Jio ਚੁਣਿਆ ਗਿਆ ਦੇਸ਼ ਦਾ ਸਭ ਤੋਂ ਮਜ਼ਬੂਤ ਟੈਲੀਕਾਮ ਬ੍ਰਾਂਡ, ਦੇਖੋ ਦੇਸ਼ ਦੇ ਹੋਰ ਨੰਬਰ ਵਨ ਬ੍ਰਾਂਡਸ ਦੀ ਸੂਚੀ
Sunday, Nov 13, 2022 - 06:26 PM (IST)
ਮੁੰਬਈ : ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਸਰਵਿਸ ਪ੍ਰੋਵਾਈਡਰ ਰਿਲਾਇੰਸ ਜਿਓ ਨੂੰ ਸਭ ਤੋਂ ਮਜ਼ਬੂਤ ਟੈਲੀਕਾਮ ਬ੍ਰਾਂਡ ਚੁਣਿਆ ਗਿਆ ਹੈ। ਬ੍ਰਾਂਡ ਇੰਟੈਲੀਜੈਂਸ ਅਤੇ ਡਾਟਾ ਵਿਸ਼ਲੇਸ਼ਣ ਕੰਪਨੀ TRA ਨੇ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। TRA ਨੇ ਆਪਣੀ 'ਇੰਡੀਆਜ਼ ਮੋਸਟ ਡਿਜ਼ਾਇਰੇਬਲ ਬ੍ਰਾਂਡਸ 2022' ਸੂਚੀ ਵਿੱਚ ਕੰਪਨੀਆਂ ਨੂੰ ਉਨ੍ਹਾਂ ਦੀ ਬ੍ਰਾਂਡ ਤਾਕਤ ਦੇ ਮੁਤਾਬਕ ਦਰਜਾ ਦਿੱਤਾ ਹੈ।
ਇਹ ਵੀ ਪੜ੍ਹੋ : Elon Musk ਦੇ ਇਸ ਫ਼ੈਸਲੇ ਕਾਰਨ ਅਮਰੀਕੀ ਕੰਪਨੀ ਨੂੰ ਹੋਇਆ 15 ਅਰਬ ਡਾਲਰ ਦਾ ਨੁਕਸਾਨ, ਜਾਣੋ ਕਿਵੇਂ
ਟੈਲੀਕਾਮ ਕੰਪਨੀਆਂ ਦੀ ਸ਼੍ਰੇਣੀ 'ਚ ਰਿਲਾਇੰਸ ਜੀਓ ਟਾਪ 'ਤੇ ਹੈ। ਇਸ ਤੋਂ ਬਾਅਦ ਭਾਰਤੀ ਏਅਰਟੈੱਲ, ਵੋਡਾਫੋਨ ਆਈਡੀਆ ਲਿਮਟਿਡ ਅਤੇ ਫਿਰ ਬੀਐਸਐਨਐਲ ਦਾ ਸਥਾਨ ਆਉਂਦਾ ਹੈ। ਐਡੀਦਾਸ ਕੱਪੜਿਆਂ ਦੀ ਸ਼੍ਰੇਣੀ ਵਿੱਚ ਚੋਟੀ ਦਾ ਬ੍ਰਾਂਡ ਸੀ। ਇਸ ਤੋਂ ਬਾਅਦ ਨਾਇਕ, ਰੇਮੰਡ, ਐਲਨ ਸੋਲੀ ਅਤੇ ਪੀਟਰ ਇੰਗਲੈਂਡ ਦਾ ਨੰਬਰ ਆਉਂਦਾ ਹੈ। ਵਾਹਨਾਂ ਦੀ ਸੂਚੀ ਵਿੱਚ BMW ਸਭ ਤੋਂ ਉੱਪਰ ਹੈ, ਜਿਸ ਤੋਂ ਬਾਅਦ ਟੋਇਟਾ, ਹੁੰਡਈ ਅਤੇ ਹੌਂਡਾ ਹਨ। ਬੈਂਕਿੰਗ ਅਤੇ ਵਿੱਤੀ ਸੇਵਾਵਾਂ ਸੂਚਕਾਂਕ ਵਿੱਚ LIC ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਇਸ ਤੋਂ ਬਾਅਦ ਭਾਰਤੀ ਸਟੇਟ ਬੈਂਕ (SBI) ਦੂਜੇ ਸਥਾਨ 'ਤੇ ਹੈ ਅਤੇ ਫਿਰ ICICI ਬੈਂਕ ਤੀਜੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਭਲਕੇ ਸ਼ੁਰੂ ਹੋ ਰਿਹੈ ਅੰਤਰਰਾਸ਼ਟਰੀ ਵਪਾਰ ਮੇਲਾ, ਦਿੱਲੀ ਦੇ ਇਨ੍ਹਾਂ ਸਥਾਨਾਂ 'ਤੇ ਉਪਲਬਧ ਹੋਣਗੀਆਂ ਟਿਕਟਾਂ
LG, ਸੋਨੀ ਅਤੇ ਸੈਮਸੰਗ ਖਪਤਕਾਰ ਇਲੈਕਟ੍ਰੋਨਿਕਸ ਹਿੱਸੇ ਵਿੱਚ ਚੋਟੀ ਦੇ ਤਿੰਨ ਬ੍ਰਾਂਡ ਹਨ। ਵਿਭਿੰਨ ਸਮੂਹਾਂ ਦੀ ਸੂਚੀ ਵਿੱਚ ਆਈਟੀਸੀ ਸਿਖਰ 'ਤੇ ਹੈ ਅਤੇ ਇਸ ਤੋਂ ਬਾਅਦ ਟਾਟਾ ਅਤੇ ਰਿਲਾਇੰਸ ਦਾ ਸਥਾਨ ਹੈ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐਚਪੀਸੀਐਲ) ਊਰਜਾ ਸੂਚੀ ਵਿੱਚ ਸਿਖਰ 'ਤੇ ਹੈ, ਇਸ ਤੋਂ ਬਾਅਦ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਅਤੇ ਅਡਾਨੀ ਸਮੂਹ ਹੈ। ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਸ਼੍ਰੇਣੀ ਵਿੱਚ, ਅਮੂਲ ਬ੍ਰਾਂਡ ਸੂਚੀ ਵਿੱਚ ਸਿਖਰ 'ਤੇ ਹੈ। ਦੂਜੇ ਪਾਸੇ, ਰੋਜ਼ਾਨਾ ਵਰਤੋਂ ਦੀਆਂ ਸ਼੍ਰੇਣੀਆਂ ਵਿੱਚ ਫਾਗ ਸੂਚੀ ਵਿੱਚ ਸਿਖਰ 'ਤੇ ਹੈ, ਇਸਦੇ ਬਾਅਦ ਲੈਕਮੇ, ਨਿਵੀਆ ਅਤੇ ਕੋਲਗੇਟ ਦਾ ਸਥਾਨ ਹੈ। ਐਮਾਜ਼ੋਨ, ਫੇਸਬੁੱਕ, ਫਲਿੱਪਕਾਰਟ ਅਤੇ ਗੂਗਲ ਇੰਟਰਨੈਟ ਬ੍ਰਾਂਡਾਂ ਦੀ ਸੂਚੀ ਵਿੱਚ ਸਿਖਰ 'ਤੇ ਹਨ।
ਇਹ ਵੀ ਪੜ੍ਹੋ : ਰੂਸ-ਯੂਕਰੇਨ ਜੰਗ ਦਰਮਿਆਨ ਭਾਰਤ ਨੇ ਬਹੁਤ ਕਮਾਇਆ ਪੈਸਾ, ਹੁਣ ਅਮਰੀਕਾ ਨੂੰ ਵੇਚ ਰਿਹਾ ਇਹ ਉਤਪਾਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।