ਕੀਆ ਮੋਟਰਸ ਹਰ 6 ਮਹੀਨੇ ’ਚ ਪੇਸ਼ ਕਰੇਗੀ ਨਵਾਂ ਮਾਡਲ!

12/06/2019 12:44:47 AM

ਅਨੰਤਪੁਰ (ਆਂਧਰਾ ਪ੍ਰਦੇਸ਼) (ਭਾਸ਼ਾ)-ਦੱਖਣ ਕੋਰੀਆ ਦੀ ਵਾਹਨ ਬਣਾਉਣ ਵਾਲੀ ਕੰਪਨੀ ਕੀਆ ਮੋਟਰਸ ਵਾਹਨ ਖੇਤਰ ’ਚ ਨਰਮੀ ਦੇ ਬਾਵਜੂਦ ਭਾਰਤ ਨੂੰ ਲੈ ਕੇ ਉਤਸ਼ਾਹਿਤ ਹੈ ਅਤੇ ਉਸ ਨੇ ਹਰ 6 ਮਹੀਨਿਆਂ ’ਚ ਨਵਾਂ ਵਾਹਨ ਪੇਸ਼ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਅਗਲੇ ਸਾਲ ਦੀ ਸ਼ੁਰੂਆਤ ’ਚ ਲਗਜ਼ਰੀ ਬਹੁ-ਲਾਭਦਾਇਕ ਵਾਹਨ (ਐੱਮ. ਪੀ. ਵੀ.) ਕਾਰਨੀਵਲ ਪੇਸ਼ ਕਰੇਗੀ।

ਕੰਪਨੀ ਦਾ ਦਾਅਵਾ ਹੈ ਕਿ ਸਹੂਲਤਾਂ ਦੇ ਮਾਮਲੇ ’ਚ ਇਹ ਦੇਸ਼ ’ਚ ਆਪਣੀ ਤਰ੍ਹਾਂ ਦਾ ਪਹਿਲਾ ਵਾਹਨ ਹੋਵੇਗਾ। ਕੀਆ ਮੋਟਰਸ ਦਾ ਇਹ ਵੀ ਮੰਨਣਾ ਹੈ ਕਿ ਸਰਕਾਰ ਨੇ ਕੰਪਨੀ ਟੈਕਸ ’ਚ ਕਟੌਤੀ ਸਮੇਤ ਸੁਧਾਰਾਂ ਨੂੰ ਲੈ ਕੇ ਜੋ ਕਦਮ ਚੁੱਕੇ ਹਨ, ਉਨ੍ਹਾਂ ਨਾਲ ਅਗਲੇ ਵਿੱਤੀ ਸਾਲ ਤੋਂ ਆਰਥਿਕ ਵਾਧਾ ਤੇਜ਼ ਹੋਵੇਗਾ ਅਤੇ ਵਾਹਨਾਂ ਦੀ ਮੰਗ ਵਧੇਗੀ।


Karan Kumar

Content Editor

Related News