ਗੂਗਲ ਨਾਲ ਮਿਲ ਕੇ ਸਸਤਾ 5G ਫੋਨ ਲਿਆਏਗੀ ਰਿਲਾਇੰਸ ਜਿਓ

07/15/2020 5:01:58 PM

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਆਪਣੀ 43ਵੀਂ ਸਾਲਾਨਾ ਬੈਠਕ ’ਚ ਇਹ ਐਲਾਨ ਕੀਤਾ ਹੈ ਕਿ ਗੂਗਲ ਅਤੇ ਜਿਓ ਮਿਲ ਕੇ ਸਸਤੇ 5ਜੀ ਸਮਾਰਟਫੋਨ ਲਿਆਉਣਗੇ। ਮੁਕੇਸ਼ ਅੰਬਾਨੀ ਨੇ ਰਿਲਾਇੰਸ ਦੀ ਸਾਲਾਨਾ ਬੈਠਕ ’ਚ ਦੱਸਿਆ ਕਿ ਜਿਓ ਨੇ ਇਕ ਕੰਪਲੀਟ 5ਜੀ ਹੱਲ ਤਿਆਰ ਕੀਤਾ ਹੈ ਜੋ ਅਗਲੇ ਸਾਲ ਤਕ ਗਾਹਕਾਂ ਲਈ ਰੋਲ ਆਊਟ ਕੀਤਾ ਜਾ ਸਕਦਾ ਹੈ। ਇਹ ਰੋਲ ਆਊਟ ਸਰਕਾਰ ਵਲੋਂ 5ਜੀ ਸਪੈਕਟ੍ਰਮ ਉਪਲੱਬਧ ਕਰਨ ਤੋਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਸਪੈਕਟ੍ਰਮ ਉਪਲੱਬਧ ਕਰਵਾਏ ਜਾਣ ਤੋਂ ਬਾਅਦ ਜਿਓ ਪਲੇਟਫਾਰਮ ਦੁਨੀਆ ਦੇ ਦੂਜੇ ਟੈਲੀਕਾਮ ਆਪਰੇਟਰਾਂ ਨੂੰ 5ਜੀ ਹੱਲ ਮੁਹੱਈਆ ਕਰ ਸਕੇਗਾ। 

ਜਿਓ ਅਤੇ ਗੂਗਲ ਦੀ ਸਾਂਝੇਦਾਰੀ
ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ’ਚ ਸਾਰਿਆਂ ਕੋਲ ਇੰਟਰਨੈੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਓ ਅਤੇ ਗੂਗਲ ਦੀ ਸਾਂਝੇਦਾਰੀ ਨਾਲ ਅਜਿਹੇ ਲੋਕਾਂ ਭਾਰਤੀਆਂ ਨੂੰ ਇੰਟਰਨੈੱਟ ਮਿਲ ਸਕੇਗਾ ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹੈ। 

 

ਐਂਡਰਾਇਡ ਬੇਸਡ ਸਮਾਰਟਫੋਨ ਲਈ ਆਪਰੇਟਿੰਗ ਸਿਸਟਮ ਬਣਾਉਣਗੇ ਜਿਓ-ਗੂਗਲ
ਮੁਕੇਸ਼ ਅੰਬਾਨੀ ਨੇ ਇਸ ਬੈਠਕ ’ਚ ਕਿਹਾ ਕਿ ਗੂਗਲ ਜਿਓ ਪਲੇਟਫਾਰਮਾਂ ’ਚ 7.7 ਫੀਸਦੀ ਹਿੱਸੇਦਾਰੀ ਲਈ 33,737 ਕਰੋੜ ਰੁਪਏ ਨਿਵੇਸ਼ ਕਰੇਗੀ। ਗੂਗਲ ਦੇ ਨਿਵੇਸ਼ ਨਾਲ ਹੀ ਰਿਲਾਇੰਸ ’ਚ ਹੁਣ ਨਿਵੇਸ਼ ਦਾ ਅੰਕੜਾ 1.52 ਲੱਖ ਕਰੋੜ ’ਤੇ ਪਹੁੰਚ ਗਿਆ। ਇਸ ਤਰ੍ਹਾਂ ਹੁਣ ਤਕ 14 ਕੰਪਨੀਾਂ ਜਿਓ ’ਚ ਨਿਵੇਸ਼ ਕਰ ਚੁੱਕੀਆਂ ਹਨ। ਜਿਓ ਅਤੇ ਗੂਗਲ ਮਿਲ ਕੇ ਐਂਡਰਾਇਡ ਬੇਸਡ ਸਮਾਰਟਫੋਨ ਲਈ ਆਪਰੇਟਿੰਗ ਸਿਸਟਮ ਬਣਾਏਗੀ। 

‘2ਜੀ ਮੁਕਤ ਭਾਰਤ ਜਿਓ ਦਾ ਮਕਸਦ’
ਇਸ ਮੀਟਿੰਗ ’ਚ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜਿਓ ਦਾ ਮਕਸਦ ਭਾਰਤ ਨੂੰ 2ਜੀ ਮੁਕਤ ਕਰਨਾ ਹੈ। ਇਸ ਲਈ ਕੰਪਨੀ 2ਜੀ ਗਾਹਕਾਂ ਤਕ 4ਜੀ ਇੰਟਰਨੈੱਟ ਪਹੁੰਚਾਏਗੀ। ਅੰਬਾਨੀ ਨੇ ਕਿਹਾ ਕਿ ਸਾਡਾ ਮਕਸਦ ਸਾਰੇ ਭਾਰਤੀਆਂ ਦੇ ਹੱਥਾਂ ’ਚ ਸਮਾਰਟਫੋਨ ਦੇਣਾ ਹੈ। ਭਾਰਤ ’ਚ ਕਰੀਬ 35 ਕਰੋੜ 2ਜੀ ਫੀਚਰ ਫੋਨ ਯੂਜ਼ਰਸ ਹਨ। ਗੂਗਲ ਅਤੇ ਜਿਓ ਮਿਲ ਕੇ ਇਨ੍ਹਾਂ ਲੋਕਾਂ ਲਈ ਸਸਤਾ ਸਮਾਰਟਫੋਨ ਬਣਾਏਗੀ। ਜਿਓ ਦਾ ਮਕਸਦ 30 ਕਰੋੜ ਲੋਕਾਂ ਨੂੰ 2ਜੀ ਤੋਂ 4ਜੀ ’ਚ ਅਪਗ੍ਰੇਡ ਕਰਨਾ ਹੈ। 


Rakesh

Content Editor

Related News