ਜੈੱਟ ਦੇ ਬੰਦ ਹੋਣ ਦੇ ਬਾਵਜੂਦ ਇਕ ਸਾਲ ’ਚ 10 ਫੀਸਦੀ ਵਧੇ ਜਹਾਜ਼

01/10/2020 7:18:19 PM

ਨਵੀਂ ਦਿੱਲੀ (ਯੂ. ਐੱਨ. ਅਾਈ.)-ਜੈੱਟ ਏਅਰਵੇਜ਼ ਦੇ ਬੰਦ ਹੋਣ ਦੇ ਬਾਵਜੂਦ ਪਿਛਲੇ ਇਕ ਸਾਲ ’ਚ ਦੇਸ਼ ’ਚ ਜਹਾਜ਼ਾਂ ਦੀ ਗਿਣਤੀ ’ਚ 10 ਫੀਸਦੀ ਦਾ ਵਾਧਾ ਹੋਇਆ ਹੈ। ਸਿਵਲ ਐਵੀਏਸ਼ਨ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਬੀਤੀ ਰਾਤ ਇਕ ਪ੍ਰੋਗਰਾਮ ’ਚ ਇਹ ਗੱਲ ਕਹੀ।

ਉਨ੍ਹਾਂ ਕਿਹਾ ਕਿ ਦੇਸ਼ ਦਾ ਹਵਾਬਾਜ਼ੀ ਖੇਤਰ ਕਿਸ ਰਫਤਾਰ ਨਾਲ ਵਧ ਰਿਹਾ ਹੈ, ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ 100 ਤੋਂ ਜ਼ਿਆਦਾ ਜਹਾਜ਼ਾਂ ਦੇ ਬੇੜੇ ਵਾਲੀ ਜੈੱਟ ਏਅਰਵੇਜ਼ ਦੇ ਬੰਦ ਹੋਣ ਦੇ ਬਾਵਜੂਦ ਅੱਜ ਦੇਸ਼ ’ਚ ਜਹਾਜ਼ਾਂ ਦੀ ਗਿਣਤੀ ਇਕ ਸਾਲ ਪਹਿਲਾਂ ਦੀ ਤੁਲਨਾ ’ਚ 10 ਫੀਸਦੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਸਾਲਾਂ ’ਚ ਦੇਸ਼ ’ਚ ਜਹਾਜ਼ਾਂ ਦੀ ਗਿਣਤੀ 1000 ਦੇ ਪਾਰ ਪਹੁੰਚ ਜਾਵੇਗੀ। ਸ਼੍ਰੀ ਖਰੋਲਾ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਜਹਾਜ਼ ਦੇਸ਼ ’ਚ ਹੋਣ ਦੇ ਬਾਵਜੂਦ ਐੱਮ. ਆਰ. ਓ. (ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲਿੰਗ) ਅਤੇ ਜਹਾਜ਼ਾਂ ਦੇ ਪਟੇ ਦਾ ਕਾਰੋਬਾਰ ਭਾਰਤ ’ਚ ਨਹੀਂ ਹੁੰਦਾ, ਇਸ ਲਈ ਦੇਸ਼ ਨੂੰ ਐੱਮ. ਆਰ. ਓ. ਦਾ ਕੌਮਾਂਤਰੀ ਕੇਂਦਰ ਬਣਾਉਣ ਦੀ ਜ਼ਰੂਰਤ ਹੈ। ਇਕ ਵਾਰ ਐੱਮ. ਆਰ. ਓ. ਸਹੂਲਤ ਵਧ ਗਈ ਤਾਂ ਪਟੇ ’ਤੇ ਜਹਾਜ਼ ਦੇਣ ਅਤੇ ਉਸ ਲਈ ਵਿੱਤ ਉਪਲੱਬਧ ਕਰਵਾਉਣ ਦਾ ਕਾਰੋਬਾਰ ਇੱਥੇ ਖੁਦ ਵਧਣ-ਫੁੱਲਣ ਲੱਗੇਗਾ।


Karan Kumar

Content Editor

Related News