ਮਹਾਨਗਰ ’ਚ ਰੈੱਡ ਅਲਰਟ ਖ਼ਤਮ : ਆਰੇਂਜ ਅਲਰਟ ’ਚ ਬੱਦਲ ਬਣਨ ਨਾਲ ‘ਬਾਰਿਸ਼-ਤੂਫ਼ਾਨ’ ਦੇ ਬਣੇ ਆਸਾਰ

Friday, May 31, 2024 - 05:57 AM (IST)

ਮਹਾਨਗਰ ’ਚ ਰੈੱਡ ਅਲਰਟ ਖ਼ਤਮ : ਆਰੇਂਜ ਅਲਰਟ ’ਚ ਬੱਦਲ ਬਣਨ ਨਾਲ ‘ਬਾਰਿਸ਼-ਤੂਫ਼ਾਨ’ ਦੇ ਬਣੇ ਆਸਾਰ

ਜਲੰਧਰ (ਪੁਨੀਤ)– ਕਈ ਦਿਨਾਂ ਤੋਂ ਮਹਾਨਗਰ ਜਲੰਧਰ ਰੈੱਡ ਅਲਰਟ ਜ਼ੋਨ ’ਚ ਚੱਲ ਰਿਹਾ ਸੀ, ਜਿਸ ਤੋਂ ਅੱਜ ਰਾਹਤ ਮਿਲੀ ਹੈ ਤੇ ਮਹਾਨਗਰ ਜਲੰਧਰ ਹੁਣ ਆਰੇਂਜ ਅਲਰਟ ਜ਼ੋਨ ’ਚ ਆ ਗਿਆ ਹੈ। ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ ਬਾਰਿਸ਼ ਦੇ ਨਾਲ ਹਨੇਰੀ-ਤੂਫ਼ਾਨ ਦੀ ਸੰਭਾਵਨਾ ਜਤਾਈ ਗਈ ਹੈ। ਇਸ ਨਾਲ ਆਉਣ ਵਾਲੇ ਦਿਨਾਂ ’ਚ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਜਲ ਸੰਕਟ! 'ਆਪ' ਨੇ ਹਰਿਆਣਾ ਨੂੰ ਦੱਸਿਆ ਜ਼ਿੰਮੇਵਾਰ, SC ਜਾਏਗੀ ਕੇਜਰੀਵਾਲ ਸਰਕਾਰ

ਵੀਰਵਾਰ ਨੂੰ ਜਲੰਧਰ ਦੇ ਤਾਪਮਾਨ ’ਚ 2.1 ਡਿਗਰੀ ਦੇ ਗਿਰਾਵਟ ਦਰਜ ਹੋਈ ਤੇ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਰਿਕਾਰਡ ਕੀਤਾ ਗਿਆ। ਘੱਟੋ-ਘੱਟ ਤਾਪਮਾਨ 28.5 ਡਿਗਰੀ ਰਿਹਾ। ਬੀਤੇ ਦਿਨੀਂ ਜਲੰਧਰ ’ਚ ਰਿਕਾਰਡਤੋੜ ਗਰਮੀ ਪਈ ਸੀ ਤੇ ਵੱਧ ਤੋਂ ਵੱਧ ਤਾਪਮਾਨ 45.9 ਦਰਜ ਕੀਤਾ ਗਿਆ ਸੀ, ਜੋ ਕਿ ਜਲੰਧਰ ਦਾ ਹੁਣ ਤਕ ਦਾ ਸਭ ਤੋਂ ਗਰਮ ਦਿਨ ਰਿਕਾਰਡ ਹੋਇਆ ਹੈ।

ਤਾਪਮਾਨ ’ਚ 2.1 ਡਿਗਰੀ ਦੀ ਕਮੀ ਦੇ ਬਾਵਜੂਦ ਗਰਮੀ ਦਾ ਕਹਿਰ ਜਾਰੀ ਰਿਹਾ ਤੇ ਸੜਕਾਂ ’ਤੇ ਸੰਨਾਟਾ ਦੇਖਣ ਨੂੰ ਮਿਲਿਆ। ਲੋਕ ਗਰਮੀ ਤੋਂ ਬਚਾਅ ਕਰਕੇ ਆਪਣੀ ਮੰਜ਼ਿਲ ਵੱਲ ਵਧਦੇ ਦੇਖੇ ਗਏ। ਜਿਸ ਤਰ੍ਹਾਂ ਗਰਮੀ ਦਾ ਕਹਿਰ ਵੱਧ ਰਿਹਾ ਹੈ, ਉਸ ਕਾਰਨ ਲੋਕ ਘਰਾਂ ’ਚ ਬੈਠੇ ਰਹਿਣ ਲਈ ਮਜਬੂਰ ਹੋ ਚੁੱਕੇ ਹਨ। ਸਵੇਰੇ 11 ਵਜੇ ਤੋਂ ਬਾਅਦ ਸੜਕਾਂ ’ਤੇ ਨਾਮਾਤਰ ਲੋਕ ਦਿਖਾਈ ਦਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News