ਕਾਮਾਖਿਆ ਮੰਦਰ ''ਚ ਲੱਗੇਗਾ ਸੋਨੇ ਦਾ ਗੁੰਬਦ, ਮੁਕੇਸ਼ ਅੰਬਾਨੀ ਨੇ 20 ਕਿਲੋ ਸੋਨਾ ਕੀਤਾ ਦਾਨ

Sunday, Nov 08, 2020 - 11:12 AM (IST)

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਮਸ਼ਹੂਰ ਸ਼ਕਤੀਪੀਠਾਂ ਵਿਚੋਂ ਇਕ ਗੁਹਾਟੀ ਦਾ ਕਾਮਾਖਿਆ ਮੰਦਰ ਇਸ ਸਾਲ ਦੀਵਾਲੀ 'ਤੇ ਸੋਨੇ ਨਾਲ ਸਜਾਇਆ ਜਾਵੇਗਾ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਸ਼ਖ਼ਸ ਮੁਕੇਸ਼ ਅੰਬਾਨੀ ਨੇ ਕਾਮਾਖਿਆ ਮੰਦਰ ਦੇ ਗੁੰਬਦ ਨੂੰ ਸਜਾਉਣ ਲਈ 20 ਕਿਲੋ ਸੋਨਾ ਤੋਹਫ਼ੇ ਵਜੋਂ ਦਿੱਤਾ ਹੈ। ਕਰੀਬ 3 ਮਹੀਨੇ ਪਹਿਲਾਂ ਹੀ ਮੁਕੇਸ਼ ਅੰਬਾਨੀ ਨੇ ਕਾਮਾਖਿਆ ਮੰਦਰ ਪ੍ਰਬੰਧਨ ਕਮੇਟੀ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਸੋਨਾ ਸਖ਼ਤ ਸੁਰੱਖਿਆ ਨਾਲ ਮੁੰਬਈ ਤੋਂ ਸ਼ਕਤੀਪੀਠ ਕਾਮਾਖਿਆ ਮੰਦਰ ਭੇਜਿਆ ਸੀ।

ਇਹ ਵੀ ਪੜ੍ਹੋ: IPL ਕੁਆਲੀਫਾਇਰ-2 : ਦਿੱਲੀ ਅਤੇ ਹੈਦਰਾਬਾਦ ਵਿਚਾਲੇ ਹੋਵੇਗੀ ਫਾਈਨਲ ਦੀ ਟਿਕਟ ਲਈ ਟੱਕਰ

ਦੂਰਗਾ ਪੂਜਾ ਤੋਂ ਪਹਿਲਾਂ ਰਿਲਾਇੰਸ ਇੰਡਸਟਰੀਜ਼ ਨੇ ਮੰਦਰ ਨੂੰ ਸਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਹੁਣ ਮੰਦਰ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਰਿਲਾਇੰਸ ਇੰਡਸਟਰੀਜ਼ ਲਿਮੀਟਡ ਨੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਆਪਣੇ ਇੰਜੀਨੀਅਰਾਂ ਅਤੇ ਕਾਰੀਗਰਾਂ ਨੂੰ ਭੇਜਿਆ ਹੈ, ਜਿਸ ਦੀ ਦੇਖ-ਰੇਖ ਰਿਲਾਇੰਸ ਜਿਊਲਰ ਵੱਲੋਂ ਕੀਤੀ ਜਾ ਰਹੀ ਹੈ। ਤਾਲਾਬੰਦੀ ਵਿਚ ਮੰਦਰ ਬੰਦ ਕਰ ਦਿੱਤਾ ਗਿਆ ਸੀ। 12 ਅਕਤੂਬਰ ਨੂੰ ਫਿਰ ਤੋਂ ਇਸ ਨੂੰ ਲੋਕਾਂ ਲਈ ਖੋਲ੍ਹਿਆ ਗਿਆ। ਇਸ ਸਮੇਂ ਮੰਦਰ ਦੇ ਗੁੰਬਦ ਕਲਸ਼ 'ਤੇ ਕੰਮ ਚੱਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਪਹਿਲਾਂ ਇਸ ਪ੍ਰਾਜੈਕਟ ਨੂੰ ਪੂਰਾ ਕਰ ਲਿਆ ਜਾਵੇਗਾ। 

ਕਾਮਾਖਿਆ ਮੰਦਰ ਟਰੱਸਟ ਬੋਰਡ ਦੇ ਮੁਖੀ ਮੋਹਿਤ ਚੰਦਰ ਸ਼ਰਮਾ ਨੇ ਮੁਤਾਬਕ ਤਾਲਾਬੰਦੀ ਵਿਚ ਕਈ ਮਹੀਨਿਆਂ ਤੱਕ ਸ਼ਰਧਾਲੂਆਂ ਲਈ ਮੰਦਰ  ਬੰਦ ਰਿਹਾ। ਹੁਣ ਜਦੋਂ ਉਹ ਵਾਪਸ ਆਉਣਗੇ ਤਾਂ ਉਨ੍ਹਾਂ ਨੂੰ ਬਹੁਤ ਕੁੱਝ ਆਕਰਸ਼ਕ ਅਤੇ ਸ਼ਾਨਦਾਰ ਵਿਖੇਗਾ। ਇਹ ਮੰਦਰ ਨੀਲਾਂਚਲ ਪਹਾੜੀ 'ਤੇ ਸਥਿਤ ਹੈ। ਕਾਮਾਖਿਆ ਮੰਦਰ ਹਿੰਦੂ ਧਰਮ ਦੇ ਚਾਰ ਸ਼ਕਤੀਪੀਠ ਵਿਚੋਂ ਇਕ ਹੈ।


cherry

Content Editor

Related News