਦੇ ਈ-ਮੇਲ(E-mail) pmkisan-ict@gov.in 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜੇਕਰ ਉਥੇ ਵੀ ਗੱਲ ਨਾ ਬਣੇ ਤਾਂ ਇਸ ਸੇਲ ਦੇ ਫੋਨ ਨੰਬਰ 011-23381092(ਡਾਇਰੈਕਟ ਹੈਲਪਲਾਈਨ) 'ਤੇ ਫੋਨ ਕਰ ਸਕਦੇ ਹੋ। ਇਸ ਯੋਜਨਾ ਦੇ ਵੈਲਫੇਅਰ ਸੈਕਸ਼ਨ (Farmers Welfare Section) ਨਾਲ ਸੰਪਰਕ ਕਰ ਸਕਦੇ ਹੋ। ਦਿੱਲੀ 'ਚ ਇਸ ਦਾ ਫੋਨ ਨੰਬਰ ਹੈ 011-23382401 ਜਦੋਂਕਿ ਈ-ਮੇਲ ਆਈ.ਡੀ.(pmkisan-hqrs@gov.in) ਹੈ।
 


Related News