JIO ਨੇ ਦਿੱਲੀ ਤੋਂ ਬਾਅਦ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ 'ਚ ਲਾਂਚ ਕੀਤੀ ਟਰੂ 5ਜੀ ਸੇਵਾ
Friday, Nov 18, 2022 - 03:47 PM (IST)

ਨਵੀਂ ਦਿੱਲੀ : ਰਿਲਾਇੰਸ ਜੀਓ ਦਿੱਲੀ, ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ ਅਤੇ ਦਿੱਲੀ-ਐਨਸੀਆਰ ਖੇਤਰ ਵਿੱਚ ਟਰੂ-5ਜੀ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲਾ ਇੱਕਮਾਤਰ ਆਪਰੇਟਰ ਬਣ ਗਿਆ ਹੈ। ਜਿਓ ਤੇਜ਼ੀ ਨਾਲ ਟਰੂ-5ਜੀ ਨੈੱਟਵਰਕ ਨੂੰ ਰੋਲਆਊਟ ਕਰ ਰਿਹਾ ਹੈ। ਦਿੱਲੀ ਤੋਂ ਇਲਾਵਾ ਰਿਲਾਇੰਸ ਜੀਓ ਨੇ ਮੁੰਬਈ, ਕੋਲਕਾਤਾ, ਵਾਰਾਣਸੀ, ਚੇਨਈ, ਹੈਦਰਾਬਾਦ, ਬੈਂਗਲੁਰੂ ਅਤੇ ਨਾਥਦੁਆਰੇ 'ਚ ਆਪਣੀ ਸੇਵਾ ਸ਼ੁਰੂ ਕੀਤੀ ਹੈ। ਇਸ ਸੂਚੀ ਵਿੱਚ ਦਿੱਲੀ-ਐਨਸੀਆਰ ਸਭ ਤੋਂ ਨਵਾਂ ਹੈ।
ਇਹ ਵੀ ਪੜ੍ਹੋ : ਐਮਾਜ਼ੋਨ ਨੇ ਸ਼ੁਰੂ ਕੀਤੀ ਇਤਿਹਾਸ ਦੀ ਸਭ ਤੋਂ ਵੱਡੀ ਛਾਂਟੀ, ਜਾਣੋ ਭਾਰਤ ’ਤੇ ਕੀ ਹੋਵੇਗਾ ਅਸਰ
ਕੰਪਨੀ ਦੀ ਰਿਲੀਜ਼ ਅਨੁਸਾਰ, ਇਸਦੇ ਨੈਟਵਰਕ ਸਿਗਨਲ ਦਿੱਲੀ-ਐਨਸੀਆਰ ਦੇ ਸਾਰੇ ਮਹੱਤਵਪੂਰਨ ਇਲਾਕਿਆਂ ਅਤੇ ਖੇਤਰਾਂ ਵਿੱਚ ਉਪਲਬਧ ਹੋਣਗੇ। ਜ਼ਿਆਦਾਤਰ ਰਿਹਾਇਸ਼ੀ ਖੇਤਰਾਂ, ਹਸਪਤਾਲਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਰਕਾਰੀ ਇਮਾਰਤਾਂ, ਮਾਲਾਂ, ਪ੍ਰਮੁੱਖ ਬਾਜ਼ਾਰਾਂ, ਤਕਨੀਕੀ ਪਾਰਕਾਂ ਅਤੇ ਮੈਟਰੋ ਸਟੇਸ਼ਨਾਂ ਵਿੱਚ Jio True 5G ਨੈੱਟਵਰਕ ਉਪਲਬਧ ਹੋਵੇਗਾ।
ਦਿੱਲੀ ਵਿੱਚ ਲੱਖਾਂ ਜੀਓ ਉਪਭੋਗਤਾ ਪਹਿਲਾਂ ਹੀ ਜੀਓ ਟਰੂ 5ਜੀ ਸੇਵਾ ਦੀ ਵਰਤੋਂ ਕਰ ਰਹੇ ਹਨ। NCR ਖੇਤਰ ਵਿੱਚ 5G ਸੇਵਾ ਲਾਂਚ ਹੋਣ ਤੋਂ ਬਾਅਦ, Jio ਉਪਭੋਗਤਾਵਾਂ ਨੂੰ Jio ਵੈਲਕਮ ਆਫਰ ਦੇ ਸੱਦੇ ਮਿਲਣੇ ਸ਼ੁਰੂ ਹੋ ਜਾਣਗੇ। ਇਸ ਆਫਰ ਦੇ ਤਹਿਤ ਗਾਹਕਾਂ ਨੂੰ ਅਸੀਮਤ 5G ਡਾਟਾ ਅਤੇ 1 Gbps ਤੱਕ ਦੀ ਸਪੀਡ ਮਿਲੇਗੀ। ਜਿਸ ਲਈ ਉਨ੍ਹਾਂ ਨੂੰ ਕੋਈ ਕੀਮਤ ਨਹੀਂ ਚੁਕਾਉਣੀ ਪਵੇਗੀ।
ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਨੇ ਟ੍ਰਾਈਡੈਂਟ ਗਰੁੱਪ ਦੇ ਆਨਰੇਰੀ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਨੂੰ ਕੀਤਾ ਸਨਮਾਨਿਤ
ਰਿਲਾਇੰਸ ਜੀਓ ਦੇ ਬੁਲਾਰੇ ਨੇ ਕਿਹਾ, “ਰਾਸ਼ਟਰੀ ਰਾਜਧਾਨੀ ਅਤੇ ਐਨਸੀਆਰ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਜੀਓ ਆਪਣੀ ਟਰੂ 5ਜੀ ਸੇਵਾ ਦਾ ਤੇਜ਼ੀ ਨਾਲ ਵਿਸਤਾਰ ਕਰ ਰਿਹਾ ਹੈ ਅਤੇ ਇਸ ਨੂੰ ਖੇਤਰ ਦੇ ਵੱਡੇ ਹਿੱਸੇ ਵਿੱਚ ਪਹਿਲਾਂ ਹੀ ਰੋਲ ਆਊਟ ਕਰ ਚੁੱਕਾ ਹੈ। ਰਿਲਾਇੰਸ ਜੀਓ ਪੂਰੀ ਦਿੱਲੀ-ਐਨਸੀਆਰ ਵਿੱਚ 5ਜੀ ਸੇਵਾ ਪ੍ਰਦਾਨ ਕਰਨ ਵਾਲਾ ਇੱਕੋ ਇੱਕ ਆਪਰੇਟਰ ਹੈ। ਜੀਓ ਇੰਜੀਨੀਅਰ ਇਹ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਹੇ ਹਨ ਕਿ ਹਰ ਭਾਰਤੀ ਨੂੰ ਟਰੂ 5ਜੀ ਸੇਵਾ ਮਿਲੇ ਕਿਉਂਕਿ ਇਹ ਤਕਨਾਲੋਜੀ ਜ਼ਿੰਦਗੀ ਬਦਲ ਸਕਦੀ ਹੈ।
ਇਹ ਵੀ ਪੜ੍ਹੋ : ਕੂ ਐਪ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਾਈਕ੍ਰੋ-ਬਲਾਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।