ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ ਹੁਕਮ,ਫੋਟੋਗ੍ਰਾਫੀ-ਵੀਡੀਓਗ੍ਰਾਫੀ ’ਤੇ ਪਾਬੰਦੀ
Saturday, May 24, 2025 - 10:50 AM (IST)

ਨਵੀਂ ਦਿੱਲੀ (ਇੰਟ.) - ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਨੇ ਏਅਰਲਾਈਨਜ਼, ਹੈਲੀਕਾਪਟਰ ਅਤੇ ਚਾਰਟਰਡ ਪਲੇਨ ਆਪ੍ਰੇਟਰਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਰੱਖਿਆ ਹਵਾਈ ਖੇਤਰਾਂ (ਡਿਫੈਂਸ ਏਅਰਪੋਰਟ) ’ਚ ਆਉਣ ਅਤੇ ਜਾਣ ਵਾਲੀਆਂ ਫਲਾਈਟਾਂ ਲਈ ਯਾਤਰੀ ਸੀਟਾਂ ਲਈ ਬਾਰੀਆਂ ਦੇ ਪੜਦੇ (ਐਮਰਜੈਂਸੀ ਨਿਕਾਸ ਬਾਰੀਆਂ ਨੂੰ ਛੱਡ ਕੇ) ਉਦੋਂ ਤੱਕ ਬੰਦ ਰਹਿਣਗੇ ਜਦੋਂ ਤੱਕ ਜਹਾਜ਼ ਟੇਕਆਫ ਦੌਰਾਨ 10,000 ਫੁੱਟ ਦੀ ਉਚਾਈ ਤੱਕ ਨਹੀਂ ਪਹੁੰਚ ਜਾਂਦਾ ਜਾਂ ਉਸ ਤੋਂ ਹੇਠਾਂ ਨਹੀਂ ਉੱਤਰ ਜਾਂਦਾ।
ਇਹ ਵੀ ਪੜ੍ਹੋ : ਰਿਕਾਰਡ ਤੋੜਨ ਲਈ ਤਿਆਰ Gold ਦੀਆਂ ਕੀਮਤਾਂ, ਚਾਂਦੀ ਨੇ ਕੀਤਾ 1 ਲੱਖ ਦਾ ਅੰਕੜਾ ਪਾਰ
ਲੈਂਡਿੰਗ ਦੇ ਸਮੇਂ ਜਹਾਜ਼ ਜਦੋਂ ਤੱਕ ਸਿਵਲ ਟਰਮੀਨਲ ’ਤੇ ਪਾਰਕਿੰਗ ਬੇਅ ਤੱਕ ਨਾ ਪਹੁੰਚ ਜਾਵੇ, ਖਿਡ਼ਕੀ ਦੇ ਪੜਦੇ ਜਾਂ ਸ਼ੈੱਡ ਬੰਦ ਰਹਿਣਗੇ। ਇਕ ਮੀਡੀਆ ਚੈਨਲ ਮੁਤਾਬਕ ਇਹ ਹੁਕਮ ਰੱਖਿਆ ਮੰਤਰਾਲਾ ਦੀ ਸਿਫਾਰਸ਼ ’ਤੇ ਜਾਰੀ ਕੀਤਾ ਗਿਆ ਹੈ। ਡੀ. ਜੀ. ਸੀ. ਏ. ਨੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ’ਤੇ ਯਾਤਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਚਾਨਕ ਬੰਦ ਹੋਈ ਕਰਿਆਨਾ-ਸਬਜ਼ੀ ਦੀ ਡਿਲੀਵਰੀ ਕਰਨ ਵਾਲੀ app, ਲੋਕਾਂ ਨੇ RBI ਤੋਂ ਮੰਗਿਆ ਜਵਾਬ
ਫੌਜੀ ਟਿਕਾਣਿਆਂ ’ਤੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ’ਤੇ ਪਾਬੰਦੀ
ਖਬਰ ਮੁਤਾਬਕ, ਇਹ ਹੁਕਮ ਲੰਘੀ 20 ਮਈ ਨੂੰ ਜਾਰੀ ਕੀਤਾ ਗਿਆ ਹੈ। ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਫੌਜੀ ਟਿਕਾਣਿਆਂ ’ਤੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਨ ’ਤੇ ਪਾਬੰਦੀ ਹੈ। ਦੱਸਣਯੋਗ ਹੈ ਕਿ ਦੇਸ਼ ’ਚ ਕਈ ਰੱਖਿਆ ਹਵਾਈ ਖੇਤਰ ਵਪਾਰਕ ਹਵਾਈ ਅੱਡੇ ਵਜੋਂ ਵੀ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਸਿਵਲ ਇਨਕਲੇਵ ਵਜੋਂ ਜਾਣਿਆ ਜਾਂਦਾ ਹੈ।
