ਭਾਰਤੀ ਰੇਲਵੇ ਦਾ ਵੱਡਾ ਐਲਾਨ, ਦੇਸ਼ ਭਰ 'ਚ ਕਰੇਗਾ ਡੇਢ ਲੱਖ ਮੁਲਾਜ਼ਮਾਂ ਦੀ ਭਰਤੀ
Saturday, Oct 08, 2022 - 03:59 PM (IST)
ਨਵੀਂ ਦਿੱਲੀ : ਜਿਹੜੇ ਨੌਜਵਾਨ ਲੰਬੇ ਸਮੇਂ ਤੋਂ ਰੇਲਵੇ ਵਿਭਾਗ 'ਚ ਭਰਤੀ ਦੀ ਉਡੀਕ ਕਰ ਰਹੇ ਸਨ ਉਨ੍ਹਾਂ ਲਈ ਚੰਗੀ ਖ਼ਬਰ ਹੈ ਕਿਉਂਕਿ ਭਾਰਤੀ ਰੇਲਵੇ ਵਿਭਾਗ ਨੇ ਅਗਲੇ ਆਉਣ ਵਾਲੇ ਪੰਜ ਮਹੀਨਿਆਂ ਅੰਦਰ 1.5 ਲੱਖ ਅਸਾਮੀਆਂ ਦੀ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇੰਨਾ ਹੀ ਨਹੀਂ ਅਗਲੇ ਸਾਲ ਜੂਨ ਤੱਕ ਇਸ ਸਾਰੀ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਵਾਰ ਇਕ ਸਾਲ ਦੇ ਅੰਦਰ ਲਗਭਗ ਤਿੰਨ ਗੁਣਾ ਕਰਮਚਾਰੀਆਂ ਦੀ ਭਰਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਰੇਲਵੇ ਵਿਭਾਗ ਅਪ੍ਰੈਲ 2023 ਤੋਂ ਪਹਿਲਾਂ 3 ਲੱਖ ਤੋਂ ਵਧੇਰੇ ਆਸਾਮੀਆਂ ਦੀ ਭਰਤੀ ਕਰਮ ਜਾ ਰਿਹਾ ਹੈ। ਜਿਸ 'ਚ ਲੱਗਭੱਗ 1.52 ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ। ਇਸ ਭਰਤੀ ਪ੍ਰਕਿਰਿਆ ਲਈ ਸਰੀਰਕ ਨਰੀਖਣ, ਦਸਤਾਵੇਜਾਂ ਦੀ ਜਾਂਚ, ਸਿਹਤ ਦੀ ਜਾਂਚ ਵਰਗੀਆਂ ਪ੍ਰਕਿਰਿਆਵਾਂ ਦਿੱਤੇ ਸਮੇਂ ਦੀ ਮਿਆਦ 'ਚ ਹੀ ਪੂਰੀਆਂ ਕਰ ਲਈਆਂ ਜਾਣਗੀਆਂ। ਇਸ ਦੇ ਨਾਲ ਹੀ ਰੇਲਵੇ ਦੇ 1 ਲੱਖ 48 ਹਜ਼ਾਰ ਮੁਲਾਜ਼ਮਾਂ ਦੀ ਤਰੱਕੀ ਦਾ ਫ਼ੈਸਲਾ ਕੀਤਾ ਗਿਆ ਹੈ। ਰੇਲਵੇ ਵਿਭਾਗ ਨੇ ਮਾਰਚ- ਅਪ੍ਰੈਲ 2023 ਤੱਕ ਇਸ ਪ੍ਰਕਿਰਿਆ ਨੂੰ ਪੂਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੰਬੰਧਿਤ ਪ੍ਰਬੰਧਕਾਂ ਨੂੰ ਇਸ ਦੀ ਪ੍ਰਕਿਰਿਆ ਦੀ ਅਗਵਾਈ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।
ਦਸੰਬਰ 'ਚ ਆਉਣਗੇ ਭਰਤੀ ਪਰੀਖਿਆ ਦੇ ਨਤੀਜੇ , ਮਾਰਚ 'ਚ ਹੋਵੇਗੀ ਨਿਯੁਕਤੀ
ਰੇਲਵੇ ਬੋਡ ਨੂੰ ਉਮੀਦ ਹੈ ਕਿ ਲੈਵਲ 1 ਲਈ ਲਏ ਗਏ ਕੰਪਿਊਟਰ ਬੇਸਡ ਟੈਸਟ ਦੇ ਨਤੀਜੇ ਦਸੰਬਰ 2022 ਤੱਕ ਜਾਰੀ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਸੰਬੰਧਿਤ ਰੇਲਵੇ ਭਰਤੀ ਬੋਰਡ ਵੱਲੋਂ ਸਰੀਰਕ ਨਰੀਖਣ, ਦਸਤਾਵੇਜਾਂ ਦੀ ਜਾਂਚ, ਸਿਹਤ ਦੀ ਜਾਂਚ ਵਰਗੀਆਂ ਪ੍ਰਕਿਰਿਆਵਾਂ ਦਿੱਤੇ ਸਮੇਂ ਦੀ ਮਿਆਦ 'ਚ ਹੀ ਪੂਰੀਆਂ ਕਰ ਲਈਆਂ ਜਾਣਗੀਆਂ ਅਤੇ ਮਾਰਚ ਦੇ ਅੰਤ ਤੱਕ ਨਿਯੁਕਤੀਆਂ ਹੋ ਜਾਣਗੀਆਂ।ਭਰਤੀ ਪ੍ਰਕਿਰਿਆ ਨਿਰਧਾਰਤ ਸਮੇਂ 'ਚ ਹੀ ਪੂਰੀ ਕੀਤੀ ਜਾਵੇਗੀ