ਰਿਲਾਇੰਸ ਨੇ ਲਾਂਚ ਕੀਤਾ Jio AirFiber, ਦੇਸ਼ ਦੇ ਹਰ ਕੋਨੇ 'ਚ ਪਹੁੰਚੇਗਾ ਹਾਈ ਸਪੀਡ ਇੰਟਰਨੈੱਟ

Tuesday, Sep 19, 2023 - 03:01 PM (IST)

ਰਿਲਾਇੰਸ ਨੇ ਲਾਂਚ ਕੀਤਾ Jio AirFiber,  ਦੇਸ਼ ਦੇ ਹਰ ਕੋਨੇ 'ਚ ਪਹੁੰਚੇਗਾ ਹਾਈ ਸਪੀਡ ਇੰਟਰਨੈੱਟ

ਨਵੀਂ ਦਿੱਲੀ -  ਰਿਲਾਇੰਸ ਜੀਓ ਨੇ ਇੰਟਰਨੈੱਟ ਦੀ ਦੁਨੀਆ 'ਚ ਧਮਾਕਾ ਕਰ ਦਿੱਤਾ ਹੈ। ਅੱਜ, ਗਣੇਸ਼ ਚਤੁਰਥੀ ਦੇ ਪਵਿੱਤਰ ਦਿਨ ਰਿਲਾਇੰਸ ਜਿਓ ਆਪਣਾ ਜੀਓ ਏਅਰ ਫਾਈਬਰ ਲਾਂਚ ਕਰ ਦਿੱਤਾ ਹੈ। ਰਿਲਾਇੰਸ ਨੇ ਇਸ ਸਾਲ ਹੋਈ ਆਪਣੀ AGM 'ਚ Jio AirFiber ਦੀ ਲਾਂਚ ਡੇਟ ਬਾਰੇ ਜਾਣਕਾਰੀ ਦਿੱਤੀ ਸੀ। ਇਹ ਕੰਪਨੀ ਦੀ ਨਵੀਂ ਵਾਇਰਲੈੱਸ ਇੰਟਰਨੈੱਟ ਸਰਵਿਸ ਸੇਵਾ ਹੈ, ਜਿਸ ਦਾ ਨਾਂ Jio AirFiber ਹੈ। ਕੰਪਨੀ ਨੇ ਇਸਨੂੰ ਪੋਰਟੇਬਲ ਵਾਇਰਲੈੱਸ ਇੰਟਰਨੈਟ ਸੇਵਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਹੈ। ਜਿਸ ਨੂੰ ਯੂਜ਼ਰਸ ਆਸਾਨੀ ਨਾਲ ਆਫਿਸ, ਘਰ ਜਾਂ ਹੋਰ ਕਿਤੇ ਵੀ ਇਸਤੇਮਾਲ ਕਰ ਸਕਦੇ ਹਨ। 

