JSW ਐਨਰਜੀ ਦਾ ਮੁਨਾਫਾ 38 ਫੀਸਦੀ ਵਧਿਆ

Thursday, Nov 02, 2017 - 11:27 AM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਜੇ. ਐੱਸ. ਡਬਲਿਊ ਐਨਰਜੀ ਦਾ ਮੁਨਾਫਾ 38 ਫੀਸਦੀ ਵਧ ਕੇ 297.2 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਜੇ. ਐੱਸ. ਡਬਲਿਊ ਐਨਰਜੀ ਦਾ ਮੁਨਾਫਾ 214.9 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਜੇ. ਐੱਸ. ਡਬਲਿਊ ਐਨਜਰੀ ਦੀ ਆਮਦਨ ਮਾਮੂਲੀ ਵਧ ਕੇ 2049 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਜੇ. ਐੱਸ. ਡਬਲਿਊ ਐਨਰਜੀ ਦੀ ਆਮਦਨ 2047 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਜੇ. ਐੱਸ. ਡਬਲਿਊ ਐਨਰਜੀ ਦਾ ਐਬਿਟਡਾ 962.7 ਕਰੋੜ ਰੁਪਏ ਤੋਂ ਘੱਟ ਕੇ 882.3 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਜੇ. ਐੱਸ. ਡਬਲਿਊ ਐਨਰਜੀ ਦਾ ਐਬਿਟਡਾ ਮਾਰਜਨ 47 ਫੀਸਦੀ ਤੋਂ ਘੱਟ ਕੇ 43.1 ਫੀਸਦੀ ਰਿਹਾ ਹੈ।


Related News