ਬਾਰਿਸ਼ ਦੇ ਨਾਲ ਹੀ ਸਾਉਣੀ ਦੀ ਬਿਜਾਈ ਵਧੀ

07/15/2017 3:31:34 PM

ਨਵੀਂ ਦਿੱਲੀ—ਬਾਰਿਸ਼ ਦੇ ਜ਼ੋਰ ਫੜਦਿਆਂ ਹੀ ਦੇਸ਼ 'ਚ ਬਿਜਾਈ ਦੀ ਰਫਤਾਰ ਵੀ ਵਧ ਰਹੀ ਹੈ। ਖੇਤੀਬਾੜੀ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਸਾਉਣੀ ਅਗੇਤੀ ਚੱਲ ਰਹੀ ਹੈ ਅਤੇ ਕੱਲ ਤੱਕ ਦੇਸ਼ 'ਚ ਕਰੀਬ 563 ਲੱਖ ਹੈਕਟੇਅਰ ਰਕਬੇ 'ਚ ਬਿਜਾਈ ਪਿਛਲੇ ਸਾਲ ਤੋਂ ਕਰੀਬ 8 ਫੀਸਦੀ ਅੱਗੇ ਚੱਲ ਰਹੀ ਹੈ ਅਤੇ ਕੱਲ ਤੱਕ ਦੇਸ਼ 'ਚ ਕਰੀਬ 563 ਲੱਖ ਹੈਕਟੇਅਰ ਰਕਬੇ 'ਚ ਬਿਜਾਈ ਹੋ ਚੁੱਕੀ ਸੀ ਜਿਸ 'ਚ ਦਾਲ ਦੀ ਬਿਜਾਈ ਸਭ ਤੋਂ ਜ਼ਿਆਦਾ ਕਰੀਬ 25 ਫੀਸਦੀ ਵਧ ਕੇ 75 ਲੱਖ ਹੈਕਟੇਅਰ ਦੇ ਕੋਲ ਪਹੁੰਚ ਗਈ ਹੈ। ਇਸ ਦੌਰਾਨ ਝੋਨੇ ਦੀ ਖੇਤੀ ਵੀ 5 ਫੀਸਦੀ ਅੱਗੇ ਹੈ ਜਦਕਿ ਕਪਾਹ ਦੀ ਬਿਜਾਈ ਕਰੀਬ 13 ਫੀਸਦੀ ਵੱਧ ਗਈ ਹੈ। ਸੋਇਆਬੀਨ ਸਮੇਤ ਤੇਲਾਂ ਵਾਲੇ ਬੀਜ ਦੀ ਖੇਤੀ ਕਰੀਬ 10 ਫੀਸਦੀ ਪਿੱਛੇ ਚੱਲ ਰਹੀ ਹੈ। 
ਇਸ ਸਾਲ ਦਾਲ ਦੀ ਬੰਪਰ ਪੈਦਾਵਾਰ 'ਤੇ ਗੱਲ ਕਰਦੇ ਹੋਏ ਆਲ ਇੰਡੀਆ ਦਾਲ ਮਿੱਲ ਐਸੋਸੀਏਸ਼ਨ ਦੇ ਪ੍ਰੈਸੀਡੇਂਟ ਸੁਰੇਸ਼ ਅਗਰਵਾਲ ਦਾ ਕਹਿਣਾ ਹੈ ਕਿ ਦਾਲ ਦੀ ਬਿਜਾਈ ਕਰੀਬ 25% ਵੱਧ ਕੇ 74.6 ਲੱਖ ਹੈਕਟੇਅਰ ਹੋਈ ਹੈ। ਮਾਂਹ ਦੀ ਦਾਲ ਦੀ ਖੇਤੀ 54 ਫੀਸਦੀ ਵੱਧ ਕੇ 20.8 ਲੱਖ ਹੈਕਟੇਅਰ ਹੋਈ ਹੈ। ਉਧਰ ਮੂੰਗੀ ਦੀ ਦਾਲ ਦੀ ਖੇਤੀ 'ਚ 8 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ। ਹੁਣ ਤੱਕ 21.3 ਲੱਖ ਹੈਕਟੇਅਰ 'ਚ ਅਰਹਰ ਦੀ ਦਾਲ ਦੀ ਖੇਤੀ ਕੀਤੀ ਗਈ ਹੈ।


Related News