ਅਨੰਤ-ਰਾਧਿਕਾ ਦੇ ਵਿਆਹ 'ਚ ਕਿਮ ਕਾਰਦਾਸ਼ੀਅਨ ਨੂੰ ਹੋਇਆ ਲੱਖਾਂ ਦਾ ਨੁਕਸਾਨ
Thursday, Mar 13, 2025 - 03:16 PM (IST)

ਬਿਜ਼ਨੈੱਸ ਡੈਸਕ - ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਅੱਜ ਵੀ ਕਾਫੀ ਚਰਚਾ ਹੁੰਦੀ ਹੈ। ਇਸ ਵਿਆਹ 'ਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਹਾਲੀਵੁੱਡ ਅਭਿਨੇਤਰੀਆਂ ਕਿਮ ਅਤੇ ਖਲੋਏ ਕਾਰਦਾਸ਼ੀਅਨ ਨੇ ਭਾਰਤ 'ਚ ਕਦਮ ਰੱਖਿਆ ਤਾਂ ਲੋਕਾਂ ਦੇ ਸਾਹ ਰੁਕ ਗਏ। ਇਸ ਦੌਰਾਨ ਦੋਵਾਂ ਨੇ ਭਾਰਤੀ ਪਹਿਰਾਵੇ 'ਚ ਜਲਵਾ ਬਿਖੇਰਿਆ। ਹੁਣ ਮਹੀਨਿਆਂ ਬਾਅਦ ਕਿਮ ਕਾਰਦਾਸ਼ੀਅਨ ਨੇ ਇਸ ਵਿਆਹ ਨਾਲ ਜੁੜੀ ਇਕ ਵੱਡੀ ਕਹਾਣੀ ਸੁਣਾਈ ਹੈ।
ਇਹ ਵੀ ਪੜ੍ਹੋ : ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨ੍ਹਾਂ ਨਹੀਂ ਬਣੇਗਾ Passport , ਲਾਗੂ ਹੋ ਗਏ ਨਵੇਂ ਨਿਯਮ
ਯਾਦ ਰਹੇ ਕਿ ਕਿਮ ਨਾਲ 'ਦਿ ਕਰਦਸ਼ੀਅਨਜ਼' ਦੀ ਸ਼ੂਟਿੰਗ ਕਰਨ ਵਾਲੀ ਟੀਮ ਵੀ ਅਨੰਤ-ਰਾਧਿਕਾ ਦੇ ਵਿਆਹ 'ਚ ਮੌਜੂਦ ਰਹੀ। ਇਸ ਦੌਰਾਨ ਹਰ ਛੋਟੀ ਵੱਡੀ ਗੱਲ ਕੈਮਰੇ 'ਚ ਕੈਦ ਹੋ ਗਈ। ਹੁਣ 'ਦਿ ਕਰਦਸ਼ੀਅਨਜ਼' ਦਾ ਪਹਿਲਾ ਐਪੀਸੋਡ ਸਟ੍ਰੀਮ ਕੀਤਾ ਗਿਆ ਹੈ ਅਤੇ ਸ਼ਾਨਦਾਰ ਵਿਆਹ ਦੀ ਝਲਕ ਦਿਖਾਈ ਗਈ ਹੈ। 'ਦਿ ਕਰਦਸ਼ੀਅਨਜ਼' ਦੇ ਪ੍ਰੋਮੋ ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ - 'ਕਿਮ ਅਤੇ ਖਲੋਏ ਇਸ ਵੀਰਵਾਰ ਨੂੰ ਹੁਲੂ 'ਤੇ ਨਵੇਂ ਐਪੀਸੋਡ ਵਿੱਚ ਭਾਰਤ ਦੀ ਯਾਤਰਾ ਕਰਨਗੇ।'
ਇਹ ਵੀ ਪੜ੍ਹੋ : Internet ਦੀ ਦੁਨੀਆ 'ਚ ਵੱਡੀ ਹਲਚਲ : Airtel ਤੋਂ ਬਾਅਦ JIO ਦਾ ਵੀ Starlink ਨਾਲ ਅਹਿਮ ਸਮਝੌਤਾ