ਇਹ ਵੀ ਪੜ੍ਹੋ :  ਬੈਨ ਦੌਰਾਨ ਵੀ ਕੰਮ ਕਰੇਗਾ ਇੰਟਰਨੈੱਟ, ਗੂਗਲ ਦੇ ਨਵੇਂ ਟੂਲ ਦੀ ਵਿਸ਼ੇਸ਼ਤਾ

ਜਿਓ ਏਅਰ ਫਾਈਬਰ ਦੀ ਕੀਮਤ 3,999 ਰੁਪਏ ਰੱਖੀ ਗਈ ਹੈ, ਜਿਸ ਵਿੱਚ ਸਕਿਓਰਿਟੀ ਮਨੀ ਵੀ ਸ਼ਾਮਲ ਹੈ। ਜਦੋਂ ਕਿ ਜਿਓ ਫਾਈਬਰ ਲਈ ਯੂਜ਼ਰਸ ਨੂੰ 599 ਰੁਪਏ ਮਹੀਨਾ GST ਅਦਾ ਕਰਨਾ ਹੋਵੇਗਾ। ਇਸ ਦੇ ਨਾਲ ਹੀ ਏਅਰ ਫਾਈਬਰ ਅਤੇ ਏਅਰ ਫਾਈਬਰ ਮੈਕਸ ਨਾਂ ਦੇ ਦੋ ਪਲਾਨ ਲਾਂਚ ਕੀਤੇ ਗਏ ਹਨ। ਏਅਰ ਫਾਈਬਰ ਪਲਾਨ 'ਚ ਗਾਹਕ ਨੂੰ ਦੋ ਤਰ੍ਹਾਂ ਦੇ ਸਪੀਡ ਪਲਾਨ ਮਿਲਣਗੇ, 30 Mbps ਅਤੇ 100 Mbps। ਕੰਪਨੀ ਨੇ ਸ਼ੁਰੂਆਤੀ 30 Mbps ਪਲਾਨ ਦੀ ਕੀਮਤ 599 ਰੁਪਏ ਰੱਖੀ ਹੈ। ਜਦੋਂ ਕਿ 100 Mbps ਪਲਾਨ ਦੀ ਕੀਮਤ 899 ਰੁਪਏ ਰੱਖੀ ਗਈ ਹੈ। ਦੋਵਾਂ ਪਲਾਨ 'ਚ ਗਾਹਕ ਨੂੰ 550 ਤੋਂ ਜ਼ਿਆਦਾ ਡਿਜੀਟਲ ਚੈਨਲ ਅਤੇ 14 ਮਨੋਰੰਜਨ ਐਪਸ ਮਿਲਣਗੇ। ਕੰਪਨੀ ਨੇ 100 Mbps ਸਪੀਡ ਵਾਲਾ 1199 ਰੁਪਏ ਦਾ ਪਲਾਨ ਵੀ ਪੇਸ਼ ਕੀਤਾ ਹੈ। ਜਿਸ ਵਿੱਚ ਉੱਪਰ ਪਾਏ ਗਏ ਚੈਨਲਾਂ ਅਤੇ ਐਪਸ ਦੇ ਨਾਲ, Netflix, Amazon ਅਤੇ Jio Cinema ਵਰਗੀਆਂ ਪ੍ਰੀਮੀਅਮ ਐਪਸ ਵੀ ਉਪਲਬਧ ਹੋਣਗੀਆਂ। ਕੰਪਨੀ ਨੇ ਜਿਓ ਏਅਰ ਫਾਈਬਰ ਸੇਵਾ ਨੂੰ ਦਿੱਲੀ, ਮੁੰਬਈ, ਹੈਦਰਾਬਾਦ, ਕੋਲਕਾਤਾ, ਅਹਿਮਦਾਬਾਦ, ਬੈਂਗਲੁਰੂ, ਚੇਨਈ ਅਤੇ ਪੁਣੇ ਵਿੱਚ ਲਾਈਵ ਕਰ ਦਿੱਤਾ ਹੈ।

PunjabKesari

ਜ਼ਿਕਰਯੋਗ ਹੈ ਕਿ ਜੀਓ ਏਅਰਫ਼ਾਈਬਰ ਲੋਕਾਂ ਤੱਕ ਵਾਇਰਲੈੱਸ ਇੰਟਰਨੈੱਟ ਪਹੁੰਚਾਉਣ ਦਾ ਇਕ ਨਵਾਂ ਤਰੀਕਾ ਹੈ। ਜਿੱਥੇ ਬ੍ਰਾਡਬੈਂਡ ਕਨੈਕਟੀਵਿਟੀ ਉਪਲਬਧ ਨਹੀਂ ਹੋ ਸਕਦੀ ਹੈ। ਇਸ ਦੀ ਮਦਦ ਨਾਲ ਉਨ੍ਹਾਂ ਇਲਾਕਿਆਂ 'ਚ ਇੰਟਰਨੈੱਟ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਤੁਸੀਂ ਇਸ ਨੂੰ ਨਾ ਸਿਰਫ ਫੋਨ ਲਈ ਸਗੋਂ ਬ੍ਰਾਡਬੈਂਡ ਸੇਵਾ ਦੇ ਵਿਕਲਪ ਵਜੋਂ ਵੀ ਵਿਚਾਰ ਸਕਦੇ ਹੋ। ਇਸ 'ਚ ਯੂਜ਼ਰਸ ਨੂੰ 1Gbps ਤੋਂ ਜ਼ਿਆਦਾ ਦੀ ਸਪੀਡ ਮਿਲੇਗੀ, ਜੋ ਫਿਲਹਾਲ ਮੋਬਾਇਲ 'ਤੇ ਉਪਲੱਬਧ ਨਹੀਂ ਹੈ। ਜਿਓ ਦੇ ਮੁਤਾਬਕ, ਜੀਓ ਏਅਰਫਾਈਬਰ ਨਾ ਸਿਰਫ ਕੰਪੈਕਟ ਹੈ, ਬਲਕਿ ਇਸਦਾ ਸੈੱਟਅੱਪ ਵੀ ਬਹੁਤ ਆਸਾਨ ਹੈ। ਉਪਭੋਗਤਾ ਨੂੰ ਇਸਨੂੰ ਪਲੱਗ ਇਨ ਕਰਨਾ ਅਤੇ ਇਸਨੂੰ ਚਾਲੂ ਕਰਨਾ ਹੋਵੇਗਾ ਅਤੇ ਫਿਰ ਤੁਹਾਡਾ ਕੰਮ ਅਸਾਨੀ ਨਾਲ ਹੋ ਜਾਵੇਗਾ।

