ਜੀਓ ਦੇ ਫ਼ਰਵਰੀ ''ਚ ਘਟੇ 36.60 ਲੱਖ ਗਾਹਕ

Tuesday, Apr 19, 2022 - 11:50 PM (IST)

ਜੀਓ ਦੇ ਫ਼ਰਵਰੀ ''ਚ ਘਟੇ 36.60 ਲੱਖ ਗਾਹਕ

ਨਵੀਂ ਦਿੱਲੀ (ਯੂ. ਐੱਨ. ਆਈ.)–ਅਰਬਪਤੀ ਮੁਕੇਸ਼ ਅੰਬਾਨੀ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਤੋਂ ਹੁਣ ਖਪਤਕਾਰਾਂ ਦਾ ਮੋਹ ਭੰਗ ਹੋ ਗਿਆ ਹੈ ਕਿਉਂਕਿ ਇਸ ਦੀਆਂ ਸੇਵਾਵਾਂ ਤੋਂ ਲੋਕ ਲਗਾਤਾਰ ਕਿਨਾਰਾ ਕਰ ਰਹੇ ਹਨ।ਇਸ ਸਾਲ ਫਰਵਰੀ ’ਚ ਭਾਰਤੀ ਏਅਰਟੈੱਲ ਇਕ ਅਜਿਹੀ ਕੰਪਨੀ ਰਹੀ ਜੋ 15.91 ਲੱਖ ਗਾਹਕਾਂ ਨੂੰ ਜੋੜਨ ’ਚ ਸਫਲ ਰਹੀ ਜਦ ਕਿ ਰਿਲਾਇੰਸ ਜੀਓ ਤੋਂ 36.60 ਲੱਖ ਗਾਹਕਾਂ ਨੇ ਨਾਤਾ ਤੋੜ ਲਿਆ। ਦੂਰਸੰਚਾਰ ਰੈਗੂਲੇਟਰ ਟ੍ਰਾਈ ਵਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਵੋਡਾਫੋਨ ਆਈਡੀਆ ਦੇ ਗਾਹਕਾਂ ਦੀ ਗਿਣਤੀ ਵੀ 15,32,89 ਘਟ ਗਈ। ਇਸ ਤਰ੍ਹਾਂ ਫਰਵਰੀ ’ਚ ਕੁੱਲ ਮਿਲਾ ਕੇ ਦੇਸ਼ ’ਚ ਮੋਬਾਇਲ ਖਪਤਾਕਾਰਾਂ ਦੀ ਗਿਣਤੀ ਜਨਵਰੀ ਦੀ ਤੁਲਨਾ ’ਚ 37,17,352 ਘਟ ਕੇ 114.15 ਕਰੋੜ ’ਤੇ ਆ ਗਈ।

ਇਹ ਵੀ ਪੜ੍ਹੋ : ਰਾਜਸਥਾਨ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 11 ਦੀ ਮੌਤ ਤੇ 8 ਜ਼ਖ਼ਮੀ

4ਜੀ ਡਾਊਨਲੋਡ ਸਪੀਡ ’ਚ ਜੀਓ ਅਤੇ ਅਪਲੋਡ ’ਚ ਵੋਡਾ ਆਈਡੀਆ ਅੱਵਲ
ਉਦਯੋਗਪਤੀ ਮੁਕੇਸ਼ ਅੰਬਨੀ ਦੀ ਕੰਪਨੀ ਰਿਲਾਇੰਸ ਜੀਓ ਨੇ 4ਜੀ ਡਾਊਨਲੋਡ ਸਪੀਡ ’ਚ ਤਾਂ ਵੋਡਾਫੋਨ ਆਈਡੀਆ ਨੇ 4ਜੀ ਅਪਲੋਡ ਸਪੀਡ ’ਚ ਆਪਣੀ ਬਾਦਸ਼ਾਹਤ ਬਰਕਰਾਰ ਰੱਖੀ ਹੈ। ਜੀਓ ਦੀ ਔਸਤ 4ਜੀ ਡਾਊਨਲੋਡ ਸਪੀਡ 21.1 ਐੱਮ. ਬੀ. ਪੀ. ਐੱਸ. ਮਾਪੀ ਗਈ। ਜੀਓ ਤੋਂ ਇਲਾਵਾ ਸਿਰਫ ਸਰਕਾਰੀ ਕੰਪਨੀ ਬੀ. ਐੱਸ. ਐੱਨ. ਐੱਲ. ਦੀ ਸਪੀਡ ਵਧੀ ਹੈ।

ਇਹ ਵੀ ਪੜ੍ਹੋ : ਸ਼ੋਭਾ ਯਾਤਰਾ-ਧਾਰਮਿਕ ਜਲੂਸ ਬਿਨਾਂ ਇਜਾਜ਼ਤ ਨਾ ਕੱਢੇ ਜਾਣ : ਯੋਗੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News