ਭਾਰਤੀ ਮੋਬਾਇਲ ਬਾਜ਼ਾਰ ''ਚ ਮੋਹਰੀ ਜਿਓ ਫੋਨ ਨੇ ਦਿੱਤਾ ਇਕ ਨਵੇਂ ''ਫਿਊਜ਼ਨ'' ਸੈਗਮੈਂਟ ਨੂੰ ਜਨਮ

Friday, Aug 03, 2018 - 02:12 AM (IST)

ਭਾਰਤੀ ਮੋਬਾਇਲ ਬਾਜ਼ਾਰ ''ਚ ਮੋਹਰੀ ਜਿਓ ਫੋਨ ਨੇ ਦਿੱਤਾ ਇਕ ਨਵੇਂ ''ਫਿਊਜ਼ਨ'' ਸੈਗਮੈਂਟ ਨੂੰ ਜਨਮ

ਨਵੀਂ ਦਿੱਲੀ-ਰਿਲਾਇੰਸ ਰਿਟੇਲਸ ਦਾ ਜਿਓ ਫੋਨ ਭਾਰਤੀ ਮੋਬਾਇਲ ਹੈਂਡਸੈੱਟ ਬਾਜ਼ਾਰ 'ਚ ਮੋਹਰੀ ਬਣ ਕੇ ਉੱਭਰਿਆ ਹੈ ਅਤੇ ਸਾਲ 2018 ਦੀ ਦੂਜੀ ਤਿਮਾਹੀ 'ਚ ਜਿਓ ਫੋਨ ਨੇ ਮੋਬਾਇਲ ਹੈਂਡਸੈੱਟ ਬਾਜ਼ਾਰ 'ਚ 27 ਫ਼ੀਸਦੀ ਹਿੱਸੇਦਾਰੀ ਹਾਸਲ ਕੀਤੀ ਹੈ। ਸਾਈਬਰ ਮੀਡੀਆ ਰਿਸਰਚ (ਸੀ. ਐੱਮ. ਆਰ.) ਅਤੇ ਇੰਡਸਟਰੀ ਇੰਟੈਲੀਜੈਂਸ ਗਰੁੱਪ (ਆਈ. ਆਈ. ਜੀ.) ਦੇ ਲੀਡ ਐਨਾਲਿਸਟ ਨਰਿੰਦਰ ਕੁਮਾਰ ਤੇ ਪ੍ਰਭੂ ਰਾਮ ਅਨੁਸਾਰ, ''ਜਿਓ ਫੋਨ ਨੇ ਭਾਰਤ 'ਚ ਇਕ ਨਵੇਂ ਫੋਨ ਸੈਗਮੈਂਟ 'ਫਿਊਜ਼ਨ' ਨੂੰ ਜਨਮ ਦਿੱਤਾ ਹੈ। 'ਫਿਊਜ਼ਨ' ਹੈਂਡਸੈੱਟ 'ਚ 4-ਜੀ ਕੁਨੈਕਟੀਵਿਟੀ ਦੇ ਨਾਲ ਇਕ ਫੀਚਰ ਫੋਨ ਫ਼ਾਰਮ ਫੈਕਟਰ ਹੈ ਅਤੇ ਕਲੋਜ਼ਡ ਐਪਸ ਈਕੋਸਿਸਟਮ ਵੀ ਹੈ ਜੋ ਕਿ ਯੂਜ਼ਰਜ਼ ਨੂੰ ਸੀਮਿਤ ਸਮਾਰਟ ਫੀਚਰਜ਼ ਵਰਤੋਂ ਕਰਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ। 
ਭਾਰਤ ਸਾਲ 2018 ਦੇ ਅੰਤ ਤੱਕ ਮੋਬਾਇਲ ਹੈਂਡਸੈੱਟ ਬਰਾਂਡ ਲਈ ਪਹਿਲੀ ਵਾਰ ਮੋਬਾਇਲ ਹੈਂਡਸੈੱਟ ਸ਼ਿਪਮੈਂਟ 'ਚ 300 ਮਿਲੀਅਨ ਦੇ ਮੀਲ ਪੱਥਰ ਨੂੰ ਪਾਰ ਕਰਨ ਲਈ ਤਿਆਰ ਹੈ। ਐੱਲ. ਟੀ. ਈ. ਹੈਂਡਸੈੱਟ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 104 ਫ਼ੀਸਦੀ ਵਧ ਗਿਆ ਹੈ।''


Related News