ਸੋਨਾ, ਚਾਂਦੀ ’ਤੇ ਕਸਟਮ ਡਿਊਟੀ ਘਟਾਉਣ ਦਾ ਰਤਨ-ਗਹਿਣਾ ਉਦਯੋਗ ਨੇ ਕੀਤਾ ਸੁਆਗਤ

02/02/2021 10:57:24 AM

ਮੁੰਬਈ (ਭਾਸ਼ਾ) – ਰਤਨ ਅਤੇ ਗਹਿਣਾ ਉਦਯੋਗ ਨੇ ਬਜਟ ’ਚ ਸੋਨਾ ਅਤੇ ਚਾਂਦੀ ਸਮੇਤ ਕੀਮਤੀ ਧਾਤਾਂ ’ਤੇ ਦਰਾਮਦ ਡਿਊਟੀ ਘਟਾਉਣ ਦੇ ਸਰਕਾਰ ਦੇ ਫੈਸਲੇ ਦਾ ਸੁਆਗਤ ਕੀਤਾ। ਉਦਯੋਗ ਜਗਤ ਨੇ ਕਿਹਾ ਕਿ ਇਹ ਫੈਸਲਾ ਰਤਨ ਅਤੇ ਗਹਿਣਾ ਖੇਤਰ ਨੂੰ ਬੜਾਵਾ ਦੇਵੇਗਾ ਅਤੇ ਉਦਯੋਗਿਕ ਪੱਧਰ ’ਤੇ ਮੁਕਾਬਲੇਬਾਜ਼ ਬਣਨ ’ਚ ਮਦਦ ਕਰੇਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ’ਚ ਸੋਨਾ ਅਤੇ ਚਾਂਦੀ ’ਤੇ ਕਸਟਮ ਡਿਊਟੀ ਨੂੰ ਲਾਜ਼ੀਕਲ ਬਣਾਉਂਦੇ ਹੋਏ ਮੌਜੂਦਾ 12.5 ਫੀਸਦੀ ਤੋਂ ਘਟਾ ਕੇ 7.5 ਫੀਸਦੀ ਕਰਨ ਦਾ ਪ੍ਰਸਤਾਵ ਕੀਤਾ ਹੈ। ਇਸ ਤਰ੍ਹਾਂ ਸੋਨੇ ਦੇ ਡੋਰ ਬਾਰ ’ਤੇ ਟੈਕਸ ਨੂੰ 11.85 ਫੀਸਦੀ ਤੋਂ ਘਟਾ ਕੇ 6.9 ਫੀਸਦੀ, ਚਾਂਦੀ ਦੇ ਡੋਰ ਬਾਰ ’ਤੇ 11 ਫੀਸਦੀ ਤੋਂ ਘਟਾ ਕੇ 6.1 ਫੀਸਦੀ, ਪਲੈਟੀਨਮ ’ਤੇ 12.5 ਫੀਸਦੀ ਤੋਂ ਘਟਾ ਕੇ 10 ਫੀਸਦੀ, ਸੋਨਾ-ਚਾਂਦੀ ਦੇ ਫਾਈਂਡਿੰਗ ’ਤੇ 20 ਫੀਸਦੀ ਤੋਂ ਘਟਾ ਕੇ 10 ਫੀਸਦੀ ਅਤੇ ਕੀਮਤੀ ਧਾਤਾਂ ਦੇ ਸਿੱਕਿਆਂ ’ਤੇ 12.5 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤਾ ਗਿਆ ਹੈ। ਹਾਲਾਂਕਿ ਸੋਨਾ, ਚਾਂਦੀ, ਸੋਨੇ ਦੇ ਡੋਰ ਬਾਰ ਅਤੇ ਚਾਂਦੀ ਦੇ ਡੋਰ ਬਾਰ ’ਤੇ 2.5 ਫੀਸਦੀ ਦੀ ਦਰ ਨਾਲ ਖੇਤੀਬਾੜੀ ਬੁਨਿਆਦੀ ਢਾਂਚੇ ਅਤੇ ਵਿਕਾਸ ’ਤੇ ਸੈੱਸ ਵੀ ਲੱਗੇਗਾ।

ਇਹ ਵੀ ਪਡ਼੍ਹੋ : ਕੇਂਦਰੀ ਬਜਟ 2021 : ਵਿੱਤ ਮੰਤਰੀ ਨੇ ਖੋਲ੍ਹਿਆ ਖਜ਼ਾਨਾ , ਸਿੱਖਿਆ ਖੇਤਰ ਅਤੇ ਰੇਲਵੇ ਦੇ ਸੰਬੰਧ 'ਚ ਕੀਤੇ ਕਈ ਵੱਡੇ ਐਲਾਨ

