ਹੈਦਰਾਬਾਦ ''ਚ 3000 ਕਰੋੜ ਦਾ ਨਿਵੇਸ਼ ਕਰੇਗਾ ਕਵਾਲਕਾਮ
Sunday, Oct 07, 2018 - 10:33 AM (IST)
ਹੈਦਰਾਬਾਦ—ਦਿੱਗਜ਼ ਅਮਰੀਕੀ ਕੰਪਨੀਆਂ ਗੂਗਲ, ਐਪਲ, ਫੇਸਬੁੱਕ, ਉਬੇਰ ਦੇ ਬਾਅਦ ਕਵਾਲਕਾਮ ਵੀ ਹੈਦਰਾਬਾਦ 'ਚ ਨਿਵੇਸ਼ ਕਰਨ ਦੀ ਤਿਆਰੀ 'ਚ ਹੈ। ਤਕਨਾਲੋਜੀ ਖੇਤਰ ਦੀ ਇਹ ਵੱਡੀ ਕੰਪਨੀ ਛੇਤੀ ਹੀ ਤੇਲੰਗਾਨਾ ਦੀ ਰਾਜਧਾਨੀ 'ਚ ਨਿਵੇਸ਼ ਕਰੇਗੀ। ਕਵਾਲਕਾਮ ਅਮਰੀਕਾ ਦੇ ਬਾਹਰ ਆਪਣਾ ਸਭ ਤੋਂ ਵੱਡਾ ਕੈਂਪਸ ਬਣਾਉਣ ਜਾ ਰਿਹਾ ਹੈ।
ਤੇਲੰਗਾਨਾ ਦੇ ਗਠਨ ਤੋਂ ਬਾਅਦ ਕੰਪਨੀ ਸੂਬੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਕਰਨ ਜਾ ਰਿਹਾ ਹੈ। ਕਵਾਲਕਾਮ ਹੈਦਰਾਬਾਦ ਦੇ ਕੈਂਪਸ 'ਚ 400 ਮਿਲੀਅਨ ਡਾਲਰ ਭਾਵ ਲਗਭਗ 3000 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ। ਤੇਲੰਗਾਨਾ ਸਰਕਾਰ ਦੇ ਕਾਰਜ ਵਾਹਕ ਆਈ.ਟੀ. ਮੰਤਰੀ ਰਾਮਾਰਾਓ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਦਾ ਇਹ ਸੈਂਡੀਯਾਗੋ ਹੈੱਡਕੁਆਟਰਸ ਦੇ ਬਾਅਦ ਹੈਦਰਾਬਾਦ 'ਚ ਸਭ ਤੋਂ ਵੱਡਾ ਕੈਂਪਸ ਬਣਾਉਣ ਜਾ ਰਹੀ ਹੈ।
ਕਵਾਲਕਾਮ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਰਾਮਾਰਾਓ ਨੇ ਕਿਹਾ ਕਿ ਕਵਾਲਕਾਮ ਜਿਸ ਦੇ ਸੈਂਟਰਸ ਹੈਦਰਾਬਾਦ, ਬੰਗਲੁਰੂ ਅਤੇ ਚੇਨਈ 'ਚ ਹੈ, 2019 'ਚ ਹੈਦਰਾਬਾਦ ਕੈਂਪਸ ਦੇ ਲਈ ਕੰਮ ਸ਼ੁਰੂ ਕਰੇਗਾ। ਇਸ ਪ੍ਰਾਜੈਕਟ ਦੇ ਪਹਿਲਾਂ ਫੇਜ 'ਚ 17 ਲੱਖ ਸਕਵੇਅਰ ਫੁੱਟ ਦੇ ਕੈਂਪਸ 'ਚ 10,000 ਕਰਮਚਾਰੀ ਨੂੰ ਜੋੜਨ ਦੀ ਯੋਜਨਾ ਹੈ। ਰਾਮਾਰਾਓ ਨੇ ਦੱਸਿਆ ਕਿ ਇਸ ਨਿਵੇਸ਼ ਦੇ ਨਾਲ ਕੰਪਨੀ ਅਜਿਹੀ ਐਲੀਟ ਫਰਮਸ 'ਚ ਸ਼ਾਮਲ ਹੋ ਜਾਵੇਗੀ ਜਿਨ੍ਹਾਂ ਦੀ ਆਪਣੇ ਹੈੱਡਕੁਆਟਰ ਤੋਂ ਇਲਾਵਾ ਹੈਦਰਾਬਾਦ 'ਚ ਵੀ ਕਾਫੀ ਵੱਡਾ ਕੈਂਪਸ ਹੈ। ਇਹ ਤੇਲੰਗਾਨਾ ਦੇ ਇਲੈਕਟ੍ਰੋਨਿਕ ਅਤੇ ਸੈਮੀਕੰਡਕਟਰ ਇੰਡਸਟਰੀ ਦੇ ਲਈ ਕਾਫੀ ਚੰਗਾ ਹੋਵੇਗਾ।