Jio ਕੋਰ ਨੈੱਟਵਰਕ ਸਾਲਿਊਸ਼ਨ ਨੇ ਲੰਡਨ ’ਚ ਜਿੱਤਿਆ ਵੱਕਾਰੀ ‘ਕਲਾਊਡ ਨੇਟਿਵ ਐਵਾਰਡ’

Thursday, Nov 03, 2022 - 08:09 PM (IST)

Jio ਕੋਰ ਨੈੱਟਵਰਕ ਸਾਲਿਊਸ਼ਨ ਨੇ ਲੰਡਨ ’ਚ ਜਿੱਤਿਆ ਵੱਕਾਰੀ ‘ਕਲਾਊਡ ਨੇਟਿਵ ਐਵਾਰਡ’

ਲੰਡਨ/ਨਵੀਂ ਦਿੱਲੀ : ਲੰਡਨ 'ਚ ਆਯੋਜਿਤ ਵਿਸ਼ਵ ਸੰਚਾਰ ਪੁਰਸਕਾਰਾਂ ਦੇ 24ਵੇਂ ਐਡੀਸ਼ਨ ਵਿੱਚ ਜੀਓ ਪਲੇਟਫਾਰਮਸ ਨੂੰ ਕਲਾਊਡ ਨੇਟਿਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦੂਰਸੰਚਾਰ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਦੁਨੀਆ ਭਰ ਦੀਆਂ ਸਰਵੋਤਮ ਕੰਪਨੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਇਸ ਪੁਰਸਕਾਰ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਇਹ ਵੀ ਪੜ੍ਹੋ : ਰਾਸ਼ਟਰਪਤੀ ਮੁਰਮੂ ਨੇ ਆਈਜ਼ੌਲ 'ਚ ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ ਕੈਂਪਸ ਦਾ ਕੀਤਾ ਉਦਘਾਟਨ

Jio ਪਲੇਟਫਾਰਮਸ ਨੂੰ ਇਸ ਦੇ ਕੰਬੋ 5G/4G ਕੋਰ ਨੈੱਟਵਰਕ ਸਾਲਿਊਸ਼ਨ ਲਈ ਕਲਾਊਡ ਨੇਟਿਵ ਐਵਾਰਡ ਦਿੱਤਾ ਗਿਆ ਹੈ। ਇਸੇ ਐਵਾਰਡ ਜੇਤੂ ਨੈੱਟਵਰਕ ਸਾਲਿਊਸ਼ਨ ਦੇ ਆਧਾਰ 'ਤੇ ਰਿਲਾਇੰਸ ਜੀਓ ਭਾਰਤ 'ਚ 5ਜੀ ਲਾਂਚ ਕਰਨ ਜਾ ਰਿਹਾ ਹੈ। ਜੀਓ ਨੇ ਕਈ ਸ਼ਹਿਰਾਂ ਵਿੱਚ 5ਜੀ ਦੇ ਯੂਜ਼ਰ ਟਰਾਇਲ ਵੀ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ਦੇ ਨਵੇਂ ਹਵਾਈ ਅੱਡੇ ਦਾ ਨਾਂ 'ਡੋਨੀ ਪੋਲੋ', ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ

ਗਾਹਕਾਂ ਦੀ ਮੰਗ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਟੈਲੀਕਾਮ ਕੰਪਨੀਆਂ ਨੂੰ ਅਜਿਹੇ ਸਾਲਿਊਸ਼ਨਜ਼ ਦੀ ਲੋੜ ਹੁੰਦੀ ਹੈ, ਜੋ ਵੱਧ ਤੋਂ ਵੱਧ ਸਕੇਲੇਬਲ, ਲਚਕੀਲੇ ਅਤੇ ਜਲਦੀ ਤੋਂ ਜਲਦੀ ਅਪਡੇਟ ਹੋਣ ਯੋਗ ਹੋਣ। ਅਜਿਹਾ ਕਰਨ ਲਈ ਕੰਪਨੀਆਂ ਨੂੰ ਕਲਾਊਡ ਇਨਫ੍ਰਾਸਟਰਕਚਰ 'ਤੇ ਚੱਲ ਰਹੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨੀ ਪਵੇਗੀ। ਕਲਾਊਡ ਕੰਪਿਊਟਿੰਗ ਇਨਵਾਇਰਮੈਂਟ 'ਚ ਆਧੁਨਿਕ ਐਪਲੀਕੇਸ਼ਨਜ਼ ਨੂੰ ਬਣਾਉਣ, ਤਾਇਨਾਤ ਕਰਨ ਅਤੇ ਸਾਫਟਵੇਅਰ ਅਪਰੋਚ ਨੂੰ ਹੀ ਕਲਾਊਡ ਨੇਟਿਵ ਕਿਹਾ ਜਾਂਦਾ ਹੈ। ਜਿਓ ਨੂੰ ਅਜਿਹੇ ਸ਼ਾਨਦਾਰ ਸਾਲਿਊਸ਼ਨਜ਼ ਤਿਆਰ ਕਰਨ ਲਈ 'ਕਲਾਊਡ ਨੇਟਿਵ ਐਵਾਰਡ' ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News