ਉਦਯੋਗ ਲਈ ਸਕਾਰਾਤਮਕ ਨਤੀਜੇ ਲਿਆਉਣ ਵਾਲਾ ਬਜਟ

ਵਿਸ਼ਵ ਗੋਲਡ ਪਰਿਸ਼ਦ ਦੇ ਮੈਨੇਜਿੰਗ ਡਾਇਰੈਕਟਰ (ਭਾਰਤ) ਸੋਮਸੁੰਦਰਮ ਪੀ. ਆਰ. ਨੇ ਕਿਹਾ ਕਿ ਕੁਲ ਮਿਲਾ ਕੇ ਬਜਟ ਉਦਯੋਗ ਲਈ ਸਕਾਰਾਤਮਕ ਨਤੀਜੇ ਲਿਆਉਣ ਵਾਲਾ ਹੈ। ਸੋਨੇ ’ਤੇ ਦਰਾਮਦ ਡਿਊਟੀ ਨੂੰ ਘਟਾਉਣਾ ਸਵਾਗਤਯੋਗ ਕਦਮ ਹੈ। ਉਮੀਦ ਕਰਦੇ ਹਾਂ ਕਿ ਇਹ ਕੀਮਤੀ ਧਾਤਾਂ ’ਤੇ ਟੈਕਸ ਘਟਾਉਣ ਦੀ ਚੇਨ ਦਾ ਪਹਿਲਾ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਗਠਿਤ ਅਤੇ ਪਾਲਣਾ ਕਰਨ ਵਾਲੀਆਂ ਕੰਪਨੀਆਂ ਲਈ ਬੇਹੱਦ ਜ਼ਰੂਰੀ ਰਾਹਤ ਹੈ। ਇਕ ਸੰਗਠਿਤ ਵਪਾਰ ਬਾਜ਼ਾਰ ਲਈ ਲਾਜ਼ੀਕਲ ਟੈਕਸ ਢਾਂਚਾ ਅਤੇ ਸੌਖਾਲੀਆਂ ਪ੍ਰਕਿਰਿਆਵਾਂ ਮੁੱਢਲੀਆਂ ਲੋੜਾਂ ਹਨ।

ਇਹ ਵੀ ਪਡ਼੍ਹੋ : ਬਜਟ 2021 : ਵਿਦੇਸ਼ੀ ਸ਼ਰਾਬ ਦੇ ਸ਼ੌਕੀਨਾਂ ਲਈ ਝਟਕਾ, ਲੱਗੀ 100 ਫੀਸਦੀ ਕਸਟਮ ਡਿਊਟੀ

ਸੇਬੀ ਨੂੰ ਗੋਲਡ ਐਕਸਚੇਂ ਦਾ ਰੈਗੁਲੇਟਰ ਬਣਾਉਣਾ ਵੀ ਸੁਆਗਤਯੋਗ

ਆਲ ਇੰਡੀਆ ਜੇਮਸ ਐਂਡ ਜਿਊਲਰੀ ਡੋਮੈਸਟਿਕ ਕਾਊਂਸਲ ਦੇ ਚੇਅਰਮੈਨ ਅਸ਼ੀਸ਼ ਪੇਠੇ ਨੇ ਕਿਹਾ ਕਿ ਗਹਿਣਾ ਉਦਯੋਗ ਸੋਨਾ-ਚਾਂਦੀ ’ਤੇ ਦਰਾਮਦ ਡਿਊਟੀ ਘੱਟ ਕਰਨ ਲਈ ਵਿੱਤ ਮੰਤਰਾਲਾ ਦਾ ਧੰਨਵਾਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦਾ ਸਵਾਗਤਯੋਗ ਫੈਸਲਾ ਹੈ ਅਤੇ ਇਸ ਨਾਲ ਸਰਾਫਾ ਕਾਰੋਬਾਰੀਆਂ ਦੇ ਨਾਲ ਹੀ ਅੰਤਮ ਖਪਤਕਾਰਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਸੇਬੀ ਨੂੰ ਗੋਲਡ ਐਕਸਚੇਂਜ ਦਾ ਰੈਗੁਲੇਟਰ ਬਣਾਉਣਾ ਵੀ ਸਵਾਗਤਯੋਗ ਹੈ। ਹਾਲਾਂਕਿ ਉਨ੍ਹਾਂ ਨੇ ਸਰਕਾਰ ਨੂੰ ਗੋਲਡ ਮੁਦਰਾਕਰਣ ਯੋਜਨਾ ਨੂੰ ਸੌਖਾਲਾ ਬਣਾਉਣ ਦੀ ਬੇਨਤੀ ਕੀਤੀ। ਪੀ. ਐੱਨ. ਜੀ. ਜਿਊਲਰਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੌਰਭ ਗਾਡਗਿਲ ਨੇ ਵੀ ਇਸ ਤਰ੍ਹਾਂ ਦੇ ਵਿਚਾਰ ਰੱਖਦੇ ਹੋਏ ਦਰਾਮਦ ਡਿਊਟੀ ਘੱਟ ਕਰਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਦਾ ਵੱਖ-ਵੱਖ ਪੱਧਰਾਂ ’ਤੇ ਉਦਯੋਗ ’ਤੇ ਸਕਾਰਾਤਮਕ ਅਸਰ ਹੋਵੇਗਾ।

ਇਹ ਵੀ ਪਡ਼੍ਹੋ : ਬੀਮਾ ਖੇਤਰ ’ਚ FDI ਹੱਦ ਹੋਵੇਗੀ 74 ਫ਼ੀਸਦੀ, LIC ਦਾ ਆਵੇਗਾ IPO

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News