Jio ਨੇ ਸ਼ੁਰੂ ਕੀਤੀ 6G ਦੀ ਤਿਆਰੀ, ਮਿਲੇਗੀ 5G ਤੋਂ ਵੀ 100 ਗੁਣਾ ਜ਼ਿਆਦਾ ਸਪੀਡ
Friday, Jan 21, 2022 - 02:30 PM (IST)
ਗੈਜੇਟ ਡੈਸਕ– ਜੀਓ ਨੇ ਭਾਰਤ ’ਚ ਆਪਣੀ 5ਜੀ ਸੇਵਾ ਅਜੇ ਸ਼ੁਰੂ ਨਹੀਂ ਕੀਤੀ ਪਰ ਕੰਪਨੀ ਨੇ 6ਜੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜੀਓ ਦੀ ਸਬਸੀਅਡਰੀ ਕੰਪਨੀ Estonia ਨੇ 6ਜੀ ਤਕਨੀਕ ਨੂੰ ਲੈ ਕੇ ਰਿਸਰਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਕੰਪਨੀ ਇਸ ਪ੍ਰਾਜੈਕਟ ਨੂੰ ਲੈ ਕੇ ਯੂਨੀਵਰਸਿਟੀ ਆਫ ਔਲੂ ਦੇ ਨਾਲ ਕੰਮ ਕਰ ਰਹੀ ਹੈ। ਹਾਲਾਂਕਿ, ਜੀਓ ਨੇ ਆਪਣੀ ਪਲਾਨਿੰਗ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ– ਦੇਸ਼ ’ਚ ਸੈਟੇਲਾਈਟ ਬ੍ਰਾਂਡਬੈਂਡ ਸੇਵਾ ਦੇਣ ਲਈ Airtel ਨੇ ਕੀਤੀ ਵੱਡੀ ਡੀਲ, Elon Musk ਨੂੰ ਮਿਲੇਗੀ ਟੱਕਰ
ਜੀਓ ਦਾ ਕਹਿਣਾ ਹੈ ਕਿ ਇਸ ਸਾਂਝੇਦਾਰੀ ਨਾਲ ਏਰੀਅਲ ਅਤੇ ਸਪੇਸ ਕਮਿਊਨੀਕੇਸ਼ਨ, ਸਾਈਬਰ ਸਕਿਓਰਿਟੀ, ਹੋਲੋਗ੍ਰਾਫਿਕ ਬੀਮਫਾਰਮਿੰਗ, ਮਾਈਕ੍ਰੋ-ਇਲੈਕਟ੍ਰੋਨਿਕ ਅਤੇ ਫੋਟੋਨਿਕਸ ’ਚ 3ਡੀ ਕੁਨੈਕਟਿਡ ਇੰਟੈਲੀਜੈਂਸ ਨੂੰ ਇੰਡਸਟਰੀ ਅਤੇ ਅਕਾਦਮੀ ’ਚ ਕਾਫੀ ਉਤਸ਼ਾਹ ਮਿਲੇਗਾ। ਫਿਲਹਾਲ ਜੀਓ ਅਤੇ ਯੂਨਿਵਰਸਿਟੀ ਆਫ ਔਲੂ 6ਜੀ ਫੀਚਰ ਵਾਲੇ ਪ੍ਰੋਡਕਟਸ ਤਿਆਰ ਕਰਨਗੇ।
ਜੀਓ 6ਜੀ ਨੂੰ ਡਿਫੈਂਸ ਅਤੇ ਇੰਡਸਟਰੀਅਲ ਮਸ਼ੀਨਰੀ ’ਚ ਇਸਤੇਮਾਲ ਕਰਨ ਲਈ ਲਾਏਗੀ ਅਤੇ ਇਸ ਨਾਲ ਤੇਜ਼ ਸਪੀਡ ਅਤੇ ਬਿਹਤਰ ਕੁਨੈਕਟੀਵਿਟੀ ਮਿਲੇਗੀ। ਰਿਪੋਰਟਾਂ ਦੀ ਮੰਨੀਏ ਤਾਂ 6ਜੀ ਸਪੀਡ 5ਜੀ ਤੋਂ 100 ਗੁਣਾ ਤੇਜ਼ ਹੋਵੇਗੀ। ਸੈਮਸੰਗ ਨੇ ਅਨੁਮਾਨ ਲਗਾਇਆ ਹੈ ਕਿ ਉਸਦੇ ਨੈਕਸਟ ਜਨਰੇਸ਼ਨ ਨੈੱਟਵਰਕ ਦੀ ਸਪੀਡ 1000GBps ਹੋਵੇਗੀ।
ਇਹ ਵੀ ਪੜ੍ਹੋ– ਅਪ੍ਰੈਲ ਦੇ ਅਖੀਰ ਜਾਂ ਮਈ ਦੀ ਸ਼ੁਰੂਆਤ ’ਚ ਲਾਂਚ ਹੋਵੇਗਾ iPhone SE + 5G: ਰਿਪੋਰਟ