ਅਜਿਹੇ ਹਵਾਈ ਅੱਡਿਆਂ ’ਚ ਲੇਹ, ਸ਼੍ਰੀਨਗਰ, ਚੰਡੀਗੜ੍ਹ, ਪੁਣੇ, ਜਾਮਨਗਰ, ਬਾਗਡੋਗਰਾ ਆਦਿ ਦੇ ਨਾਂ ਸ਼ਾਮਲ ਹਨ। ਏਅਰਲਾਈਨਜ਼ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਆਪਣੇ ਚਾਲਕ ਦਲ ਲਈ ਸੁਰੱਖਿਆ ਜੋਖਮਾਂ ਨੂੰ ਦੂਰ ਕਰਨ ਲਈ ਮਿਆਰੀ ਸੰਚਾਲਨ ਪ੍ਰੋਟੋਕਾਲ ਤਿਆਰ ਕਰਨ।
ਇਹ ਵੀ ਪੜ੍ਹੋ : ਘਾਟੇ 'ਚ ਆਇਆ ਦੇਸ਼ ਦਾ ਵੱਡਾ Bank, ਧੋਖਾਧੜੀ ਨੇ ਵਧਾਈ ਮੁਸ਼ਕਲ, ਖ਼ਾਤਾਧਾਰਕ ਰਹਿਣ Alert
ਇਕ ਹਫ਼ਤੇ ਦੇ ਅੰਦਰ ਕੀਤੀ ਜਾਵੇਗੀ ਸਮੀਖਿਆ
ਨਾਂ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਕਈ ਪਾਇਲਟਾਂ ਦਾ ਇਹ ਵੀ ਤਰਕ ਹੈ ਕਿ ਲੈਂਡਿੰਗ ਅਤੇ ਟੇਕਆਫ ਦੌਰਾਨ ਬਾਰੀਆਂ ਖੁੱਲ੍ਹੀਆਂ ਰੱਖਣਾ ਇਕ ਲਾਜ਼ਮੀ ਸੁਰੱਖਿਆ ਜ਼ਰੂਰਤ ਹੈ, ਕਿਉਂਕਿ ਇਸ ਨਾਲ ਬਾਹਰੀ ਮਾਹੌਲ ’ਤੇ ਨਜ਼ਰ ਰੱਖਣ ਅਤੇ ਸੰਭਾਵੀ ਖਤਰਿਆਂ ਦੀ ਪਛਾਣ ਕਰਨ ’ਚ ਮਦਦ ਮਿਲਦੀ ਹੈ।
ਅਜਿਹੇ ਖਤਰਿਆਂ ’ਚ ਜਿਵੇਂ ਤਕਨੀਕੀ ਖਰਾਬੀ ਜਾਂ ਪੰਛੀ ਦੇ ਟਕਰਾਉਣ ਨਾਲ ਇੰਜਣ ’ਚ ਅੱਗ ਲੱਗਣਾ, ਜੋ ਫਲਾਈਟ ਦੇ ਟੇਕਆਫ ਅਤੇ ਲੈਂਡਿੰਗ ਦੌਰਾਨ ਹੋਣ ਦੀ ਸੰਭਾਵਨਾ ਰਹਿੰਦੀ ਹੈ ਪਰ ਇਸ ਦੇ ਜਵਾਬ ’ਚ ਡੀ. ਜੀ. ਸੀ. ਏ. ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕਾਰਨਾਂ ਕਰ ਕੇ ਐਮਰਜੈਂਸੀ ਨਿਕਾਸ ਬਾਰੀਆਂ ਖੁੱਲ੍ਹੀਆਂ ਰੱਖੀਆਂ ਜਾ ਰਹੀਆਂ ਹਨ। ਹੁਕਮ ਦੀ ਇਕ ਹਫ਼ਤੇ ਦੇ ਅੰਦਰ ਸਮੀਖਿਆ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Gold ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਗਾਹਕਾਂ ਦੀ ਚਿੰਤਾ, ਚਾਂਦੀ ਵੀ ਪਹੁੰਚੀ 1 ਲੱਖ ਦੇ ਕਰੀਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8