Jet Airways ਨੇ ਸੰਜੀਵ ਕਪੂਰ ਨੂੰ ਨਵੇਂ CEO ਵਜੋਂ ਕੀਤਾ ਨਿਯੁਕਤ

Friday, Mar 04, 2022 - 02:07 PM (IST)

Jet Airways ਨੇ ਸੰਜੀਵ ਕਪੂਰ ਨੂੰ ਨਵੇਂ CEO ਵਜੋਂ ਕੀਤਾ ਨਿਯੁਕਤ

ਨਵੀਂ ਦਿੱਲੀ - ਜੈਟ ਏਅਰਵੇਜ਼ ਦੇ ਨਵੇਂ ਪ੍ਰਸਤਾਵਿਤ ਪ੍ਰਮੋਟਰ ਜਾਲਾਨ ਕਾਲਰੋਕ ਕੰਸੋਰਟੀਅਮ ਨੇ ਅੱਜ ਸੰਜੀਵ ਕਪੂਰ ਦੀ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਨਿਯੁਕਤੀ ਦਾ ਐਲਾਨ ਕੀਤਾ।

ਸੰਜੀਵ ਕਪੂਰ ਇੱਕ ਤਜਰਬੇਕਾਰ ਹਵਾਬਾਜ਼ੀ ਪੇਸ਼ੇਵਰ ਹਨ ਇਨ੍ਹਾਂ ਨੇ 2016 ਤੋਂ 2019 ਤੱਕ ਵਿਸਤਾਰਾ , ਟਾਟਾ-ਸਿੰਗਾਪੁਰ ਏਅਰਲਾਈਨ ਦੇ ਸਾਂਝੇ ਉੱਦਮ ਵਿਚ ਮੁੱਖ ਰਣਨੀਤੀ ਅਤੇ ਵਪਾਰਕ ਅਧਿਕਾਰੀ ਵਜੋਂ ਸੇਵਾਵਾਂ ਨਿਭਾਈਆਂ ਹਨ।

PunjabKesari

ਕਪੂਰ ਦੇ ਕਾਰਜਕਾਲ ਦੌਰਾਨ, ਏਅਰਲਾਈਨ 9 ਜਹਾਜ਼ਾਂ ਅਤੇ 40 ਉਡਾਣਾਂ ਪ੍ਰਤੀ ਦਿਨ ਤੋਂ ਵਧ ਕੇ 38 ਹਵਾਈ ਜਹਾਜ਼ਾਂ ਅਤੇ 200 ਤੋਂ ਵੱਧ ਉਡਾਣਾਂ ਪ੍ਰਤੀ ਦਿਨ ਹੋ ਗਈ। ਉਹ ਇਸ ਤੋਂ ਪਹਿਲਾਂ ਘੱਟ ਕੀਮਤ ਵਾਲੀ ਏਅਰਲਾਈਨ ਸਪਾਈਸਜੈੱਟ ਨਾਲ ਵੀ ਕੰਮ ਕਰ ਚੁੱਕੇ ਹਨ। ਕਪੂਰ ਵਰਤਮਾਨ ਵਿੱਚ ਓਬਰਾਏ ਹੋਟਲ ਅਤੇ ਰਿਜ਼ੋਰਟ ਦੇ ਚੇਅਰਮੈਨ ਹਨ ਅਤੇ ਹੁਣ 4 ਅਪ੍ਰੈਲ, 2022 ਤੋਂ ਜੈੱਟ ਏਅਰਵੇਜ਼ ਵਿੱਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਸੜਕ ਹਾਦਸੇ 'ਚ ਮੌਤ ਹੋਣ 'ਤੇ ਪਰਿਵਾਰ ਨੂੰ ਦਿੱਤਾ ਜਾਵੇਗਾ ਪਹਿਲਾਂ ਨਾਲੋਂ 8 ਗੁਣਾ ਜ਼ਿਆਦਾ ਮੁਆਵਜ਼ਾ

ਉਨ੍ਹਾਂ ਨੇ ਵੀਰਵਾਰ ਨੂੰ ਓਬਰਾਏ ਹੋਟਲਜ਼ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਜਲਦੀ ਹੀ ਏਅਰਲਾਈਨ 'ਚ ਸ਼ਾਮਲ ਹੋਣ ਵਾਲੇ ਹਨ। ਦੱਸ ਦੇਈਏ ਕਿ 17 ਅਪ੍ਰੈਲ 2019 ਨੂੰ ਨਕਦੀ ਖਤਮ ਹੋਣ ਤੋਂ ਬਾਅਦ ਜੈੱਟ ਏਅਰਵੇਜ਼ ਨੂੰ ਬੰਦ ਕਰ ਦਿੱਤਾ ਗਿਆ ਸੀ।

ਜੂਨ 2021 ਵਿੱਚ, NCLT ਨੇ ਜਾਲਾਨ-ਕਲੋਰਰੋਕ ਕੰਸੋਰਟੀਅਮ ਦੁਆਰਾ ਪੇਸ਼ ਕੀਤੀ ਗਈ ਰੈਜ਼ੋਲੂਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ, ਜਿਸ ਵਿੱਚ ਯੂਏਈ-ਅਧਾਰਤ ਉਦਯੋਗਪਤੀ ਮੁਰਾਰੀ ਲਾਲ ਜਾਲਾਨ ਅਤੇ ਯੂਕੇ-ਅਧਾਰਤ ਕਲਰ ਕੈਪੀਟਲ ਸ਼ਾਮਲ ਹਨ। ਜਾਲਾਨ-ਕਾਲਰੋਕ ਕੰਸੋਰਟੀਅਮ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਪਹਿਲਾਂ ਸ਼੍ਰੀਲੰਕਾਈ ਏਅਰਲਾਈਨਜ਼ ਦੇ ਸਾਬਕਾ ਸੀਈਓ ਵਿਪੁਲ ਗੁਣਾਤਿਲਕ ਨੂੰ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News