ਇਹ ਵੀ ਪੜ੍ਹੋ : Demat ਖ਼ਾਤਾਧਾਰਕ 30 ਸਤੰਬਰ ਤੋਂ ਪਹਿਲਾਂ ਜ਼ਰੂਰ ਕਰਨ ਇਹ ਕੰਮ, ਨਹੀਂ ਤਾਂ ਫ੍ਰੀਜ਼ ਹੋ ਜਾਵੇਗਾ ਅਕਾਊਂਟ

5ਜੀ ਨੈੱਟਵਰਕ ਅਤੇ ਬਿਹਤਰੀਨ ਵਾਇਰਲੈੱਸ ਟੈਕਨਾਲੋਜੀ ਦੀ ਵਰਤੋਂ ਕਰਦੇ ਹੋਏ ਘਰਾਂ ਅਤੇ ਦਫਤਰਾਂ 'ਚ ਵਾਇਰਲੈੱਸ ਬ੍ਰਾਡਬੈਂਡ ਸੇਵਾ ਮੁਹੱਈਆ ਕਰਵਾਈ ਜਾਵੇਗੀ। ਜਿਓ ਦੇ ਇਸ ਐਲਾਨ ਤੋਂ ਬਾਅਦ ਇੰਟਰਨੈੱਟ ਸਰਵਿਸ ਇੰਡਸਟਰੀ 'ਚ ਖੂਬ ਚਰਚਾ ਹੋ ਰਹੀ ਹੈ। ਆਓ ਜਾਣਦੇ ਹਾਂ ਜੀਓ ਇਸ ਸੇਵਾ ਨਾਲ ਕੀ ਕ੍ਰਾਂਤੀ ਲਿਆਉਣ ਜਾ ਰਿਹਾ ਹੈ?

ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ

ਜਾਣੋ ਕੀ ਰਿਲਾਇੰਸ ਦੀ ਯੋਜਨਾ

  • ਜਿਓ ਫਾਈਬਰ ਏਅਰ ਰਾਹੀਂ 20 ਕਰੋੜ ਘਰਾਂ ਅਤੇ ਇਮਾਰਤਾਂ ਤੱਕ ਪਹੁੰਚਣ ਦੀ ਯੋਜਨਾ ਬਣਾ ਰਿਹਾ ਹੈ।
  • ਜੀਓ ਏਅਰ ਫਾਈਬਰ ਦੇ ਆਉਣ ਨਾਲ, ਜੀਓ ਹਰ ਰੋਜ਼ 1.5 ਲੱਖ ਨਵੇਂ ਗਾਹਕਾਂ ਨੂੰ ਜੋੜ ਸਕੇਗਾ।
  • ਜੀਓ ਦਾ ਆਪਟੀਕਲ ਫਾਈਬਰ ਬੁਨਿਆਦੀ ਢਾਂਚਾ ਪੂਰੇ ਭਾਰਤ ਵਿੱਚ 15 ਲੱਖ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।
  • ਔਸਤਨ, ਆਪਟੀਕਲ ਫਾਈਬਰ 'ਤੇ ਇੱਕ ਗਾਹਕ ਪ੍ਰਤੀ ਮਹੀਨਾ 280 GB ਤੋਂ ਵੱਧ ਡਾਟਾ ਵਰਤਦਾ ਹੈ, ਜੋ ਕਿ Jio ਦੀ ਪ੍ਰਤੀ ਵਿਅਕਤੀ ਮੋਬਾਈਲ ਡਾਟਾ ਖਪਤ ਨਾਲੋਂ 10 ਗੁਣਾ ਜ਼ਿਆਦਾ ਹੈ।
  • ਉਦਯੋਗ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਜੀਓ ਨੇ 5ਜੀ ਨੈੱਟਵਰਕ, ਐਜ ਕੰਪਿਊਟਿੰਗ ਅਤੇ ਐਪਲੀਕੇਸ਼ਨਾਂ ਨੂੰ ਜੋੜ ਕੇ ਇੱਕ ਵਿਆਪਕ ਪਲੇਟਫਾਰਮ ਤਿਆਰ ਕੀਤਾ ਹੈ।
  • ਜਿਓ ਟਰੂ 5ਜੀ ਲੈਬ ਰਿਲਾਇੰਸ ਕਾਰਪੋਰੇਟ ਪਾਰਕ, ​​ਨਵੀਂ ਮੁੰਬਈ ਵਿੱਚ ਸਥਿਤ ਹੋਵੇਗੀ।

ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼ ਜਾਰੀ

ਇਹ ਵੀ ਪੜ੍ਹੋ :  ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News