ਇਸ ਵੀਡੀਓ 'ਚ ਕਿਮ ਅਤੇ ਖਲੋਏ ਕਰਦਸ਼ੀਅਨ ਅਨੰਤ ਅੰਬਾਨੀ ਦੇ ਵਿਆਹ ਲਈ ਤਿਆਰ ਹੁੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ, ਖਲੋਏ ਕਰਦਸ਼ੀਅਨ ਆਪਣੀ ਭੈਣ ਕਿਮ ਨੂੰ ਦੱਸਦੀ ਹੈ ਕਿ ਉਸ ਦੇ ਗਲੇ ਦੇ ਹਾਰ ਵਿੱਚੋਂ ਇੱਕ ਹੀਰਾ ਗਾਇਬ ਹੈ। ਇਸ 'ਤੇ ਕਿਮ ਪਰੇਸ਼ਾਨ ਹੋ ਗਈ, ਉਸ ਦੀਆਂ ਅੱਖਾਂ 'ਚ ਹੰਝੂ ਆ ਗਏ। ਉਹ ਕਹਿੰਦੀ ਹੈ-'ਹਾਏ ਰੱਬ, ਮੈਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ!' "ਤੁਸੀਂ ਕਦੇ ਨਹੀਂ ਜਾਣਦੇ ਹੋ ਕਿ ਤੁਹਾਨੂੰ ਇਸ ਤਰ੍ਹਾਂ ਦਾ ਕਾਲ ਕਦੋਂ ਆਵੇਗਾ।" ਇਥੇ ਹੀ ਐਪੀਸੋਡ ਦਾ ਪ੍ਰੋਮੋ ਖਤਮ ਹੋ ਜਾਂਦਾ ਹੈ। ਹੁਣ ਲੋਕ ਜਾਣਨਾ ਚਾਹੁੰਦੇ ਹਨ ਕਿ ਕਿਮ ਨੂੰ ਹੀਰਾ ਮਿਲਿਆ ਹੈ ਜਾਂ ਨਹੀਂ।
ਇਹ ਵੀ ਪੜ੍ਹੋ : Indigo, Akasa ਤੇ Star Air ਦਾ ਹੋਲੀ ਦੇ ਤਿਉਹਾਰ ਮੌਕੇ ਸ਼ਾਨਦਾਰ ਡਿਸਕਾਊਂਟ ਆਫਰ
ਅਨੰਤ-ਰਾਧਿਕਾ ਦੇ ਖਾਸ ਦਿਨ ਲਈ, ਕਿਮ ਨੇ ਲਾਲ ਲਹਿੰਗਾ ਪਾਇਆ ਸੀ ਅਤੇ ਇਸ ਦੇ ਨਾਲ ਹੀ ਚਾਂਦੀ-ਹੀਰੇ ਦਾ ਹਾਰ, ਏਅਰਰਿੰਗ ਅਤੇ ਮਾਂਗ ਟਿੱਕਾ ਵੀ ਲਗਾਇਆ ਸੀ। ਕਿਮ ਦੇ ਨਾਲ ਉਨ੍ਹਾਂ ਦੀ ਭੈਣ ਕਲੋਏ ਵੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਕਲੋਏ ਨੇ ਵਾਈਟ ਅਤੇ ਗੋਲਡਨ ਕੰਬੀਨੇਸ਼ਨ ਵਾਲੀ ਸਾੜ੍ਹੀ ਪਹਿਨੀ ਸੀ। ਆਸ਼ੀਰਵਾਦ ਸਮਾਰੋਹ ਲਈ, ਕਿਮ ਨੇ ਚਾਂਦੀ ਦੇ ਗਹਿਣਿਆਂ ਦੇ ਨਾਲ ਪੇਸਟਲ ਰੰਗ ਦਾ ਚਮਕਦਾਰ ਲਹਿੰਗਾ ਪਾਇਆ ਸੀ। ਉਸਨੇ ਇੱਕ ਵੱਡੀ ਨੱਕ ਦੀ ਮੁੰਦਰੀ, ਉਸਦੇ ਮੱਥੇ 'ਤੇ ਤਿਲਕ ਅਤੇ ਉਸਦੇ ਗਲੇ ਵਿੱਚ ਇੱਕ ਹਾਰ ਦੇ ਨਾਲ ਦਿੱਖ ਨੂੰ ਪੂਰਾ ਕੀਤਾ ਅਤੇ ਆਪਣੇ ਵਾਲਾਂ ਦੀ ਇੱਕ ਵੱਡੀ ਗੁੱਤ ਬਣਾਈ ਸੀ।
ਇਹ ਵੀ ਪੜ੍ਹੋ : Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ ਜਾ ਰਹੇ ਵੱਡੇ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8