ਦਸੰਬਰ 2022 ''ਚ ਗੈਰ-ਤਕਨਾਲੋਜੀ ਖੇਤਰ ''ਚ ਨੌਕਰੀਆਂ ਵਧੀਆਂ : ਰਿਪੋਰਟ

01/29/2023 5:31:16 PM

ਮੁੰਬਈ- ਬਹੁਰਾਸ਼ਟਰੀ ਟੈਕਨਾਲੋਜੀ ਕੰਪਨੀਆਂ ਵੱਲੋਂ ਲੋਕਾਂ ਨੂੰ ਨੌਕਰੀ ਤੋਂ ਕੱਢੇ ਜਾਣ ਦੀਆਂ ਖਬਰਾਂ ਦਰਮਿਆਨ ਹਾਲ ਹੀ 'ਚ ਪ੍ਰਕਾਸ਼ਿਤ ਇੱਕ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਭਾਰਤ 'ਚ ਮੈਡੀਕਲ, ਫੂਡ ਸਰਵਿਸ, ਨਿਰਮਾਣ ਅਤੇ ਸਿੱਖਿਆ ਵਰਗੇ ਗੈਰ-ਤਕਨੀਕੀ ਖੇਤਰਾਂ 'ਚ ਹੁਨਰਮੰਦ ਨੌਜਵਾਨਾਂ ਦੀ ਮੰਗ ਵਧ ਗਈ ਹੈ। ਗਲੋਬਲ ਰੋਜ਼ਗਾਰ ਵੈੱਬਸਾਈਟ ਦੇ ਮਾਸਿਕ ਅੰਕੜਿਆਂ ਦੇ ਅਨੁਸਾਰ ਇਸ ਦੇ ਪਲੇਟਫਾਰਮ 'ਤੇ ਦਸੰਬਰ 2022 'ਚ ਸਭ ਤੋਂ ਜ਼ਿਆਦਾ ਦੰਦਾਂ ਦੇ ਡਾਕਟਰੀ ਜਾਂ ਨਰਸਿੰਗ ਜਿਵੇਂ ਕਿ ਡਾਕਟਰੀ-ਸਬੰਧਤ ਖੇਤਰਾਂ 'ਚ ਨੌਕਰੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ।
ਰਿਪੋਰਟ ਅਨੁਸਾਰ ਇਸ ਤੋਂ ਬਾਅਦ ਭੋਜਨ ਸੇਵਾਵਾਂ (8.8 ਫੀਸਦੀ), ਨਿਰਮਾਣ (8.3 ਫੀਸਦੀ), ਆਰਕੀਟੈਕਟ (7.2 ਫੀਸਦੀ), ਸਿੱਖਿਆ (7.1 ਫੀਸਦੀ), ਥੈਰੇਪੀ (6.3 ਫੀਸਦੀ) ਅਤੇ ਮਾਰਕੀਟਿੰਗ (6.1 ਫੀਸਦੀ) ਖੇਤਰ ਦੀਆਂ ਨੌਕਰੀਆਂ ਦੇ ਵਿਗਿਆਪਨ ਕੱਢੇ ਗਏ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਨਿਰਮਾਣ ਅਤੇ ਇੰਜਨੀਅਰਿੰਗ ਵਰਗੇ ਖੇਤਰਾਂ 'ਚ ਕੋਰੋਨਾ ਕਾਲ ਤੋਂ ਬਾਅਦ ਕਾਰੋਬਾਰੀ ਹਾਲਾਤ ਤੇਜ਼ੀ ਨਾਲ ਆਮ ਹੋ ਰਹੇ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਥੇ ਤੱਕ ਕਿ ਕੋਰੋਨਾ ਮਹਾਂਮਾਰੀ ਕਾਲ 'ਚ ਲੋਕਾਂ ਨੂੰ ਸਭ ਤੋਂ ਪਹਿਲਾਂ ਨੌਕਰੀ ਤੋਂ ਕੱਢਣ ਵਾਲੇ ਮਾਰਕੀਟਿੰਗ ਸੈਕਟਰ ਨੇ ਵੀ ਰਫ਼ਤਾਰ ਫੜ ਲਈ ਹੈ। ਪਿਛਲੇ ਸਾਲ ਬ੍ਰਾਂਡਸ ਨੇ ਗਾਹਕਾਂ ਦੇ ਤਜ਼ਰਬੇ ਨੂੰ ਵਧਾਉਣ ਦੇ ਨਾਲ-ਨਾਲ ਵਪਾਰ ਅਤੇ ਵਿਕਰੀ ਤੋਂ ਮੰਗ ਵਾਧੇ ਨੂੰ ਵਧਾਉਣ ਲਈ ਮਾਰਕੀਟਿੰਗ ਦੀ ਲੋੜ ਨੂੰ ਸਮਝਿਆ ਹੈ। ਇਹ ਰਿਪੋਰਟ ਇੰਡੀਡ ਪਲੇਟਫਾਰਮ 'ਤੇ ਦਸੰਬਰ 2021 ਤੋਂ ਦਸੰਬਰ 2022 ਤੱਕ ਪੋਸਟ ਕੀਤੀਆਂ ਨੌਕਰੀਆਂ ਦੇ ਅੰਕੜਿਆਂ 'ਤੇ ਆਧਾਰਿਤ ਹੈ।
ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਨੌਕਰੀਆਂ ਦੇ ਇਸ਼ਤਿਹਾਰ ਦੇ ਮਾਮਲੇ 'ਚ ਬੇਂਗਲੁਰੂ 16.5 ਫੀਸਦੀ ਹਿੱਸੇਦਾਰੀ ਨਾਲ ਸੂਚੀ 'ਚ ਸਿਖਰ 'ਤੇ ਰਿਹਾ। ਇਸ ਤੋਂ ਬਾਅਦ ਮੁੰਬਈ (8.23 ਫੀਸਦੀ), ਪੁਣੇ (6.33 ਫੀਸਦੀ) ਅਤੇ ਚੇਨਈ (6.1 ਫੀਸਦੀ) ਦਾ ਨੰਬਰ ਆਉਂਦਾ ਹੈ।
ਅਹਿਮਦਾਬਾਦ, ਕੋਇੰਬਟੂਰ, ਕੋਚੀ, ਜੈਪੁਰ ਅਤੇ ਮੋਹਾਲੀ ਵਰਗੇ ਦੂਜੀ ਸ਼੍ਰੇਣੀ ਦੇ ਸ਼ਹਿਰਾਂ ਤੋਂ 6.9 ਫੀਸਦੀ ਨੌਕਰੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ। ਇਸ ਤੋਂ ਪਤਾ ਲੱਗਦਾ ਹੈ ਕਿ ਛੋਟੇ ਕਸਬਿਆਂ 'ਚ ਵੀ ਨੌਕਰੀਆਂ ਦੀ ਮੰਗ ਵਧ ਰਹੀ ਹੈ।


Aarti dhillon

Content Editor

Related News