ਜੋਇਆਲੁਕਾਸ ਵਲੋਂ ਦੀਵਾਲੀ ਲਈ 100 ਕਰੋੜ ਰੁਪਏ ਤੱਕ ਦੇ ਕੈਸ਼ ਬੈਕ ਗਿਫਟ ਵਾਊਚਰਾਂ ਦਾ ਐਲਾਨ

Sunday, Oct 24, 2021 - 02:13 PM (IST)

ਜੋਇਆਲੁਕਾਸ ਵਲੋਂ ਦੀਵਾਲੀ ਲਈ 100 ਕਰੋੜ ਰੁਪਏ ਤੱਕ ਦੇ ਕੈਸ਼ ਬੈਕ ਗਿਫਟ ਵਾਊਚਰਾਂ ਦਾ ਐਲਾਨ

ਬੇਂਗਲੁਰੂ – ਇਸ ਦੀਵਾਲੀ ਜੋਇਆਲੁਕਾਸ ’ਚ ਬੰਪਰ ਇਨਾਮ ਦਾ ਮਜ਼ਾ ਲਓ। ਮੈਗਾ ਦੀਵਾਲੀ ਕੈਸ਼ਬੈਕ ਆਫਰ ’ਚ ਗਾਹਕਾਂ ਨੂੰ 100 ਕਰੋੜ ਰੁਪਏ ਤੱਕ ਦੀ ਕੀਮਤ ਦੇ ਗਿਫਟ ਵਾਊਚਰ ਇਨਾਮ ਵਜੋਂ ਦਿੱਤੇ ਜਾਣਗੇ। ਤਿਓਹਾਰ ਦੇ ਮੌਸਮ ’ਚ ਜੋਇਆਲੁਕਾਸ ਵਲੋਂ ਭਾਰਤ ’ਚ ਆਪਣੇ ਸਾਰੇ ਸ਼ੋਅਰੂਮ ’ਚ ਲਿਮਟਿਡ ਐਡੀਸ਼ਨ ਸਪੈਸ਼ਲ ਦੀਵਾਲੀ 2021 ਕਲੈਕਸ਼ਨ ਪ੍ਰਦਰਸ਼ਿਤ ਕੀਤਾ ਜਾਏਗਾ। ਇਹ ਕਲੈਕਸ਼ਨ ਖਾਸ ਤੌਰ ’ਤੇ ਬਿਹਤਰੀਨ ਡਿਜਾਈਨਰਾਂ ਅਤੇ ਕਾਰੀਗਰਾਂ ਵਲੋਂ ਤਿਓਹਾਰ ’ਤੇ ਪਹਿਨੇ ਜਾਣ ਵਾਲੇ ਕੱਪੜਿਆਂ ਅਤੇ ਪ੍ਰੰਪਰਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਡਿਜਾਈਨ ਕੀਤੇ ਗਏ ਹਨ।

ਇਸ ਸ਼ਾਨਦਾਰ ਪ੍ਰਮੋਸ਼ਨ ਦਾ ਐਲਾਨ ਕਰਦੇ ਹੋਏ ਜੋਇਆਲੁਕਾਸ ਸਮੂਹ ਦੇ ਚੇਅਰਮੈਨ ਜੋਯ ਅਲੁਕਕਾਸ ਨੇ ਕਿਹਾ ਕਿ ਦਹਾਕਿਆਂ ਤੋਂ ਜੋਇਆਲੁਕਾਸ ਵਲੋਂ ਆਪਣੇ ਗਾਹਕਾਂ ਨੂੰ ਨਵੇਂ-ਨਵੇਂ ਤਰੀਕਿਆਂ ਨਾਲ ਇਨਾਮ ਦਿੱਤੇ ਜਾਣ ਦੀ ਪ੍ਰੰਪਰਾ ਰਹੀ ਹੈ। ਇਸ ਸਾਲ ਅਸੀਂ ਉਨ੍ਹਾਂ ਨੂੰ ਮੁਫਤ ਗਿਫਟ ਵਾਊਚਰ ਇਨਾਮ ਵਜੋਂ ਦੇਵਾਂਗੇ ਤਾਂ ਕਿ ਜਿਨ੍ਹਾਂ ਨੂੰ ਰਿਡੀਮ ਕਰ ਕੇ ਹੋਰ ਵੀ ਜ਼ਿਆਦਾ ਜਿਊਲਰੀ ਖਰੀਦ ਕੇ ਤਿਓਹਾਰ ਦੇ ਇਸ ਸ਼ੁੱਭ ਮੌਕੇ ’ਤੇ ਖੁਸ਼ਹਾਲੀ ਦਾ ਸਵਾਗਤ ਕੀਤਾ ਜਾ ਸਕੇ।


author

Harinder Kaur

Content Editor

Related News